ਸਰਗੁਣ ਮਹਿਤਾ ਦੀ ਮਸਤੀ ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਕਰੀਨਾ ਕਪੂਰ ਦੇ ਗੀਤ ’ਤੇ ਇੰਝ ਕੀਤਾ ਡਾਂਸ

01/14/2021 12:26:51 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਸਿਰਫ ਆਪਣੀਆਂ ਫ਼ਿਲਮਾਂ ਕਰਕੇ ਹੀ ਨਹੀਂ, ਸਗੋਂ ਆਪਣੇ ਡਾਂਸ ਕਰਕੇ ਵੀ ਕਾਫੀ ਮਸ਼ਹੂਰ ਹੈ। ਸੋਸ਼ਲ ਮੀਡੀਆ ’ਤੇ ਆਏ ਦਿਨ ਸਰਗੁਣ ਮਹਿਤਾ ਆਪਣੇ ਡਾਂਸ ਕਰਦਿਆਂ ਦੀਆਂ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

ਹਾਲ ਹੀ ’ਚ ਸਰਗੁਣ ਮਹਿਤਾ ਨੇ ਜੋ ਵੀਡੀਓ ਅਪਲੋਡ ਕੀਤੀ ਹੈ, ਉਹ ਬੇਹੱਦ ਵਾਇਰਲ ਹੋ ਰਹੀ ਹੈ। ਸਰਗੁਣ ਮਹਿਤਾ ਇਸ ਵੀਡੀਓ ’ਚ ਰੱਜ ਕੇ ਮਸਤੀ ਕਰਦਿਆਂ ਫਨੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਰਗੁਣ ਕਰੀਨਾ ਕਪੂਰ ਦੇ ਗੀਤ ‘ਬਨੀ ਬਨੀ’ ’ਤੇ ਡਾਂਸ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਕੁਝ ਘੰਟਿਆਂ ’ਚ ਹੀ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਰਗੁਣ ਮਹਿਤਾ ਦੇ ਪ੍ਰਸ਼ੰਸਕ ਵੀਡੀਓ ’ਤੇ ਲਾਈਕਸ ਤੇ ਕੁਮੈਂਟਸ ਵੀ ਖੂਬ ਕਰ ਰਹੇ ਹਨ। ਨਾਲ ਹੀ ਸਰਗੁਣ ਮਹਿਤਾ ਦੇ ਪਤੀ ਰਵੀ ਦੁਬੇ ਵਲੋਂ ਵੀ ਇਕ ਖੂਬਸੂਰਤ ਕੁਮੈਂਟ ਕੀਤਾ ਗਿਆ ਹੈ। ਰਵੀ ਦੁਬੇ ਸਰਗੁਣ ਦੀ ਇਸ ਵੀਡੀਓ ’ਤੇ ਲਿਖਦੇ ਹਨ, ‘ਅਲੇ ਮੇਲਾ ਗੁਨਗੁਨ। ਮੈਂ ਤੁਹਾਨੂੰ ਬਹੁਤ ਯਾਦ ਕਰ ਰਿਹਾ ਹਾਂ।’

ਦੱਸਣਯੋਗ ਹੈ ਕਿ ਸਰਗੁਣ ਮਹਿਤਾ ਦਾ ਹਾਲ ਹੀ ’ਚ ‘ਤਿੱਤਲੀਆਂ’ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅਫਸਾਨਾ ਖ਼ਾਨ ਵਲੋਂ ਗਾਇਆ ਗਿਆ ਹੈ, ਜਿਸ ’ਚ ਸਰਗੁਣ ਮਹਿਤਾ ਨਾਲ ਹਾਰਡੀ ਸੰਧੂ ਨੇ ਫੀਚਰ ਕੀਤਾ ਹੈ। ਇਸ ਗੀਤ ’ਚ ਸਰਗੁਣ ਮਹਿਤਾ ਦੀ ਪੇਸ਼ਕਾਰੀ ਦੀ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News