ਪਿਤਾ ਤੋਂ ਇਹੀ ਸਿੱਖਦੀ ਹਾਂ ‘ਜੋ ਕੰਟਰੋਲ ’ਚ ਹੈ, ਉਸੇ ’ਤੇ ਫੋਕਸ ਕਰੋ’ : ਸ਼ਨਾਇਆ ਕਪੂਰ

Tuesday, Feb 24, 2026 - 12:00 PM (IST)

ਪਿਤਾ ਤੋਂ ਇਹੀ ਸਿੱਖਦੀ ਹਾਂ ‘ਜੋ ਕੰਟਰੋਲ ’ਚ ਹੈ, ਉਸੇ ’ਤੇ ਫੋਕਸ ਕਰੋ’ : ਸ਼ਨਾਇਆ ਕਪੂਰ

ਮੁੰਬਈ - ਸ਼ਨਾਇਆ ਕਪੂਰ ਅਤੇ ਆਦਰਸ਼ ਗੌਰਵ ਦੀ ਫ਼ਿਲਮ ‘ਤੂ ਯਾ ਮੈਂ' 13 ਫਰਵਰੀ ਨੂੰ ਵੈਲੇਨਟਾਈਨ ਵੀਕ ਦੌਰਾਨ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਇਕ ਸਰਵਾਈਵਲ ਥ੍ਰਿਲਰ ਹੈ, ਜਿਸ ਵਿਚ ਇਕ ਖ਼ਤਰਨਾਕ ਮਗਰਮੱਛ ਨਾਲ ਸਾਹਮਣਾ ਅਤੇ ਆਪਣੀ ਜਾਨ ਬਚਾਉਣ ਲਈ ਜੰਗ ਲੜੀ ਜਾਂਦੀ ਹੈ। ਇਸ ਫ਼ਿਲਮ ਬਾਰੇ ਨਿਰਦੇਸ਼ਕ ਬਿਜਾਏ ਨਾਂਬੀਯਾਰ, ਸ਼ਨਾਇਆ ਕਪੂਰ ਅਤੇ ਆਦਰਸ਼ ਗੌਰਵ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਕੰਮ ਨੂੰ ਇੰਜੁਆਏ ਕਰਨਾ ਹੀ ਸਫਲਤਾ ਦੀ ਕੁੰਜੀ

Q : ਆਪਣੇ ਕਿਰਦਾਰ ਬਾਰੇ ਦੱਸੋ?

-ਮੇਰੇ ਕਿਰਦਾਰ ਦੀ ਪਛਾਣ ਕ੍ਰੋਕੋਡਾਇਲ ਮੋਟਿਫ (ਆਕ੍ਰਿਤੀ) ਨਾਲ ਵੀ ਜੁੜੀ ਹੋਈ ਹੈ, ਜਿਸ ਨੂੰ ਮੈਂ ਆਪਣੇ ਸਟਾਈਲ ਵਿਚ ਵੀ ਕੈਰੀ ਕਰ ਰਹੀ ਹਾਂ। ਇਹ ਕਿਰਦਾਰ ਦੀ ਖ਼ਾਸ ਪਛਾਣ ਹੈ।

Q: ਫ਼ਿਲਮ ’ਚ ਤੁਹਾਡਾ ਸਭ ਤੋਂ ਵੱਡਾ ਲਰਨਿੰਗ ਐਕਸਪੀਰੀਅੰਸ ਕੀ ਰਿਹਾ?

-ਬਿਜਾਏ ਸਰ ਨੇ ਮੈਨੂੰ ਸੈੱਟ ’ਤੇ ਆਪਣੀ ਰਾਏ ਰੱਖਣ ਅਤੇ ਖੁੱਲ੍ਹ ਕੇ ਆਈਡੀਆ ਦੇਣ ਦੀ ਆਜ਼ਾਦੀ ਦਿੱਤੀ। ਮੈਂ ਸਿੱਖਿਆ ਕਿ ਓਵਰਥਿੰਕ ਨਹੀਂ ਕਰਨਾ ਚਾਹੀਦਾ, ਖ਼ੁਦ ’ਤੇ ਭਰੋਸਾ ਰੱਖ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਕੰਮ ਦਾ ਆਨੰਦ ਲੈਣਾ ਚਾਹੀਦਾ ਹੈ।

Q: ਸਟਾਰ ਕਿਡ ਹੋਣ ਕਾਰਨ ਪ੍ਰੈਸ਼ਰ ਨੂੰ ਕਿਵੇਂ ਦੇਖਦੇ ਹੋ?

