ਪ੍ਰਸਿੱਧ ਗਾਇਕ ਦੇ ਘਰ ਛਾਇਆ ਮਾਤਮ, ਸਿਰ ਤੋਂ ਉੱਠਿਆ ਮਾਂ ਦਾ ਸਾਇਆ
Monday, Oct 07, 2024 - 02:05 PM (IST)

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਗਾਇਕ ਅਦਨਾਨ ਸ਼ਮੀ ਦੀ ਮਾਂ ਦੀ ਮੌਤ ਦੀ ਖ਼ਬਰ ਨੇ ਇਕ ਵਾਰ ਫਿਰ ਫ਼ਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਦਨਾਨ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਬੇਗਮ ਨੌਰੀਨ ਸਾਮੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਇਸ ਖ਼ਬਰ ਨਾਲ ਗਾਇਕ ਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਤੋਂ ਇਲਾਵਾ ਅਦਨਾਨ ਸਾਮੀ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਿਆਂ ਸੋਸ਼ਲ ਮੀਡੀਆ 'ਤੇ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ
ਜ਼ਿੰਦਗੀ ਦਾ ਸਭ ਤੋਂ ਔਖਾ ਦੌਰ ਉਹ ਹੁੰਦਾ ਹੈ ਜਦੋਂ ਤੁਹਾਡੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਵੇ। ਇਸ ਸਮੇਂ ਗਾਇਕ ਅਦਨਾਨ ਸਾਮੀ ਦੀ ਵੀ ਇਹੀ ਹਾਲਤ ਹੈ। ਸੋਮਵਾਰ ਨੂੰ ਅਦਨਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਰਾਹੀਂ ਆਪਣੀ ਮਾਂ ਬੇਗਮ ਨੌਰੀਨ ਸਾਮੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ, ਜਿਸ ਵਿਚ ਉਸ ਦੀ ਮਾਂ ਦੀ ਤਸਵੀਰ ਮੌਜੂਦ ਹੈ।
ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ
ਇਸ ਪੋਸਟ 'ਚ ਅਦਨਾਨ ਨੇ ਲਿਖਿਆ- ''ਮੈਂ ਦੁੱਖ ਨਾਲ ਆਪਣੀ ਪਿਆਰੀ ਮਾਂ ਬੇਗਮ ਨੌਰੀਨ ਸਾਮੀ ਖਾਨ ਦੇ ਦੇਹਾਂਤ ਦੀ ਜਾਣਕਾਰੀ ਦਿੰਦਾ ਹਾਂ। ਅਸੀਂ ਬਹੁਤ ਦੁਖੀ ਹਾਂ, ਉਹ ਬਹੁਤ ਨੇਕਦਿਲ ਸੀ, ਜਿਸ ਨੇ ਆਪਣੇ ਕਰੀਬ ਰਹਿਣ ਵਾਲੇ ਹਰ ਸ਼ਖ਼ਸ ਨੂੰ ਪਿਆਰ ਤੇ ਖੁਸ਼ੀ ਦਿੱਤੀ। ਅਸੀਂ ਉਸ ਨੂੰ ਬਹੁਤ ਯਾਦ ਕਰਾਂਗੇ. ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਦੇਵੇ। ਇਸ ਤਰ੍ਹਾਂ ਅਦਨਾਨ ਸਾਮੀ ਨੇ ਭਾਰੀ ਹਿਰਦੇ ਨਾਲ ਆਪਣੀ ਮਾਂ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਦਨਾਨ ਹਰ ਸਾਲ ਆਪਣੇ ਜਨਮਦਿਨ 'ਤੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਦੇ ਸਨ।''
ਜ਼ਿਕਰਯੋਗ ਹੈ ਕਿ ਅਦਨਾਨ ਸਾਮੀ ਦੀ ਮਾਂ ਬੇਗ਼ਮ ਨੌਰੀਨ ਸਾਮੀ ਖਾਨ ਦਾ ਜਨਮ ਸਾਲ 1947 ਵਿਚ ਹੋਇਆ ਸੀ। ਇਸ ਆਧਾਰ 'ਤੇ ਉਸ ਨੇ 77 ਸਾਲ ਦੀ ਉਮਰ 'ਚ 2024 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਦੀ ਮੌਤ ਦਾ ਸਪੱਸ਼ਟ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