ਹੰਸਲ ਮਹਿਤਾ ਦੇ ਨਿਰਦੇਸ਼ਨ ’ਚ ਬਣ ਰਹੀ ‘ਸਕੈਮ-2010’
Thursday, Aug 13, 2026 - 11:22 AM (IST)
ਮੁੰਬਈ- ਭਾਰਤ ਦੀ ਸਭ ਤੋਂ ਪਸੰਦੀਦਾ ਤੇ ਸਲਾਹੀ ਗਈ ਫ੍ਰੈਂਚਾਇਜ਼ੀ ਦਾ ਸੋਨੀ ਲਿਵ, ਬਿਰਲਾ ਸਟੂਡੀਓਜ਼ ਤੇ ਅਪਲਾਜ਼ ਐਂਟਰਟੇਨਮੈਂਟ ਨੇ ‘ਸਕੈਮ-2010’ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਨਿਰਦੇਸ਼ਨ ਫ਼ਿਲਮਮੇਕਰ ਹੰਸਲ ਮਹਿਤਾ ਕਰ ਰਹੇ ਹਨ। ਹੰਸਲ ਮਹਿਤਾ ਨੇ ਕਿਹਾ, “ਸਕੈਮ-2010 ਇੱਛਾਵਾਂ, ਪ੍ਰਭਾਵ ਤੇ ਦੋਵਾਂ ਦੇ ਨਾਲ ਆਉਣ ਵਾਲੇ ਹੰਕਾਰ ਦੀ ਕਹਾਣੀ ਹੈ। ਇਹ ਦਿਖਾਉਂਦੀ ਹੈ ਕਿ ਭਾਰਤ ਦੇ ਸਭ ਤੋਂ ਵੱਡੇ ਬਿਜ਼ਨੈੱਸ ਸਾਮਰਾਜਾਂ ’ਚੋਂ ਇਕ ਵਿਸ਼ਵਾਸ ’ਤੇ ਕਿਵੇਂ ਖੜ੍ਹਾ ਹੋਇਆ ਤੇ ਜਦੋਂ ਉਹ ਵਿਸ਼ਵਾਸ ਖ਼ਤਮ ਹੋਇਆ ਤਾਂ ਕੀ ਹੋਇਆ।
ਸੀਰੀਜ਼ ’ਚ ਸਿਧਾਰਥ ਬੋਡਕੇ, ਜੋ ਲੀਡ ਰੋਲ ਨਿਭਾ ਰਹੇ ਹਨ, ਨੇ ਕਿਹਾ ਕਿ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਲੀਡ ਕਿਰਦਾਰ ਦੀਆਂ ਮਸ਼ਕਿਲਾਂ ਤੇ ਸ਼ੋਅ ਦਾ ਪੈਮਾਨਾ। ਉਸ ਦਾ ਜਨੂੰਨ, ਤਾਕਤ, ਕਮਜ਼ੋਰੀਆਂ, ਉਭਾਰ ਤੇ ਅੰਤ ਵਿਚ ਪਤਨ ਉਸ ਨੂੰ ਨਿਭਾਉਣਾ ਬਹੁਤ ਦਿਲਚਸਪ ਬਣਾ ਦਿੰਦਾ ਹੈ। ਸਕੈਮ-2010 ਫ਼ਿਲਹਾਲ ਪ੍ਰੋਡਕਸ਼ਨ ਸਟੇਜ ’ਚ ਹੈ ਤੇ ਜਲਦ ਹੀ ਸੋਨੀ ਲਿਵ ’ਤੇ ਐਕਸਕਲੂਸਿਵ ਸਟ੍ਰੀਮ ਹੋਵੇਗਾ।
