‘ਬੈਂਗ ਬੈਂਗ’ ਤੋਂ ‘ਫਾਈਟਰ’ ਤੱਕ : ਸਿਧਾਰਥ ਤੇ ਰਿਤਿਕ ਦਾ ਬਲਾਕਬਸਟਰ ਮੇਲ

Tuesday, Dec 19, 2023 - 02:36 PM (IST)

‘ਬੈਂਗ ਬੈਂਗ’ ਤੋਂ ‘ਫਾਈਟਰ’ ਤੱਕ : ਸਿਧਾਰਥ ਤੇ ਰਿਤਿਕ ਦਾ ਬਲਾਕਬਸਟਰ ਮੇਲ

ਮੁੰਬਈ (ਬਿਊਰੋ)– ਨਿਰਦੇਸ਼ਕ ਤੇ ਨਿਰਮਾਤਾ ਸਿਧਾਰਥ ਆਨੰਦ ਦੀ ਏਰੀਅਲ ਐਕਸ਼ਨ ਡਰਾਮਾ ‘ਫਾਈਟਰ’ 2024 ਦੀ ਸਭ ਤੋਂ ਵੱਧ ਉਡੀਕੀ ਗਈ ਫ਼ਿਲਮ ਬਣੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਡਾਇਨਾਮਿਕ ਜੋੜੀ ਸਿਧਾਰਥ ਆਨੰਦ ਤੇ ਰਿਤਿਕ ਰੌਸ਼ਨ ਨੂੰ ਤੀਜੀ ਵਾਰ ਇਕੱਠੇ ਲੈ ਕੇ ਆ ਰਹੀ ਹੈ।

ਨਿਰਦੇਸ਼ਕ ਤੇ ਅਦਾਕਾਰ ਦੀ ਪਾਰਟਨਰਸ਼ਿਪ ਇਕ ਸ਼ਾਨਦਾਰ ਤੇ ਬਲਾਕਬਸਟਰ ਸਿਨੇਮਾ ਅਨੁਭਵ ਪ੍ਰਦਾਨ ਕਰਦੀ ਹੈ। ਇਸ ਤੋਂ ਪਹਿਲਾਂ ਆਨੰਦ ਤੇ ਰੌਸ਼ਨ ਬਲਾਕਬਸਟਰ ਹਿੱਟ ‘ਬੈਂਗ ਬੈਂਗ’ (2014) ਤੇ ‘ਵਾਰ’ (2019) ਦੇ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

‘ਫਾਈਟਰ’ ਨਾਲ ਉਹ ਸਕੁਐਡਰਨ ਲੀਡਰ ਸ਼ਮਸ਼ੇਰ ‘ਪੈਟੀ’ ਪਠਾਨੀਆ ਨਾਲ ਚੀਜ਼ਾਂ ਨੂੰ ਇਕ ਕਦਮ ਉੱਚਾ ਚੁੱਕ ਰਹੇ ਹਨ। ਇਹ ਫ਼ਿਲਮ 25 ਜਨਵਰੀ, 2024 ਨੂੰ ਰਿਲੀਜ਼ ਹੋਣ ਵਾਲੀ ਹੈ।

ਸਿਧਾਰਥ ਆਨੰਦ ਨੇ ਇਸ ਸਾਲ ਸ਼ਾਹਰੁਖ ਖ਼ਾਨ ਨਾਲ ਆਲ ਟਾਈਮ ਬਲਾਕਬਸਟਰ ਫ਼ਿਲਮ ‘ਪਠਾਨ’ ਦਿੱਤੀ ਹੈ, ਜੋ ਦੁਨੀਆ ਭਰ ’ਚ 1000 ਕਰੋੜ ਰੁਪਏ ਤੋਂ ਵੱਧ ਕਮਾਈ ਕਰ ਚੁੱਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News