ਰੀਵਾ ਅਰੋੜਾ ਨਾਲ ਸ਼ਰਮਨਾਕ ਹਰਕਤ! ਡਿਲੀਵਰੀ ਬੁਆਏ ਨੇ ਪਾਰ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ

Friday, May 08, 2026 - 12:46 PM (IST)

ਰੀਵਾ ਅਰੋੜਾ ਨਾਲ ਸ਼ਰਮਨਾਕ ਹਰਕਤ! ਡਿਲੀਵਰੀ ਬੁਆਏ ਨੇ ਪਾਰ ਕੀਤੀਆਂ ਬੇਸ਼ਰਮੀ ਦੀਆਂ ਹੱਦਾਂ

ਮੁੰਬਈ - ਫ਼ਿਲਮ 'ਉਰੀ: ਦ ਸਰਜੀਕਲ ਸਟ੍ਰਾਈਕ' ਅਤੇ 'ਗੁੰਜਨ ਸਕਸੈਨਾ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਮਸ਼ਹੂਰ ਅਦਾਕਾਰਾ ਰੀਵਾ ਅਰੋੜਾ ਨਾਲ ਇਕ ਡਿਲੀਵਰੀ ਏਜੰਟ ਵੱਲੋਂ ਬਦਸਲੂਕੀ ਅਤੇ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਅਦਾਕਾਰਾ ਅਤੇ ਉਸ ਦੇ ਪਰਿਵਾਰ ਨੂੰ ਮੁੰਬਈ ਪੁਲਿਸ ਦੀ ਮਦਦ ਲੈਣੀ ਪਈ।

26 ਅਪ੍ਰੈਲ ਨੂੰ ਕੀ ਹੋਇਆ ਸੀ?
ਰੀਵਾ ਅਰੋੜਾ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਇਹ ਘਟਨਾ 26 ਅਪ੍ਰੈਲ ਦੀ ਹੈ, ਜਦੋਂ ਉਸ ਨੇ 'ਬਲਿੰਕਇਟ' ਤੋਂ ਕੁਝ ਸਾਮਾਨ ਮੰਗਵਾਇਆ ਸੀ। ਰੀਵਾ ਅਨੁਸਾਰ, ਡਿਲੀਵਰੀ ਏਜੰਟ ਦਾ ਲਹਿਜਾ ਸ਼ੁਰੂ ਤੋਂ ਹੀ ਬਹੁਤ ਅਸਭਿਅਕ ਅਤੇ ਗਲਤ ਸੀ। ਜਦੋਂ ਉਸ ਦੀ ਮਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਡਿਲੀਵਰੀ ਬੁਆਏ ਦਾ ਰਵੱਈਆ ਹੋਰ ਵੀ ਖ਼ਰਾਬ ਹੋ ਗਿਆ ਅਤੇ ਉਹ ਪਰਿਵਾਰ ਨਾਲ ਅਭੱਦਰ ਭਾਸ਼ਾ ਦੀ ਵਰਤੋਂ ਕਰਨ ਲੱਗਾ।

ਲਿਫਟ 'ਚ ਭੈਣ ਨਾਲ ਵੀ ਕੀਤੀ ਬਦਤਮੀਜ਼ੀ 
ਅਦਾਕਾਰਾ ਨੇ ਖੁਲਾਸਾ ਕੀਤਾ ਕਿ ਜਦੋਂ ਉਸ ਦੀ ਭੈਣ ਲਿਫਟ 'ਚ ਜਾ ਰਹੀ ਸੀ, ਤਾਂ ਉੱਥੇ ਵੀ ਉਸ ਏਜੰਟ ਨੇ ਆਪਣਾ ਗਲਤ ਵਿਵਹਾਰ ਜਾਰੀ ਰੱਖਿਆ। ਰੀਵਾ ਨੇ ਕਿਹਾ, "ਬਿਨਾਂ ਕਿਸੇ ਉਕਸਾਵੇ ਦੇ ਉਸ ਨੇ ਸਾਡੇ ਪ੍ਰਤੀ ਅਪਮਾਨਜਨਕ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ। ਇਹ ਕੋਈ ਇਕ ਵਾਰ ਦੀ ਗੱਲ ਨਹੀਂ ਸੀ, ਉਹ ਵਾਰ-ਵਾਰ ਇਹੀ ਸਭ ਬੋਲ ਰਿਹਾ ਸੀ"।

40 ਮਿੰਟ ਤੱਕ ਚੱਲਿਆ ਹੰਗਾਮਾ, ਪੁਲਸ ਨੇ ਕੀਤੀ ਕਾਰਵਾਈ
ਰੀਵਾ ਮੁਤਾਬਕ ਇਹ ਸਾਰਾ ਘਟਨਾਕ੍ਰਮ ਲਗਭਗ 30-40 ਮਿੰਟ ਤੱਕ ਚੱਲਿਆ। ਜਦੋਂ ਡਿਲੀਵਰੀ ਏਜੰਟ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਪਰਿਵਾਰ ਨੇ ਉਸ ਨੂੰ ਘੇਰ ਕੇ ਰੋਕ ਲਿਆ ਅਤੇ ਤੁਰੰਤ ਮੁੰਬਈ ਪੁਲਸ ਨੂੰ ਬੁਲਾਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਦਾਕਾਰਾ ਦੇ ਪਰਿਵਾਰ ਦੀ ਮਦਦ ਕੀਤੀ।

ਕੌਣ ਹੈ ਰੀਵਾ ਅਰੋੜਾ?
20 ਸਾਲਾ ਰੀਵਾ ਅਰੋੜਾ ਨੇ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 'ਮੌਮ', 'ਭਾਰਤ', 'ਸੈਕਸ਼ਨ 375' ਅਤੇ 'ਕਾਲੀ ਕੁਹੀ' ਵਰਗੀਆਂ ਫ਼ਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿਣ ਵਾਲੀ ਰੀਵਾ ਦੀ ਦੇਸ਼ ਦੇ ਅਮੀਰ ਚਾਈਲਡ ਆਰਟਿਸਟਾਂ 'ਚ ਗਿਣਤੀ ਹੁੰਦੀ ਸੀ।


author

Sunaina

Content Editor

Related News