ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਲਿਆ ਸਿੱਧੂ ਮੂਸੇ ਵਾਲਾ ਨਾਲ ਪੰਗਾ, ਆਖ ਦਿੱਤੀ ਵੱਡੀ ਗੱਲ (ਵੀਡੀਓ)

09/17/2020 9:34:57 AM

ਜਲੰਧਰ (ਬਿਊਰੋ) - ਪੰਜਾਬੀ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਇਸ ਵਾਰ ਸਿੱਧੂ ਮੂਸੇ ਵਾਲਾ ਧਮਕ ਬੇਸ ਵਾਲਾ ਮੁੱਖ ਮੰਤਰੀ ਕਰਕੇ ਸੁਰਖੀਆਂ ਵਿਚ ਹਨ। ਮੁੱਖ ਮੰਤਰੀ ਨੇ ਇੱਕ ਗੀਤ ਰਿਲੀਜ਼ ਕੀਤਾ ਹੈ, ਜਿਸ ਵਿਚ ਉਹ ਸਿੱਧਾ ਸਿੱਧੂ ਮੂਸੇ ਵਾਲਾ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ। ਇਸ ਗੀਤ ਵਿਚ ਮੁੱਖ ਮੰਤਰੀ ਸਿੱਧੂ ਮੂਸੇ ਵਾਲਾ ਨੂੰ ਚੈਲੇਂਜ ਕਰਦਾ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਦਾ ਇਹ ਗੀਤ ਰੀਅਲ ਸੰਜੂ ਨਾਂ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਵਿਚ ਉਹ ਸਿੱਧਾ ਸਿੱਧੂ ਮੂਸੇ ਵਾਲਾ ਉੱਤੇ ਨਿਸ਼ਾਨਾ ਲਗਾਉਂਦਾ ਹੈ। ਮੁੱਖ ਮੰਤਰੀ ਦੇ ਇਸ ਗੀਤ ਦੇ ਵੀਵਰਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਕੁਝ ਲੋਕ ਇਸ ਗੀਤ ਨੂੰ ਲਾਈਕ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਇਸ ਨੂੰ ਡਿਸਲਾਈਕ ਕਰ ਰਹੇ ਹਨ।


ਕੁਝ ਲੋਕ ਕੁਮੈਂਟ ਕਰਕੇ ਮੁੱਖ ਮੰਤਰੀ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ।ਤੁਹਾਨੂੰ ਦੱਸ ਦਿੰਦੇ ਹਾਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹੈ । ਹੁਣ ਤੱਕ ਉਸ ਦੇ ਕਈ ਗਾਣੇ ਰਿਲੀਜ਼ ਹੋ ਚੁੱਕੇ ਹਨ, ਜਿਹਨਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।


sunita

Content Editor

Related News