ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਦੇ ਚਿਹਰੇ ਤੋਂ ਉਡਿਆ ਨੂਰ, ਦੋਸਤਾਂ ਨੇ ਬਿਆਨ ਕੀਤਾ ਹਾਲ
Friday, Sep 03, 2021 - 03:16 PM (IST)
ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਸਿਧਾਰਥ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਅਲੀ ਗੋਨੀ ਏਅਰਪੋਰਟ ਤੋਂ ਆਪਣੀ ਪ੍ਰੇਮਿਕਾ ਜੈਸਮੀਨ ਭਸੀਨ ਨਾਲ ਸਿਧਾਰਥ ਦੇ ਘਰ ਪਹੁੰਚੇ। ਉਨ੍ਹਾਂ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਸਿਧਾਰਥ ਦੇ ਘਰ ਮੁਲਾਕਾਤ ਕੀਤੀ ਅਤੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ''ਕਿਵੇਂ ਉਨ੍ਹਾਂ ਨੇ ਹਮੇਸ਼ਾ ਸ਼ਹਿਨਾਜ਼ ਦੇ ਚਿਹਰੇ 'ਤੇ ਮੁਸਕਾਨ ਦੇਖੀ ਸੀ ਪਰ ਉਸ ਨੂੰ ਅੱਜ ਇਸ ਹਾਲਤ 'ਚ ਵੇਖ ਕੇ ਦਿਲ ਟੁੱਟ ਗਿਆ।'' ਅਲੀ ਗੋਨੀ ਨੇ ਇਸ ਬਾਰੇ ਟਵੀਟ ਕੀਤਾ ਅਤੇ ਸ਼ਹਿਨਾਜ਼ ਨੂੰ ਇਹ ਸਭ ਸਹਿਣ ਦੀ ਹਿੰਮਤ ਲਈ ਅਰਦਾਸ ਵੀ ਕੀਤੀ।
ਅਲੀ ਗੋਨੀ ਨੇ ਸ਼ਹਿਨਾਜ਼ ਨੂੰ ਮਜ਼ਬੂਤ ਰਹਿਣ ਦੀ ਦਿੱਤੀ ਸਲਾਹ
ਅਲੀ ਗੋਨੀ ਨੇ ਲਿਖਿਆ, ''ਚਿਹਰਾ ਜੋ ਹਮੇਸ਼ਾ ਹੱਸਦੇ ਹੋਏ ਵੇਖਿਆ...ਖ਼ੁਸ਼ ਦੇਖਿਆ ਪਰ ਅੱਜ ਜਿਵੇਂ ਵੇਖਿਆ ਬਸ ਦਿਲ ਟੁੱਟ ਗਿਆ...ਮਜ਼ਬੂਤ ਰਹੋ ਸਨਾ।'' ਇਕ ਰਿਪੋਰਟ ਮੁਤਾਬਕ, ਸਿਧਾਰਥ ਦੀ ਮੌਤ ਦੌਰਾਨ ਸ਼ਹਿਨਾਜ਼ ਉਸ ਦੇ ਨਾਲ ਹੀ ਸੀ। ਅਦਾਕਾਰਾ ਦੇ ਕਰੀਬੀ ਸੂਤਰਾਂ ਅਤੇ ਉਸ ਦੇ ਘਰ ਜਾਣ ਵਾਲੇ ਲੋਕਾਂ ਨੇ ਇਹ ਪੁਸ਼ਟੀ ਕੀਤੀ ਹੈ ਕਿ ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ 'ਚ ਹੀ ਮੌਤ ਹੋਈ।
ਜਾਨ ਕੁਮਾਰ ਸਾਨੂ ਨੇ ਕਿਹਾ 'ਅੱਜ ਜੋ ਵੇਖਿਆ ਉਸ 'ਤੇ ਯਕੀਨ ਕਰਨ 'ਚ ਸਮਾਂ ਲੱਗੇਗਾ'
