ਗਾਇਕਾ ਮਨਜੀਤ ਮੀਤ ਦਾ ਸਿੰਗਲ ਟਰੈਕ ‘ਗੁਰੂ ਰਵਿਦਾਸ ਜੀ ਆਉਣਾ’ ਰਿਲੀਜ਼

Friday, Feb 03, 2023 - 11:04 AM (IST)

ਗਾਇਕਾ ਮਨਜੀਤ ਮੀਤ ਦਾ ਸਿੰਗਲ ਟਰੈਕ ‘ਗੁਰੂ ਰਵਿਦਾਸ ਜੀ ਆਉਣਾ’ ਰਿਲੀਜ਼

ਜਲੰਧਰ (ਸੋਮ) - ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਇਕਾ ਮਨਜੀਤ ਮੀਤ ਦਾ ਧਾਰਮਿਕ ਸਿੰਗਲ ਟਰੈਕ ‘ਗੁਰੂ ਰਵਿਦਾਸ ਜੀ ਆਉਣਾ’ ਰਿਲੀਜ਼ ਹੋ ਗਿਆ ਹੈ। ਇਸ ਧਾਰਮਿਕ ਗੀਤ ਨੂੰ ਪ੍ਰੋਡਿਊਸਰ ਆਰ. ਕੇ. ਨਾਹਰ, ਐੱਨ. ਕੇ. ਨਾਹਰ, ਕੰਪਨੀ ਐੱਨ. ਕੇ. ਐੱਨ. ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ। 

ਇਸ ਦਾ ਸੰਗੀਤ ਬੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਤਿੰਦਰ ਸ਼ਰਮਾ ਨੇ ਲਿਖਿਆ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਐੱਮ. ਐੱਸ. ਵੀਡੀਓ ਵੱਲੋਂ ਧਾਰਮਿਕ ਸਥਾਨਾਂ ’ਤੇ ਸ਼ੂਟ ਕੀਤਾ ਗਿਆ ਹੈ ਜੋ, ਕਿ ਯੂਟਿਊਬ ’ਤੇ ਚੱਲ ਰਿਹਾ ਹੈ, ਜਿਸ ਨੂੰ ਸੰਗਤਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News