ਸ਼ਹਿਨਾਜ਼ ਗਿੱਲ-ਰਾਜਕੁਮਾਰ ਰਾਓ ਦਾ ਗੀਤ ''ਸਜਨਾ ਵੇ ਸੱਜਨਾ'' ਦੇਖ ਫੈਨਜ਼ ਹੋਏ ਦੀਵਾਨੇ

Tuesday, Oct 08, 2024 - 11:26 AM (IST)

ਮੁੰਬਈ- ਰਾਜਕੁਮਾਰ ਰਾਓ ਨਾਲ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਰਾਓ ਅਤੇ ਤ੍ਰਿਪਤੀ ਡਿਮਰੀ ਦੀ ਫਿਲਮ 'ਵਿੱਕੀ ਵਿੱਦਿਆ ਕਾ ਵੋਹ ਵਾਲਾ ਵੀਡੀਓ' ਦੇ ਇਸ ਚੌਥੇ ਗੀਤ 'ਸਜਨਾ ਵੇ ਸਜਨਾ' 'ਚ ਸ਼ਹਿਨਾਜ਼ ਗਿੱਲ ਨੇ ਧਮਾਲਾਂ ਪਾਈਆਂ ਹਨ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਮਿਊਜ਼ਿਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

 

ਸ਼ਹਿਨਾਜ਼ ਗਿੱਲ ਆਪਣੇ ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। 'ਸਜਨਾ ਵੇ ਸਜਨਾ' ਗੀਤ 'ਚ ਰਾਜਕੁਮਾਰ ਰਾਓ ਨਾਲ ਸ਼ਹਿਨਾਜ਼ ਦੀ ਜੋੜੀ ਚੰਗੀ ਲੱਗ ਰਹੀ ਹੈ। ਜਦੋਂ ਤੋਂ ਸ਼ਹਿਨਾਜ਼ ਨੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਉਦੋਂ ਤੋਂ ਹੀ ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ। ਹੁਣ ਆਖਿਰਕਾਰ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ TikTok ਸਟਾਰ ਦਾ 25 ਸਾਲ ਦੀ ਉਮਰ 'ਚ ਦਿਹਾਂਤ

ਦੱਸ ਦਈਏ ਕਿ ਸ਼ਹਿਨਾਜ ਗਿੱਲ ਪਹਿਲੀ ਵਾਰ ਕਿਸੇ ਫਿਲਮ ’ਚ ਆਈਟਮ ਸਾਂਗ ’ਚ ਨਜ਼ਰ ਆਈ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਆਵਾਜ਼ ਸੁਨਿਧੀ ਚੌਹਾਨ ਤੇ ਦਿਵਿਆ ਕੁਮਾਰ ਨੇ ਦਿੱਤਾ ਹੈ। ਗੀਤ ਦੇ ਬੋਲ ਨੂੰ ਇਰਸਾਦ ਕਾਮਿਲ ਨੇ ਲਿਖੇ ਹਨ। ਉੱਥੇ ਹੀ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਸ਼ਹਿਨਾਜ ਗਿੱਲ ਦੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਰੁਕ ਨਹੀਂ ਰਹੇ ਹਨ। ਫੈਨਜ਼ ਸ਼ਹਿਨਾਜ ਦਾ ਇਹ ਲੁੱਕ ਵੇਖ ਕੇ ਕਾਫੀ ਹੈਰਾਨ ਹਨ ਅਤੇ ਸ਼ਹਿਨਾਜ ਦੇ ਇਸ ਲੁੱਕ ਨੂੰ ਬੇਹੱਦ ਪਸੰਦ ਵੀ ਕਰ ਰਹੇ ਹਨ। ਕਈਆਂ ਨੇ ਇਹ ਤੱਕ ਕਹਿ ਦਿੱਤਾ ਕਿ ਇਹ ਫਿਲਮ ਦਾ ਸਭ ਤੋਂ ਹਿੱਟ ਗਾਣਾ ਸਾਬਿਤ ਹੋਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Priyanka

Content Editor

Related News