ਜਾਨ ਕੁਮਾਰ ਸਾਨੂ, ਜੋ 'ਬਿੱਗ ਬੌਸ 14' ਦਾ ਵੀ ਹਿੱਸਾ ਸਨ, ਜਿੱਥੇ ਸਿਧਾਰਥ ਤੂਫਾਨੀ ਸੀਨੀਅਰਸ ਦੇ ਰੂਪ 'ਚ ਗਿਆ ਸੀ, ਉਹ ਵੀ ਇਸ ਘਟਨਾ ਤੋਂ ਬਹੁਤ ਹੈਰਾਨ ਹੈ। ਨਾਲ ਹੀ ਉਸ ਨੇ ਸ਼ਹਿਨਾਜ਼ ਦੇ ਦੁਖ ਦੀ ਇਸ ਘੜੀ 'ਚ ਮਜ਼ਬੂਤ ਰਹਿਣ ਦੀ ਅਰਦਾਸ ਕੀਤੀ। ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ''ਕਾਸ਼ ਇਸ ਦੁਨੀਆ 'ਚ ਹਰ ਸਿਧਾਰਥ ਨੂੰ ਸ਼ਹਿਨਾਜ਼ ਤੋਂ ਪਿਆਰ ਮਿਲਦਾ। ਹਰ ਲਵ ਸਟੋਰੀ ਇਕ ਫੇਅਰੀਟੇਲ ਹੁੰਦੀ। ਅੱਜ ਜੋ ਵੇਖਿਆ, ਯਕੀਨ ਕਰਨ 'ਚ ਸਮਾਂ ਲੱਗੇਗਾ। ਮਜ਼ਬੂਤ ਰਹੋ ਸ਼ਹਿਨਾਜ਼।''
ਰਾਹੁਲ ਮਹਾਜਨ ਨੇ ਕਿਹਾ 'ਪੂਰੀ ਤਰ੍ਹਾਂ ਟੁੱਟ ਚੁੱਕੀ ਸ਼ਹਿਨਾਜ਼'
ਰਾਹੁਲ ਮਹਾਜਨ ਵੀਰਵਾਰ ਨੂੰ ਸਿਧਾਰਥ ਦੇ ਘਰ ਪਹੁੰਚੇ ਸਨ। ਉਥੇ ਉਹ ਸ਼ਹਿਨਾਜ਼ ਨੂੰ ਮਿਲੇ। ਰਾਹੁਲ ਨੇ ਕਿਹਾ, ''ਉਹ ਪੂਜੀ ਤਰ੍ਹਾਂ ਕਮਜ਼ੋਰ ਪੈ ਗਈ ਹੈ। ਜਿਵੇਂ ਹੁਣੇ ਇਕ ਤੂਫਾਨ ਆਇਆ ਹੋਵੇ ਅਤੇ ਸਾਰਾ ਕੁਝ ਵਹਾਅ ਕੇ ਨਾਲ ਲੈ ਗਿਆ ਹੋਵੇ।''
ਰਾਹੁਲ ਨੇ ਸਿਧਾਰਥ ਦੀ ਮਾਂ ਨਾਲ ਮੁਲਾਕਾਤ ਵੀ ਕੀਤੀ। ਉਸ ਨੇ ਦੱਸਿਆ ਕਿ ਉਹ ਇਕ ਮਜ਼ਬੂਤ ਮਹਿਲਾ ਹੈ। ਉਸ ਦੀਆਂ ਅੱਖਾਂ 'ਚ ਹੰਝੂ ਸਨ ਪਰ ਉਸ ਨੇ ਬਹੁਤ ਹੌਸਲਾ ਰੱਖਿਆ ਹੋਇਆ ਸੀ। ਉਨ੍ਹਾਂ ਨੇ ਕਿਹਾ, ''ਅਸੀਂ ਸਾਰਿਆਂ ਨੇ ਮਰਨਾ ਹੈ ਪਰ ਇੰਨੀ ਜਲਦੀ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਰਾਹੁਲ ਨੇ ਕਿਹਾ ਉਹ ਇਕ ਮਾਂ ਹੈ ਅਤੇ ਕੋਈ ਵੀ ਮਾਂ ਆਪਣੇ ਬੇਟੇ ਨੂੰ ਜਾਂਦੇ ਹੋਏ ਕਿਵੇਂ ਵੇਖ ਸਕਦੀ ਹੈ।
ਸਿਧਾਰਥ ਨੂੰ ਅੰਤਿਮ ਵਿਦਾਈ ਦੇਣ ਪਹੁੰਚੀ ਸ਼ਹਿਨਾਜ਼ ਕੌਰ ਗਿੱਲ
ਅੰਤਿਮ ਵਿਦਾਈ ਦੇਣ ਜਾਂਦੀ ਹੋਈ ਸ਼ਹਿਨਾਜ਼
ਉਸ਼ੀਵਾੜਾ ਸ਼ਮਸ਼ਾਨਘਾਟ ਪਹੁੰਚੀ ਸ਼ਹਿਨਾਜ਼
ਰੋਂਦੀ ਹੋਈ ਸ਼ਹਿਨਾਜ਼
ਭਰਾ ਸ਼ਹਿਬਾਜ਼ ਨਾਲ ਸ਼ਹਿਨਾਜ਼
ਸ਼ਹਿਨਾਜ਼
ਸਿਧਾਰਥ ਦੀ ਮੌਤ ਨਾਲ ਬੇਸੁੱਧ ਹੋਈ ਸ਼ਹਿਨਾਜ਼