ਕਾਰਤਿਕ ਤੇ ਕਿਆਰਾ ਸਟਾਰਰ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਹੋਈ ਪੂਰੀ
Monday, May 01, 2023 - 02:19 PM (IST)

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਸਟਾਰਰ ਸਾਜਿਦ ਨਾਡਿਆਡਵਾਲਾ ਤੇ ਨਮਾਹ ਪਿਕਚਰਜ਼ ਦੀ ਆਉਣ ਵਾਲੀ ਫ਼ਿਲਮ ‘ਸਤਿਆਪ੍ਰੇਮ ਕੀ ਕਥਾ’ ਸਭ ਤੋਂ ਉਡੀਕੀਆਂ ਜਾਣ ਵਾਲੀਆਂ ਫ਼ਿਲਮਾਂ ’ਚੋਂ ਇਕ ਹੈ। ਨਿਰਮਾਤਾਵਾਂ ਨੇ ਹਾਲ ਹੀ ’ਚ ਦਰਸ਼ਕਾਂ ਨੂੰ ਫ਼ਿਲਮ ਦੇ ਮੁੰਬਈ ਸ਼ੈਡਿਊਲ ਦੇ ਰੈਪਅੱਪ ਬਾਰੇ ਅਪਡੇਟ ਕੀਤਾ ਹੈ।
ਹੁਣ ਫ਼ਿਲਮ ਲਈ ਹਰ ਕਿਸੇ ਦੇ ਉਤਸ਼ਾਹ ਨੂੰ ਵਧਾਉਣ ਲਈ ਟੀਮ ਨੇ ਆਉਣ ਵਾਲੇ ਮਿਊਜ਼ੀਕਲ ਲਵ ਸਾਗਾ ਨਾਲ ਕਿਆਰਾ ਅਡਵਾਨੀ ਵਲੋਂ ਨਿਭਾਈ ਗਈ ਕਥਾ ਦੇ ਕਿਰਦਾਰ ਦੇ ਰੈਪਅੱਪ ਵਾਲੀ ਤਸਵੀਰ ਸਾਂਝੀ ਕੀਤੀ ਹੈ। ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨੇ ਆਪਣੇ ਸੋਸ਼ਲ ਮੀਡੀਆ ’ਤੇ ਕਿਆਰਾ ਅਡਵਾਨੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਇਕ ਅਟ੍ਰੈਕਟਿਵ ਲੁੱਕ ’ਚ ਦੇਖੀ ਜਾ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ
ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ ’ਚ ਲਿਖਿਆ, ‘‘29 ਜੂਨ ਨੂੰ ਸਿਨੇਮਾਘਰਾਂ ’ਚ ਇਸ ਜਾਦੂ ਦੇ ਆਉਣ ਦਾ ਇੰਤਜ਼ਾਰ ਹੈ। ‘ਸਤਿਆਪ੍ਰੇਮ ਕੀ ਕਥਾ’ ਸਾਜਿਦ ਨਾਡਿਆਡਵਾਲਾ ਦੀ ਐੱਨ. ਜੀ. ਈ. ਤੇ ਸ਼ਰੀਨ ਮੰਤਰੀ ਕੇਡੀਆ ਤੇ ਕਿਸ਼ੋਰ ਅਰੋੜਾ ਦੀ ਨਮਾਹ ਪਿਕਚਰਜ਼ ਵਿਚਾਲੇ ਇਕ ਵਿਸ਼ਾਲ ਸਹਿਯੋਗ ਦੀ ਨਿਸ਼ਾਨਦੇਹੀ ਹੈ।’’
ਦਿਲਚਸਪ ਗੱਲ ਇਹ ਹੈ ਕਿ ਸਾਜਿਦ ਨਾਡਿਆਡਵਾਲਾ ਤੇ ਨਮਹ ਪਿਕਚਰਜ਼ ਤੇ ਨਿਰਦੇਸ਼ਕ ਸਮੀਰ ਵਿਦਵਾਂਸ ਨੇ ਆਪੋ-ਆਪਣੀਆਂ ਫੀਚਰ ਫ਼ਿਲਮਾਂ ਲਈ ਰਾਸ਼ਟਰੀ ਪੁਰਸਕਾਰ ਜਿੱਤੇ ਹਨ। ‘ਸਤਿਆਪ੍ਰੇਮ ਕੀ ਕਥਾ’ 29 ਜੂਨ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।