ਗਾਇਕ Yo Yo Honey Singh ਨੇ ਧਾਰਮਿਕ ਯਾਤਰਾ ਦੀ ਝਲਕ ਕੀਤੀ ਸਾਂਝੀ

Friday, Oct 18, 2024 - 09:59 AM (IST)

ਗਾਇਕ Yo Yo Honey Singh ਨੇ ਧਾਰਮਿਕ ਯਾਤਰਾ ਦੀ ਝਲਕ ਕੀਤੀ ਸਾਂਝੀ

ਜਲੰਧਰ- ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਆਏ ਦਿਨ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ।

 

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਹਾਲ ਹੀ 'ਚ ਹਨੀ ਸਿੰਘ ਨੇ ਆਪਣੀ ਧਾਰਮਿਕ ਯਾਤਰਾ ਦੀ ਝਲਕ ਫੈਨਜ਼ ਨਾਲ ਸਾਂਝੀ ਕੀਤੀ ਹੈ।

PunjabKesari

ਦੱਸ ਦਈਏ ਕਿ ਗਾਇਕੀ ਦੇ ਗੀਤਕਾਰ ਵਜੋਂ ਕੰਮ ਕਰਨ ਦੇ ਨਾਲ- ਨਾਲ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਨੀ ਸਿੰਘ ਨੇ ਲੰਮੇਂ ਸਮੇਂ ਬਾਅਦ ਗਾਇਕੀ ਦੇ ਖੇਤਰ 'ਚ ਆਪਣੀ ਵਾਪਸੀ ਕੀਤੀ ਹੈ। ਉਨ੍ਹਾਂ ਦੀ ਐਲਬਮ ਗਲੌਰੀ ਨੂੰ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲਿਆ। 

PunjabKesari

ਹੁਣ ਆਪਣੀ ਐਲਬਮ ਗਲੌਰੀ ਦੀ ਅਪਾਰ ਸਫਲਤਾ ਮਗਰੋਂ ਗਾਇਕ ਆਪਣੀ ਧਾਰਮਿਕ ਯਾਤਰਾ ਲਈ ਹਰਿਦੁਆਰ ਪੁੱਜੇ। ਹਨੀ ਸਿੰਘ ਨੇ ਆਪਣੀ ਧਾਰਮਿਕ ਯਾਤਰਾ ਦੀ ਝਲਕ ਫੈਨਜ਼ ਨੂੰ ਵੀ ਦਿਖਾਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹਨੀ ਸਿੰਘ ਨੇ ਕੈਪਸ਼ਨ 'ਚ ਲਿਖਿਆ, 'My spiritual visit to the holy land HARIDWAR !! Har har mahadev thnk u mahadev for everything'।

PunjabKesari

ਇਸ ਵੀਡੀਓ ਦੇ 'ਚ ਤੁਸੀਂ ਹਨੀ ਸਿੰਘ ਨੂੰ ਬਾਬਾ ਰਾਮਦੇਵ ਅਤੇ ਅਧਿਆਤਮਿਕ ਗੁਰੂ ਸਵਾਮੀ ਕੈਲਾਸ਼ਾਨੰਦ ਗਿਰੀ ਨਾਲ ਮੁਲਾਕਾਤ ਕਰਦੇ ਨਜ਼ਰ। ਇਸ ਦੇ ਨਾਲ ਹੀ ਹਨੀ ਸਿੰਘ ਭਗਵਾਨ ਸ਼ਿਵ ਦੀ ਭਗਤੀ 'ਚ ਲੀਨ ਤੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਗੰਗਾ ਘਾਟ ਉੱਤੇ ਗੰਗਾ ਆਰਤੀ ਵੀ ਦੇਖੀ।

PunjabKesari

ਫੈਨਜ਼ ਹਨੀ ਸਿੰਘ ਦੀ ਇਸ ਧਾਰਮਿਕ ਯਾਤਰਾ ਦੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਖੂਬ ਪਿਆਰ ਦੇ ਰਹੇ ਹਨ।

PunjabKesari

ਵੱਡੀ ਗਿਣਤੀ 'ਚ ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ। 

 


author

Priyanka

Content Editor

Related News