ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਵੱਡਾ ਝਟਕਾ

Wednesday, Aug 04, 2021 - 01:37 PM (IST)

ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੂੰ ਵੱਡਾ ਝਟਕਾ

ਮੁੰਬਈ (ਬਿਊਰੋ) - ਅਸ਼ਲੀਲ ਵੀਡੀਓ ਮਾਮਲੇ ਵਿਚ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਟੀ. ਵੀ. ਦੇ ਪ੍ਰਸਿੱਧ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ 4' ਵਿਚ ਨਜ਼ਰ ਨਹੀਂ ਆ ਰਹੀ। ਸ਼ਿਲਪਾ ਸ਼ੈੱਟੀ ਇਸ ਸ਼ੋਅ ਨੂੰ ਗੀਤਾ ਕਪੂਰ ਅਤੇ ਅਨੁਰਾਗ ਬਾਸੂ ਨਾਲ ਸ਼ੋਅ ਨੂੰ ਜੱਜ ਕਰਦੀ ਸੀ। ਉਹ ਉਨ੍ਹਾਂ ਵਿਚੋਂ ਸਭ ਤੋਂ ਮਹਿੰਗੀ ਜੱਜ ਸੀ ਪਰ ਜਦੋਂ ਤੋਂ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਹੋਈ ਹੈ, ਉਹ ਲਾਪਤਾ ਹੈ, ਜਿਸ ਕਾਰਨ ਉਸ ਨੂੰ ਕਾਫ਼ੀ ਵੱਡਾ ਘਾਟਾ ਪੈ ਰਿਹਾ ਹੈ। 

'ਸੁਪਰ ਡਾਂਸਰ 4' ਤੋਂ ਗਾਇਬ ਹੋਈ ਸ਼ਿਲਪਾ ਸ਼ੈੱਟੀ 
ਖ਼ਬਰਾਂ ਮੁਤਾਬਕ, 'ਸੁਪਰ ਡਾਂਸਰ 4' ਤੋਂ ਗਾਇਬ ਹੋਈ ਸ਼ਿਲਪਾ ਸ਼ੈੱਟੀ ਨੂੰ ਹੁਣ ਇਸ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਸ਼ਿਲਪਾ ਨੂੰ ਇਸੇ ਕਾਰਨ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਸ਼ੋਅ ਨੂੰ ਜੱਜ ਕਰਨ ਲਈ ਸ਼ਿਲਪਾ ਸ਼ੈੱਟੀ ਪ੍ਰਤੀ ਐਪੀਸੋਡ 18-20 ਲੱਖ ਰੁਪਏ ਲੈਂਦੀ ਸੀ। ਇਸ ਸ਼ੋਅ ਦੇ ਦੋ ਐਪੀਸੋਡ ਹਰ ਹਫ਼ਤੇ ਪ੍ਰਸਾਰਿਤ ਕੀਤੇ ਜਾਂਦੇ ਹਨ ਪਰ ਪਿਛਲੇ ਚਾਰ ਐਪੀਸੋਡਾਂ ਲਈ ਉਹ ਸੈੱਟ 'ਤੇ ਨਹੀਂ ਜਾ ਰਹੀ ਪਰ ਕਹਿੰਦੇ ਹਨ ਕਿ ਸ਼ੋਅ ਜ਼ਰੂਰ ਚੱਲਣਾ ਚਾਹੀਦਾ ਹੈ। ਇਸੇ ਤਰਜ਼ 'ਤੇ ਨਿਰਮਾਤਾ ਸ਼ਿਲਪਾ ਜੀ ਜਗ੍ਹਾ ਮਹਿਮਾਨਾਂ ਨੂੰ ਬੁਲਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਜਦੋਂ Virat Kohli ਨੂੰ Kapil Sharma ਦਾ ਸ਼ੋਅ ਵੇਖਣ ਲਈ ਚੁਕਾਉਣੇ ਪਏ ਸਨ 3 ਲੱਖ ਰੁਪਏ

