ਮੁੜ ਹੋਈ ਸ਼ਾਹਰੁਖ ਖ਼ਾਨ ਦੀ ਬੱਲੇ-ਬੱਲੇ, ਹਾਲੀਵੁੱਡ ਸਟਾਰ ਸ਼ੈਰਨ ਸਟੋਨ ਨੇ ਵੇਖ ਮਾਰੀਆਂ ਚੀਕਾਂ (ਵੀਡੀਓ)

Sunday, Dec 04, 2022 - 09:47 AM (IST)

ਮੁੜ ਹੋਈ ਸ਼ਾਹਰੁਖ ਖ਼ਾਨ ਦੀ ਬੱਲੇ-ਬੱਲੇ, ਹਾਲੀਵੁੱਡ ਸਟਾਰ ਸ਼ੈਰਨ ਸਟੋਨ ਨੇ ਵੇਖ ਮਾਰੀਆਂ ਚੀਕਾਂ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੂੰ ਬਿਨਾਂ ਕਿਸੇ ਕਾਰਨ ਫ਼ਿਲਮ ਇੰਡਸਟਰੀ ਦਾ ਕਿੰਗ ਖ਼ਾਨ ਨਹੀਂ ਆਖਿਆ ਜਾਂਦਾ, ਉਹ ਜਿੱਥੇ ਵੀ ਜਾਂਦੇ ਹਨ, ਉਹ ਆਪਣੇ ਇਸ ਨਾਂ ਨੂੰ ਸਹੀ ਸਾਬਤ ਕਰਦੇ ਹਨ। ਹਾਲ ਹੀ 'ਚ 'Red Sea ਫ਼ਿਲਮ ਫੈਸਟੀਵਲ' 'ਚ ਹਾਲੀਵੁੱਡ ਸਟਾਰ ਸ਼ੈਰਨ ਸਟੋਨ ਨੇ ਸ਼ਾਹਰੁਖ ਨੂੰ ਦੇਖ ਕੇ ਅਜਿਹੀ ਪ੍ਰਤੀਕਿਰਿਆ ਦਿੱਤੀ ਸੀ, ਜਿਸ ਤੋਂ ਬਾਅਦ ਭਾਰਤੀ ਲੋਕਾਂ ਦੇ ਦਿਲ ਦਹਿਲ ਗਏ ਸਨ।

ਸ਼ਾਹਰੁਖ 'ਰੈੱਡ ਸੀ ਫ਼ਿਲਮ ਫੈਸਟੀਵਲ 2022' 'ਚ ਹੋਏ ਸ਼ਾਮਲ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਲੋਕਾਂ ਨੇ ਦੇਖਿਆ ਕਿ ਜਿਵੇਂ ਹੀ ਹੋਸਟ ਵਲੋਂ ਸ਼ਾਹਰੁਖ ਨੂੰ ਦਰਸ਼ਕਾਂ ਨਾਲ ਮਿਲਾਇਆ ਜਾਂਦਾ ਹੈ ਤਾਂ ਸ਼ੈਰਨ ਸਟੋਨ ਪਹਿਲਾਂ ਹੈਰਾਨ ਹੋ ਜਾਂਦੇ ਹਨ ਅਤੇ ਫਿਰ ਚੀਕਦੇ ਹਨ 'ਓ ਮਾਈ ਗੌਡ!' ਇਸ ਦੌਰਾਨ ਅਦਾਕਾਰਾ ਨੇ ਬੇਜ ਰੰਗ ਦੀ ਡਰੈੱਸ ਪਹਿਨੀ ਸੀ ਅਤੇ ਕਾਲੇ ਰੰਗ ਦੇ ਦਸਤਾਨੇ ਵੀ ਵੇਅਰ ਕੀਤੇ ਸਨ। ਸ਼ਾਹਰੁਖ ਦੀ ਪ੍ਰਤੀਕਿਰਿਆ ਦੇਖ ਕੇ ਕਿੰਗ ਖ਼ਾਨ ਨੇ ਉਨ੍ਹਾਂ ਨੂੰ ਗਲੇ ਲਗਾ ਲਿਆ।