-ਮੈਂ ਆਪਣੇ ਪਿਤਾ ਤੋਂ ਇਹੀ ਸਿੱਖਦੀ ਹਾਂ ਕਿ ਇਮਾਨਦਾਰੀ ਨਾਲ ਕੰਮ ਕਰੋ ਅਤੇ ਚੰਗੇ ਇਨਸਾਨ ਬਣੋ। ਜੋ ਸਾਡੇ ਕੰਟਰੋਲ ’ਚ ਹੈ, ਉਸੇ ’ਤੇ ਧਿਆਨ ਦੇਣਾ ਚਾਹੀਦਾ ਹੈ, ਬਾਕੀ ਚੀਜ਼ਾਂ ਆਪਣੇ ਆਪ ਠੀਕ ਹੋ ਜਾਂਦੀਆਂ ਹਨ।

Q: ਪਿਆਰ ਦੀ ਤੁਹਾਡੀ ਪਰਿਭਾਸ਼ਾ ਕੀ ਹੈ?

-ਪਿਆਰ ਵਿਚ ਖੁੱਲ੍ਹਾਪਣ ਅਤੇ ਬੇਝਿਜਕ ਹੋਣਾ ਜ਼ਰੂਰੀ ਹੈ। ਜੇ ਪਿਆਰ ਵਿਚ ਉਹ ਬੇਸ਼ਰਮੀ ਭਾਵ ਖੁੱਲ੍ਹਾਪਣ ਨਹੀਂ ਹੈ, ਤਾਂ ਉਹ ਅਧੂਰਾ ਲੱਗਦਾ ਹੈ।

ਸ਼ਨਾਇਆ ਕਪੂਰ

ਵਿਜ਼ੂਅਲ ਐਸਥੈਟਿਕ ਹੀ ਮੇਰੀ ਪਛਾਣ ਹੈ

Q : ਟ੍ਰੇਲਰ ’ਚ ਦਿਖਾਇਆ ਗਿਆ ਖੂਨ ਭਰੀ ਮਾਂਗ ਵਰਗਾ ਕ੍ਰੋਕੋਡਾਇਲ ਸੀਨ ਕਾਫ਼ੀ ਨਾਸਟੈਲਜਿਕ ਲੱਗਾ। ਕੀ ਤੁਸੀਂ ਪਹਿਲਾਂ ਸੋਚਿਆ ਸੀ ਕਿ ਅਜਿਹੀ ਫ਼ਿਲਮ ਬਣਾਓਗੇ?

- ਪਹਿਲਾਂ ਕਦੇ ਨਹੀਂ ਸੋਚਿਆ ਸੀ ਪਰ ਉਸ ਦੌਰ ਦੀਆਂ ਫ਼ਿਲਮਾਂ ਨੇ ਮੇਰੇ ’ਤੇ ਡੂੰਘਾ ਪ੍ਰਭਾਵ ਪਾਇਆ। ਖੂਨ ਭਰੀ ਮਾਂਗ, ਕਿਸ਼ਨ ਕਨ੍ਹੱਈਆ ਅਤੇ ਕਰਨ ਅਰਜੁਨ ਵਰਗੀਆਂ ਫ਼ਿਲਮਾਂ ਤੋਂ ਪ੍ਰੇਰਨਾ ਮਿਲੀ। ਜਦੋਂ ਇਸ ਫ਼ਿਲਮ ਵਿਚ ਕ੍ਰੋਕੋਡਾਇਲ ਨਾਲ ਕਹਾਣੀ ਬਣਾਉਣ ਦਾ ਮੌਕਾ ਮਿਲਿਆ, ਤਾਂ ਇਹ ਮੇਰੇ ਲਈ ਇਕ ਤਰ੍ਹਾਂ ਨਾਲ ਸ਼ਰਧਾਂਜਲੀ ਵਾਂਗ ਸੀ।

Q : ਤੁਹਾਡੀਆਂ ਫ਼ਿਲਮਾਂ ਦੀ ਵਿਜ਼ੂਅਲ ਅਪੀਲ ਹਮੇਸ਼ਾ ਵੱਖਰੀ ਹੁੰਦੀ ਹੈ। ਇਸ ਦੇ ਪਿੱਛੇ ਕੀ ਵਜ੍ਹਾ ਹੈ?

-ਹਰ ਫ਼ਿਲਮ ਮੇਕਰ ਦੀ ਆਪਣੀ ਐਸਥੈਟਿਕ ਅਤੇ ਸੋਚ ਹੁੰਦੀ ਹੈ। ਮੇਰੀਆਂ ਫ਼ਿਲਮਾਂ ਦੀ ਵੱਖਰੀ ਦਿੱਖ ਮੇਰੀ ਟੀਮ ਅਤੇ ਟੈਕਨੀਸ਼ੀਅਨਾਂ ਕਰ ਕੇ ਸੰਭਵ ਹੋ ਪਾਉਂਦੀ ਹੈ। ਸਿਨੇਮੈਟੋਗ੍ਰਾਫਰ ਅਤੇ ਸਹਿਯੋਗੀਆਂ ਨੇ ਮੇਰੇ ਵਿਜ਼ਨ ਨੂੰ ਬਿਹਤਰ ਬਣਾਇਆ ਹੈ।

Q: ਅੱਜ ਦੇ ਬਦਲਦੇ ਰਿਸ਼ਤਿਆਂ ਅਤੇ ਯੰਗਸਟਰਜ਼ ਦੇ ਲਵ ਡਾਇਨਾਮਿਕਸ ਨੂੰ ਫ਼ਿਲਮ ’ਚ ਕਿਵੇਂ ਦਿਖਾਇਆ ਗਿਆ ਹੈ?

