ਗਾਇਕ ਸ਼ੈਰੀ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

Thursday, Jun 20, 2024 - 11:00 AM (IST)

ਗਾਇਕ ਸ਼ੈਰੀ ਮਾਨ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਗੀਤ 'ਲਾ ਕੇ ਤਿੰਨ ਪੈੱਗ' ਲੋਕਾਂ 'ਚ ਕਾਫੀ ਲੋਕਪ੍ਰਿਯ ਹੋਇਆ ਸੀ। ਹੁਣ ਸ਼ੈਰੀ ਮਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਸ਼ੈਰੀ ਮਾਨ ਦੇ ਨਵੇਂ ਗੀਤ 'ਪੈੱਗ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਗੀਤ ਦੇ ਟੀਜ਼ਰ ਨੂੰ ਵੇਖ ਕੇ ਲੱਗਦਾ ਹੈ ਕਿ ਗੀਤ 'ਚ ਟਿੱਕਟੌਕ ਨੂੰ ਮੁੱਦਾ ਬਣਾਇਆ ਗਿਆ ਹੈ। ਸ਼ੈਰੀ ਮਾਨ ਦਾ ਇਹ ਗੀਤ ਕੱਲ ਯਾਨੀਕਿ 21 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋਵੇਗਾ।

ਦੱਸ ਦਈਏ ਕਿ ਸਾਲ 2021 'ਚ ਸ਼ੈਰੀ ਮਾਨ ਨੇ ਆਪਣੀ ਲੇਡੀ ਲਵ ਦਾ ਵੀ ਖ਼ੁਲਾਸਾ ਕੀਤਾ ਸੀ। ਉਨ੍ਹਾਂ ਦਾ ਦਿਲ ਜਿੱਤਣ ਵਾਲੀ ਮੁਟਿਆਰ ਪਾਕਿਸਤਾਨ ਨਾਲ ਸੰਬੰਧ ਰੱਖਦੀ ਹੈ। ਜੇਕਰ ਗੱਲ ਕਰੀਏ 'ਲਾਹੌਰੀਆ' ਫ਼ਿਲਮ ਦੇ ਗੀਤ ਦੀ 'ਜੰਝਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਤਾਂ ਜਾ ਕੇ ਚੰਡੀਗੜ੍ਹ ਕਿਉਂ ਗੇੜੇ ਮਾਰਦੇ' ਦਾ ਇਸ ਗੀਤ ਦੇ ਬੋਲ ਸ਼ੈਰੀ ਮਾਨ ਨੇ ਸੱਚ ਕਰ ਦਿਖਾਏ ਹਨ।

PunjabKesari

ਦੱਸਣਯੋਗ ਹੈ ਕਿ ਸ਼ੈਰੀ ਮਾਨ ਪੰਜਾਬੀ ਇੰਡਸਟਰੀ ਨਾਮੀ ਗਾਇਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਸੁਪਰਹਿੱਟ ਐਲਬਮ 'ਯਾਰ ਅਣਮੁੱਲੇ' ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News