90 ਫੀਸਦੀ ਕੰਟ੍ਰੋਵਰਸੀਜ਼ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੁੰਦਾ : ਸਿੱਧੂ ਮੂਸੇ ਵਾਲਾ

Wednesday, Mar 03, 2021 - 12:54 PM (IST)

90 ਫੀਸਦੀ ਕੰਟ੍ਰੋਵਰਸੀਜ਼ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੁੰਦਾ : ਸਿੱਧੂ ਮੂਸੇ ਵਾਲਾ

ਚੰਡੀਗੜ੍ਹ (ਬਿਊਰੋ)– ਕੰਟ੍ਰੋਵਰਸੀ ਕਿੰਗ ਆਫ਼ ਪੰਜਾਬ, ਉਹ ਨਾਮ ਜੋ ਲੰਮੇ ਸਮੇਂ ਤੋਂ ਸਿੱਧੂ ਮੂਸੇ ਵਾਲਾ ਨਾਲ ਜੁੜਿਆ ਹੋਇਆ ਹੈ। ਕਰਨ ਔਜਲਾ ਨਾਲ ਉਸ ਦੀ ਕਦੇ ਨਾ ਖ਼ਤਮ ਹੋਣ ਵਾਲੀ ਲੜਾਈ ਤੋਂ ਲੈ ਕੇ ਏ. ਕੇ. 47 ਦੀ ਘਟਨਾ ਤੱਕ, ਉਹ ਹਮੇਸ਼ਾ ਹੀ ਸੁਰਖ਼ੀਆਂ ’ਚ ਰਹੇ ਹਨ। ਹਾਲਾਂਕਿ, ਆਪਣੀ ਅਨੁਮਾਨਿਤ ਤਸਵੀਰ ਦੇ ਉਲਟ, ਉਸ ਨੇ ਆਪਣੇ ਆਲੇ-ਦੁਆਲੇ ਦੇ ਸਾਰੇ ਵਿਵਾਦਾਂ ’ਤੇ ਆਪਣਾ ਪੱਖ ਸਪੱਸ਼ਟ ਕੀਤਾ।

ਜ਼ੀ ਪੰਜਾਬੀ ਦੇ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਦੇ ਆਉਣ ਵਾਲੇ ਐਪੀਸੋਡ ’ਚ ਸਿੱਧੂ ਮੂਸੇਵਾਲਾ ਮਹਿਮਾਨ ਵਜੋਂ ਨਜ਼ਰ ਆਉਣਗੇ। ਇਹ ਪਹਿਲਾ ਮੌਕਾ ਹੈ, ਜਦੋਂ ਸਿੱਧੂ ਜ਼ਿਆਦਾਤਰ ਵਿਸ਼ਿਆਂ ’ਤੇ ਦਿਲ ਖੋਲ੍ਹ ਕੇ ਬੋਲੇ। ਆਪਣੇ ਮਾਂ-ਪਿਓ ਨਾਲ ਆਪਣੀ ਸਾਂਝ ਨੂੰ ਸਾਂਝਾ ਕਰਨ ਤੋਂ ਲੈ ਕੇ ਉਨ੍ਹਾਂ ਨੇ ਭਾਰਤ ਤੇ ਕੈਨੇਡਾ ’ਚ ਕੀਤੇ ਸੰਘਰਸ਼ਾਂ ਬਾਰੇ ਵੀ ਦੱਸਿਆ। 

ਸਿੱਧੂ ਮੂਸੇ ਵਾਲਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਆਪਣੇ ਤਜਰਬਿਆਂ ਬਾਰੇ ਗੱਲ ਕਰਦਿਆਂ ਕਿਹਾ, ‘ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਜ਼ਿਆਦਾਤਰ ਲੋਕ ਵਫ਼ਾਦਾਰ ਨਹੀਂ ਹੁੰਦੇ। ਹਰ ਕੋਈ ਹਰੇਕ ਦੇ ਨਾਲ ਚੰਗਾ ਬਣ ਕੇ ਰਹਿਣਾ ਚਾਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅਜਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਮੇਰੇ ਨਾਲ ਹੋ ਤਾਂ ਤੁਹਾਨੂੰ ਅੰਤ ਤਕ ਮੇਰੇ ਨਾਲ ਰਹਿਣਾ ਚਾਹੀਦਾ ਹੈ।’

ਵਿਵਾਦਾਂ ’ਚ ਸ਼ਾਮਲ ਹੋਣ ਬਾਰੇ ਆਪਣੇ ਵਿਚਾਰਾਂ ਦੀ ਚਰਚਾ ਕਰਦਿਆਂ ਸਿੱਧੂ ਮੂਸੇ ਵਾਲਾ ਨੇ ਜ਼ਿਕਰ ਕੀਤਾ, ‘ਮੈਨੂੰ ਇਕ ਬਹੁਤ ਮਾੜੇ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ। ਜਦੋਂ ਵਿਵਾਦਾਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ’ਚੋਂ 90 ਫੀਸਦੀ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਜ਼ਿਆਦਾਤਰ ਸਮਾਂ ਆਲੇ-ਦੁਆਲੇ ਦੇ ਲੋਕ ਹੁੰਦੇ ਹਨ, ਜੋ ਉਨ੍ਹਾਂ ਵੀਡੀਓਜ਼ ਨੂੰ ਲੈਂਦੇ ਹਨ ਤੇ ਸਾਰੀਆਂ ਸਥਿਤੀਆਂ ’ਚ ਮੈਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ।’

ਸਿੱਧੂ ਮੂਸੇਵਾਲਾ ਤੋਂ ਇਲਾਵਾ ਮਨਕੀਰਤ ਔਲਖ ਸ਼ੋਅ ’ਚ ਸ਼ਾਮਲ ਹੋਣਗੇ। ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ’ ਜ਼ੀ ਪੰਜਾਬੀ ’ਤੇ ਸ਼ਨੀਵਾਰ-ਐਤਵਾਰ ਰਾਤ 8:30 ਤੋਂ 9:30 ਤੱਕ ਪ੍ਰਸਾਰਿਤ ਹੋ ਰਿਹਾ ਹੈ।

ਨੋਟ– ਸਿੱਧੂ ਮੂਸੇ ਵਾਲਾ ਦੇ ਵਿਵਾਦਾਂ ’ਤੇ ਤੁਹਾਡੀ ਕੀ ਰਾਏ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News