-ਅਸੀਂ ਕੋਸ਼ਿਸ਼ ਕੀਤੀ ਹੈ ਕਿ ਰਿਸ਼ਤਿਆਂ ਨੂੰ ਜਿੰਨਾ ਹੋ ਸਕੇ ਅਸਲੀ ਅਤੇ ਇਮਾਨਦਾਰ ਤਰੀਕੇ ਨਾਲ ਦਿਖਾਇਆ ਜਾਵੇ। ਲੇਖਣੀ ਅਤੇ ਸ਼ੂਟਿੰਗ ਦੌਰਾਨ ਡਾਇਲਾਗਸ ਨੂੰ ਜ਼ਿਆਦਾ ਔਥੈਂਟਿਕ ਬਣਾਉਣ ’ਤੇ ਧਿਆਨ ਦਿੱਤਾ ਗਿਆ।

ਬਿਜਾਏ ਨਾਂਬੀਯਾਰ

ਕਮੀਆਂ ਵਾਲੇ ਕਿਰਦਾਰ ਜ਼ਿਆਦਾ ਸਿਖਾਉਂਦੇ ਹਨ

Q: ਤੁਹਾਡੀਆਂ ਫ਼ਿਲਮਾਂ ਦੀ ਚਾਇਸ ਹਮੇਸ਼ਾ ਵੱਖਰੀ ਅਤੇ ਲੇਅਰਡ ਕਿਰਦਾਰਾਂ ਵਾਲੀ ਹੁੰਦੀ ਹੈ। ਕੀ ਇਹ ਤੁਹਾਡੀ ਸੋਚ-ਸਮਝ ਕੇ ਕੀਤੀ ਗਈ ਪਸੰਦ ਹੈ?

- ਮੈਨੂੰ ਅਜਿਹੇ ਕਿਰਦਾਰ ਨਿਭਾਉਣ ਵਿਚ ਮਜ਼ਾ ਆਉਂਦਾ ਹੈ, ਜਿਨ੍ਹਾਂ ’ਚ ਕਮੀਆਂ ਅਤੇ ਕਈ ਲੇਅਰਜ਼ ਹੋਣ। ਅਜਿਹੇ ਕਿਰਦਾਰਾਂ ਨੂੰ ਸਮਝਣ ਦੀ ਪ੍ਰਕਿਰਿਆ ਮੈਨੂੰ ਬਹੁਤ ਕੁਝ ਸਿਖਾਉਂਦੀ ਹੈ। ਇਸ ਲਈ ਮੈਂ ਜਾਣਬੁੱਝ ਕੇ ਚੁਣੌਤੀਪੂਰਨ ਭੂਮਿਕਾਵਾਂ ਚੁਣਨ ਦੀ ਕੋਸ਼ਿਸ਼ ਕਰਦਾ ਹਾਂ।

ਸਹੀ ਲੋਕਾਂ ਦਾ ਭਰੋਸਾ ਮਿਲਿਆ, ਤਾਂ ਹੀ ਮਿਲਿਆ ਮੌਕਾ

Q: ਕੀ ਇੰਡਸਟਰੀ ’ਚ ਅਜਿਹੇ ਮੌਕੇ ਆਸਾਨੀ ਨਾਲ ਮਿਲੇ?

- ਮੇਰਾ ਇਰਾਦਾ ਜ਼ਰੂਰ ਸੀ ਪਰ ਸਹੀ ਲੋਕਾਂ ਦਾ ਭਰੋਸਾ ਮਿਲਣਾ ਵੀ ਜ਼ਰੂਰੀ ਹੁੰਦਾ ਹੈ। ਰੀਮਾ ਕਾਗਤੀ, ਅਮੀਨ ਬੈਰਾਨੀ ਅਤੇ ਬਿਜਾਏ ਨਾਂਬੀਯਾਰ ਵਰਗੇ ਫ਼ਿਲਮ ਮੇਕਰਜ਼ ਨੇ ਮੇਰੇ ਉੱਤੇ ਭਰੋਸਾ ਕੀਤਾ ਅਤੇ ਅਜਿਹੇ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ।

— ਆਦਰਸ਼ ਗੌਰਵ


author

cherry

Content Editor

Related News