ਰਣਜੀਤ ਬਾਵਾ ਦੇ ਘਰ ਪਹੁੰਚ ਬੱਬੂ ਮਾਨ ਤੇ ਜਸਬੀਰ ਜੱਸੀ ਨੇ ਇੰਝ ਲਾਈਆਂ ਰੌਣਕਾਂ, ਵੀਡੀਓ ਵਾਇਰਲ

Thursday, Jun 10, 2021 - 01:56 PM (IST)

ਰਣਜੀਤ ਬਾਵਾ ਦੇ ਘਰ ਪਹੁੰਚ ਬੱਬੂ ਮਾਨ ਤੇ ਜਸਬੀਰ ਜੱਸੀ ਨੇ ਇੰਝ ਲਾਈਆਂ ਰੌਣਕਾਂ, ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੇ ਘਰ ਬੀਤੇ ਦਿਨ ਖ਼ੂਬ ਰੌਣਕਾਂ ਲੱਗੀਆਂ। ਦਰਅਸਲ, ਬੀਤੇ ਦਿਨ ਰਣਜੀਤ ਬਾਵਾ ਦੇ ਘਰ ਜਸਬੀਰ ਜੱਸੀ ਅਤੇ ਬੱਬੂ ਮਾਨ ਪਹੁੰਚੇ। ਇਸ ਦੌਰਾਨ ਸਾਰਿਆਂ ਨੇ ਇਕੱਠੇ ਬੈਠ ਕੇ ਖ਼ੂਬ ਮਸਤੀ ਕੀਤੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਬੱਬੂ ਮਾਨ, ਰਣਜੀਤ ਬਾਵਾ, ਅਮਿਤੋਜ ਮਾਨ ਅਤੇ ਜਸਬੀਰ ਜੱਸੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਬੱਬੂ ਮਾਨ, ਰਣਜੀਤ ਬਾਵਾ ਤੇ ਜਸਬੀਰ ਜੱਸੀ ਕਿਸੇ ਗੱਲ ਨੂੰ ਲੈ ਕੇ ਹੱਸਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by sandeep kalia (@kalia.sandeep)

ਦੱਸ ਦਈਏ ਕਿ ਇਸ ਵੀਡੀਓ ਨੂੰ ਕਾਲੀਆ ਸੰਦੀਪ ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੋਂ ਗਾਇਕ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ 'ਫਿਕਰ ਕਰੀਂ ਨਾ ਅੰਮੀਏ' ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗਾਇਕ ਜਸਬੀਰ ਜੱਸੀ ਵੀ ਆਪਣੇ ਨਵੇਂ ਗੀਤ ਨਾਲ ਹਾਜ਼ਰ ਹੋਏ ਹਨ। ਉਨ੍ਹਾਂ ਦੇ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਦੱਸਣਯੋਗ ਹੈ ਕਿ ਜਸਬੀਰ ਜੱਸੀ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ, ਜਦੋਂ ਜਸਬੀਰ ਜੱਸੀ ਨੇ ਸਰਕਾਰ ਨੂੰ ਹਥਿਆਰਾਂ ਤੇ ਨਸ਼ਿਆਂ ਵਾਲੇ ਗੀਤਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ। ਜਸਬੀਰ ਜੱਸੀ ਨੇ ਇਕ ਪੋਸਟ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਪੋਸਟ 'ਚ ਜਸਬੀਰ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ। ਦੋਵਾਂ ਨੂੰ ਟੈਗ ਕਰਦਿਆਂ ਜਸਬੀਰ ਜੱਸੀ ਨੇ ਲਿਖਿਆ, ''ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨਾ। ਗੀਤਾਂ 'ਚ ਸਾਨੂੰ ਡਰੱਗਸ, ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ, ਜੋ ਸਾਡੀ ਸੁਸਾਇਟੀ ਨੂੰ ਖ਼ਤਮ ਕਰ ਦੇਣਗੇ।''
ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆਂ ਅੱਗੇ ਲਿਖਿਆ, ''ਇਸ ਸਭ 'ਤੇ ਰੋਕ ਲਗਾਓ, ਨਹੀਂ ਤਾਂ ਮੈਨੂੰ ਦੱਸੋ ਕਿ ਮੈਂ ਆਪਣੇ ਅਗਲੇ ਗੀਤ 'ਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ।'' ਇਸ ਦੇ ਨਾਲ ਜਸਬੀਰ ਜੱਸੀ ਨੇ ਮਿਨਿਸਟਰੀ ਆਫ ਕਲਚਰ ਦੇ ਟਵਿੱਟਰ ਹੈਂਡਲ ਨੂੰ ਵੀ ਟੈਗ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by sandeep kalia (@kalia.sandeep)

ਨੋਟ – ਜਸਬੀਰ ਜੱਸੀ, ਬੱਬੂ ਮਾਨ ਤੇ ਰਣਜੀਤ ਬਾਵਾ ਦੀ ਇਸ ਪੋਸਟ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।
 


author

sunita

Content Editor

Related News