ਸ਼ਾਹਰੁਖ-ਕਾਜੋਲ ਨੇ ਖਿੱਚਿਆ ਲੋਕਾਂ ਦਾ ਧਿਆਨ
ਸ਼ਾਹਰੁਖ ਅਤੇ ਕਾਜੋਲ ਨੇ 'ਰੈੱਡ ਸੀ ਫ਼ਿਲਮ ਫੈਸਟੀਵਲ' 'ਚ ਸ਼ਿਰਕਤ ਕੀਤੀ ਕਿਉਂਕਿ ਉਨ੍ਹਾਂ ਦੀ ਬਲਾਕਬਸਟਰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਇੱਥੇ ਸ਼ੁਰੂਆਤੀ ਫ਼ਿਲਮ ਸੀ। ਇੱਕ ਕਲਿੱਪ 'ਚ ਸ਼ਾਹਰੁਖ, ਕਾਜੋਲ ਲਈ 'ਡੀ. ਡੀ. ਐੱਲ. ਜੇ.' ਦੇ ਗੀਤ 'ਤੁਝੇ ਦੇਖਾ ਤੋਹ' ਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਾਜੋਲ ਲਈ ਬਾਜ਼ੀਗਰ ਦੀ ਪੰਚ ਲਾਈਨ ਵੀ ਆਖੀ।

ਕਿੰਗ ਖ਼ਾਨ ਨੂੰ ਵੇਖ ਕੇ ਸ਼ੈਰਨ ਸਟੋਨ ਲੱਗੀ ਚੀਕਣ
ਸ਼ਾਹਰੁਖ ਨੂੰ 'ਰੈੱਡ ਸੀ ਫ਼ਿਲਮ ਫੈਸਟੀਵਲ' 'ਚ ਵਿਸ਼ੇਸ਼ ਪੁਰਸਕਾਰ ਵੀ ਮਿਲਿਆ ਸੀ। ਇਸ ਤੋਂ ਬਾਅਦ ਦਿੱਤੇ ਭਾਸ਼ਣ 'ਚ ਉਨ੍ਹਾਂ ਨੇ ਕਿਹਾ- 'ਰੈੱਡ ਸੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' 'ਚ ਮਿਲੇ ਇਸ ਐਵਾਰਡ ਤੋਂ ਬਾਅਦ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇੱਥੇ ਸਾਊਦੀ 'ਚ ਮੇਰੇ ਪ੍ਰਸ਼ੰਸਕਾਂ 'ਚ ਆਉਣਾ ਬਹੁਤ ਵਧੀਆ ਹੈ, ਜੋ ਹਮੇਸ਼ਾ ਮੇਰੀਆਂ ਫ਼ਿਲਮਾਂ ਦੇ ਵੱਡੇ ਸਮਰਥਕ ਰਹੇ ਹਨ। ਫ਼ਿਲਮ 'ਚ ਇੱਕ ਅਜਿਹੀ ਕੜੀ ਹੈ, ਜੋ ਦੁਨੀਆ ਭਰ ਦੇ ਲੋਕਾਂ ਨੂੰ ਜੋੜਦੀ ਹੈ। ਤੁਸੀਂ ਕਿਸੇ ਵੀ ਭਾਸ਼ਾ ਦੀ ਫ਼ਿਲਮ ਨੂੰ ਪਸੰਦ ਕਰ ਸਕਦੇ ਹੋ ਕਿਉਂਕਿ ਇਹ ਤੁਹਾਡੇ ਦਿਲ ਨੂੰ ਜੋੜਦੀ ਹੈ।

ਨੋਟ - ਇਸ ਫ਼ਿਲਮ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News