'ਸੁਪਰ ਡਾਂਸਰ 4' 'ਤੇ ਵੱਖ-ਵੱਖ ਮਹਿਮਾਨ ਲੈ ਰਹੇ ਨੇ ਸ਼ਿਲਪਾ ਦੀ ਜਗ੍ਹਾ
ਪਿਛਲੇ ਵੀਕੈਂਡ 'ਤੇ ਸ਼ਿਲਪਾ ਦੀ ਜਗ੍ਹਾ ਕਰਿਸ਼ਮਾ ਕਪੂਰ ਨਜ਼ਰ ਆਈ ਸੀ, ਉਥੇ ਹੀ ਇਸ ਵੀਕੈਂਡ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਉਸ ਦੀ ਕੁਰਸੀ 'ਤੇ ਨਜ਼ਰ ਆਏ ਸਨ। ਇਨ੍ਹਾਂ ਕੁਝ ਹਫਤਿਆਂ ਦੀ ਗੈਰਹਾਜ਼ਰੀ 'ਚ ਉਸ ਨੂੰ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ Karan Aujla, Bohemia ਅਤੇ ਅਮਰੀਕੀ ਰੈਪਰ The Game ਨੂੰ ਵੱਡਾ ਝਟਕਾ

ਉੱਡ ਰਹੀਆਂ ਨੇ ਅਜਿਹੀਆਂ ਅਫਵਾਹਾਂ
ਸ਼ਿਲਪਾ ਸ਼ੋਅ 'ਚ ਨਜ਼ਰ ਨਹੀਂ ਆ ਰਹੀ ਹੈ, ਜਿਸ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੋਣਾ ਸ਼ੁਰੂ ਹੋ ਗਿਆ। ਕਿਹਾ ਜਾ ਰਿਹਾ ਸੀ ਕਿ ਉਸ ਨੇ ਸ਼ੋਅ ਛੱਡ ਦਿੱਤਾ। ਹਾਲਾਂਕਿ ਇਸ ਬਾਰੇ ਨਿਰਮਾਤਾਵਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜ ਕੁੰਦਰਾ ਮਾਮਲੇ ਦੇ ਸ਼ਾਂਤ ਹੋਣ ਦੇ ਲਗਭਗ ਇੱਕ ਮਹੀਨੇ ਬਾਅਦ ਸ਼ੂਟਿੰਗ 'ਚ ਸ਼ਾਮਲ ਹੋ ਸਕਦੇ ਹਨ, ਕਿਉਂਕਿ ਚੈਨਲ ਨੇ ਉਨ੍ਹਾਂ ਨੂੰ ਹਟਾਉਣ ਦੇ ਸੰਬੰਧ 'ਚ ਕੋਈ ਫੈਸਲਾ ਨਹੀਂ ਲਿਆ ਹੈ। 
ਸ਼ਿਲਪਾ ਸ਼ੈੱਟੀ ਨੂੰ ਪਤੀ ਰਾਜ ਕੁੰਦਰਾ ਕਾਰਨ 2 ਕਰੋੜ ਰੁਪਏ ਦਾ ਨੁਕਸਾਨ ਹੋਇਆ। ਅਦਾਕਾਰਾ 'ਸੁਪਰ ਡਾਂਸਰ' ਸ਼ੋਅ ਦੀ ਜੱਜ ਦੀ ਕੁਰਸੀ ਤੋਂ ਗੁੰਮ ਹੈ।

ਇਹ ਖ਼ਬਰ ਵੀ ਪੜ੍ਹੋ - Bharti Singh ਨਾਲ ਸ਼ਖਸ ਨੇ ਕੀਤਾ ਅਜਿਹਾ ਵਰਤਾਉ, ਕਾਮੇਡੀ ਕੁਈਨ ਦਾ ਨਿਕਲਿਆ ਰੋਣਾ (ਵੀਡੀਓ)

9 ਜੁਲਾਈ ਨੂੰ ਹੋਈ ਸੀ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ
ਦੱਸਣਯੋਗ ਹੈ ਕਿ ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 9 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ 'ਤੇ ਅਸ਼ਲੀਲ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਐਪ 'ਤੇ ਅਪਲੋਡ ਕਰਨ ਦਾ ਦੋਸ਼ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਾਜ ਕੁੰਦਰਾ ਖਿਲਾਫ਼ ਲੋੜੀਂਦੇ ਸਬੂਤ ਹਨ। ਪੁਲਸ ਇਸ ਮਾਮਲੇ 'ਚ ਸ਼ਿਲਪਾ ਸ਼ੈੱਟੀ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

ਨੋਟ - ਸ਼ਿਲਪਾ ਸ਼ੈੱਟੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News