ਸਮੀਰ ਵਾਨਖੇੜੇ ਦਾ ਦਾਅਵਾ, ਆਰਿਅਨ ਨੂੰ ਕਲੀਨ ਚਿੱਟ ਦੇਣਾ ਸੀ NCB ਦੀ ਵਿਸ਼ੇਸ਼ ਜਾਂਚ ਟੀਮ ਦਾ ਮਕਸਦ

06/09/2023 10:34:49 AM

ਮੁੰਬਈ (ਭਾਸ਼ਾ)- ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਮੁੰਬਈ ਜ਼ੋਨ ਦੇ ਸਾਬਕਾ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਵੀਰਵਾਰ ਨੂੰ ਬੰਬੇ ਹਾਈ ਕੋਰਟ ’ਚ ਕਿਹਾ ਕਿ ਕਰੂਜ਼ ਤੋਂ ਨਸ਼ੀਲੇ ਪਦਾਰਥ ਦੀ ਜ਼ਬਤੀ ਮਾਮਲੇ ’ਚ ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ‘ਕਲੀਨ ਚਿੱਟ’ ਦੇਣਾ ਅਤੇ ਉਨ੍ਹਾਂ ਖ਼ਿਲਾਫ਼ ਮੌਜੂਦ ਸਬੂਤਾਂ ਨੂੰ ਦਬਾਉਣਾ ਐੱਨ. ਸੀ . ਬੀ. ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਅੰਤਿਮ ਮਕਸਦ ਸੀ।

ਬੰਬੇ ਹਾਈ ਕੋਰਟ ਨੇ ਸੀ. ਬੀ. ਆਈ. ਵੱਲੋਂ ਦਰਜ ਰਿਸ਼ਵਤ ਅਤੇ ਵਸੂਲੀ ਦੇ ਮਾਮਲੇ ’ਚ ਵਾਨਖੇੜੇ ਦੀ ਗ੍ਰਿਫਤਾਰੀ ’ਤੇ ਅੰਤ੍ਰਿਮ ਰੋਕ ਦੀ ਮਿਆਦ ਵੀਰਵਾਰ ਨੂੰ 23 ਜੂਨ ਤੱਕ ਲਈ ਵਧਾ ਦਿੱਤੀ। ਵਾਨਖੇੜੇ ਨੇ ਆਪਣੇ ਜਵਾਬੀ ਹਲਫਨਾਮੇ ’ਚ ਦਾਅਵਾ ਕੀਤਾ ਕਿ ਐੱਸ. ਆਈ. ਟੀ. ਨੇ ਈਮਾਨਦਾਰ ਅਧਿਕਾਰੀਆਂ ਦੇ ਕਰੀਅਰ ਅਤੇ ਚਰਿੱਤਰ ਨੂੰ ਨੁਕਸਾਨ ਪਹੁੰਚਾਣ ਲਈ ਤੱਥਾਂ ਨੂੰ ਤੋਡ਼-ਮਰੋੜ ਕੇ ਪੇਸ਼ ਕੀਤਾ ਅਤੇ ਝੂਠੇ ਦੋਸ਼ ਲਾਏ।’’

ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)

ਹਲਫਨਾਮੇ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਐੱਸ. ਆਈ. ਟੀ. ਨੇ ਕਾਨੂੰਨੀ ਵਿਵਸਥਾਵਾਂ ਦੀ ਉਲੰਘਣਾ ਕਰਦੇ ਹੋਏ ਫਿਜ਼ੀਕਲ ਜਾਣਕਾਰੀ ਅਤੇ ਸਬੂਤਾਂ ਨੂੰ ਦਬਾ ਕੇ ਆਰਿਅਨ ਖਾਨ ਨੂੰ ‘ਕਲੀਨ ਚਿੱਟ’ ਦਿੱਤੀ।

ਵਾਨਖੇੜੇ ਨੇ ਰਿਸ਼ਵਤਖੋਰੀ ਅਤੇ ਜਬਰਨ ਵਸੂਲੀ ਦੇ ਦੋਸ਼ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵੱਲੋਂ ਉਨ੍ਹਾਂ ਖਿਲਾਫ ਦਰਜ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਵਾਲੀ ਪਟੀਸ਼ਨ ’ਚ ਜਵਾਬੀ ਹਲਫਨਾਮਾ ਦਾਖਲ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News