‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ
Friday, Aug 12, 2022 - 06:23 PM (IST)
ਬਾਲੀਵੁੱਡ ਡੈਸਕ- ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਆਉਣ ਵਾਲੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹਨ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 9 ਸਤੰਬਰ ਨੂੰ ਪਰਦੇ ’ਤੇ ਆਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ’ਚ ਸੁਪਰਸਟਾਰ ਸ਼ਾਹਰੁਖ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ : ਪ੍ਰਿਅੰਕਾ-ਨਿਕ ਦੀ ਜੋੜੀ ’ਤੇ ਭਾਰਤੀ ਮੈਚਮੇਕਰ ਸੀਮਾ ਟਪਾਰੀਆ ਦਾ ਬਿਆਨ, ਕਿਹਾ- ‘ਇਹ ਪਰਫ਼ੈਕਟ ਮੈਚ ਨਹੀਂ’
ਫ਼ਿਲਮ ’ਚ ਕਿੰਗ ਖ਼ਾਨ ਕੈਮਿਓ ਰੋਲ ’ਚ ਨਜ਼ਰ ਆਉਣਗੇ। ਅਦਾਕਾਰਾ ਦੀ ਲੁੱਕ ਸੋਸ਼ਲ ਮੀਡੀਆ ’ਤੇ ਲੀਕ ਹੋ ਰਹੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਫ਼ਿਲਮ ਦੀ ਸਾਹਮਣੇ ਆਈ ਵੀਡੀਓ ’ਚ ਸ਼ਾਹਰੁਖ ਖ਼ਾਨ ਵਾਨਰ ਅਸਤਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।
SRK in & As Vanar Astra 🔥#ShahRukhKhan #Brahmastra pic.twitter.com/Mqu82LHsOV
— BENGAL-TiGER (@Sayem_Sam00) August 11, 2022
ਸ਼ਾਹਰੁਖ ਖ਼ੂਨ ਨਾਲ ਲਥਪਥ ਨਜ਼ਰ ਆ ਰਹੇ ਹਨ। ਅੱਗ ਦੇ ਵਿਚਕਾਰ ਪ੍ਰਸ਼ੰਸਕ ਅਦਾਕਾਰ ਦੇ ਇਸ ਅਵਤਾਰ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਅਦਾਕਾਰਾ ਦੀ ਖ਼ੂਬ ਤਾਰੀਫ਼ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਪ੍ਰਧਾਨ ਮੰਤਰੀ ਮੋਦੀ ਨੇ ਕਾਮੇਡੀਅਨ ਦੀ ਪਤਨੀ ਨਾਲ ਗੱਲ ਕਰਕੇ ਪੁੱਛਿਆ ਹਾਲ
ਦੱਸ ਦੇਈਏ ਕਿ ਸਟਾਰ ਸਟੂਡੀਓਜ਼, ਧਰਮਾ ਪ੍ਰੋਡਕਸ਼ਨ, ਪ੍ਰਾਈਮ ਫ਼ੋਕਸ ਅਤੇ ਸਟਾਰਲਾਈਟ ਪਿਕਚਰਸ ਦੁਆਰਾ ਨਿਰਮਿਤ ਫ਼ਿਲਮ ‘ਬ੍ਰਹਮਾਸਤਰ’ ’ਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਮੌਨੀ ਰਾਏ ਅਤੇ ਨਾਗਾਰਜੁਨ ਮੁੱਖ ਭੂਮਿਕਾਵਾਂ ’ਚ ਹਨ। ਇਹ ਫ਼ਿਲਮ 9 ਸਤੰਬਰ 2022 ਨੂੰ ਪੰਜ ਭਾਰਤੀ ਭਾਸ਼ਾਵਾਂ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ’ਚ ਰਿਲੀਜ਼ ਹੋਵੇਗੀ।