ਕੀ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਹੋ ਜਾਵੇਗਾ ਤਲਾਕ? ਸਮਰਥ ਨੇ ਦੱਸੀ ਰਿਸ਼ਤੇ ਦੀ ਸੱਚਾਈ

Wednesday, Jan 17, 2024 - 11:12 AM (IST)

ਕੀ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਹੋ ਜਾਵੇਗਾ ਤਲਾਕ? ਸਮਰਥ ਨੇ ਦੱਸੀ ਰਿਸ਼ਤੇ ਦੀ ਸੱਚਾਈ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ’ਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ’ਚ ਦੂਰੀ ਹਰ ਦਿਨ ਵੱਧਦੀ ਜਾ ਰਹੀ ਹੈ। ਦੋਵੇਂ ਰੋਜ਼ ਕਿਸੇ ਨਾ ਕਿਸੇ ਮੁੱਦੇ ’ਤੇ ਲੜਦੇ ਰਹਿੰਦੇ ਹਨ। ਕਈ ਵਾਰ ਅੰਕਿਤਾ ਵੱਖ ਹੋਣ ਤੇ ਤਲਾਕ ਦੀ ਗੱਲ ਵੀ ਕਰ ਚੁੱਕੀ ਹੈ, ਜਿਸ ਕਾਰਨ ਲੱਗਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਜਲਦੀ ਖ਼ਤਮ ਹੋ ਸਕਦਾ ਹੈ। ਹੁਣ ਸਮਰਥ ਜੁਰੇਲ ਨੇ ਦੋਵਾਂ ’ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਸੱਚਮੁੱਚ ਤਲਾਕ ਲੈਣਗੇ ਤਾਂ ਜਾਣੋ ਉਨ੍ਹਾਂ ਨੇ ਕੀ ਕਿਹਾ।

ਸਮਰਥ ਨੇ ਕੀ ਕਿਹਾ?
ਸਿਧਾਰਥ ਕਨਨ ਨਾਲ ਗੱਲ ਕਰਦਿਆਂ ਸਮਰਥ ਨੇ ਕਿਹਾ, ‘‘ਮੈਨੂੰ ਲੱਗਦਾ ਸੀ ਕਿ ਦੋਵਾਂ ਵਿਚਾਲੇ ਸਭ ਠੀਕ ਨਹੀਂ ਹੈ ਪਰ ਬਾਅਦ ’ਚ ਮੇਰਾ ਨਜ਼ਰੀਆ ਬਦਲ ਗਿਆ। ਦੋਵੇਂ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਅੰਕਿਤਾ ਜੀ ਜੋ ਚੱਪਲਾਂ ਮਾਰਦੇ ਹਨ, ਉਹ ਮਿੱਠੀ ਨੋਕ-ਝੋਕ ਹੈ। ਦੋਵਾਂ ਨੇ ਖ਼ੂਬ ਮਸਤੀ ਕੀਤੀ। ਹਾਂ ਉਹ ਜੋ ਵਿੱਕੀ ਨੇ ਅੰਕਿਤਾ ’ਤੇ ਹੱਥ ਚੁੱਕਿਆ, ਪਤਾ ਨਹੀਂ ਉਹ ਮੈਂ ਬਾਹਰ ਆ ਕੇ ਕੇਧਿਆ ਪਰ ਮੈਨੂੰ ਲੱਗਦਾ ਹੈ ਕਿ ਦੋਵਾਂ ਵਿਚਾਲੇ ਸ਼ਿੱਦਤ ਵਾਲਾ ਪਿਆਰ ਹੈ ਤੇ ਵੱਖ ਨਹੀਂ ਹੋਣਗੇ।’’

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਕਿਤੇ ਖੇਡ ਦਾ ਹਿੱਸਾ ਤਾਂ ਨਹੀਂ ਇਹ ਲੜਾਈ?
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ਼ੋਅ ਤੋਂ ਬਾਹਰ ਆਏ ਸਾਰੇ ਮੈਂਬਰਾਂ ਨੇ ਕਿਹਾ ਹੈ ਕਿ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ, ਜੋ ਟੁੱਟਣ ਵਾਲਾ ਨਹੀਂ ਹੈ। ਇਸ ਕਾਰਨ ਦਰਸ਼ਕਾਂ ਦੇ ਮਨਾਂ ’ਚ ਇਹੀ ਸਵਾਲ ਉੱਠ ਰਿਹਾ ਹੈ ਕਿ ਕੀ ਦੋਵਾਂ ਦੀ ਲੜਾਈ ਕਿਸੇ ਖੇਡ ਦਾ ਹਿੱਸਾ ਤਾਂ ਨਹੀਂ ਹੈ?

ਵਿੱਕੀ ਨੇ ਕਿਹਾ, ‘‘ਕਦੇ ਗੱਲ ਨਹੀਂ ਕਰਾਂਗਾ’’
ਹਾਲ ਹੀ ’ਚ ਜਦੋਂ ਅੰਕਿਤਾ ਨੇ ਫਿਰ ਤੋਂ ਵਿੱਕੀ ਅੱਗੇ ਆਪਣੇ ਵਿਚਾਰ ਪ੍ਰਗਟ ਕੀਤੇ ਤਾਂ ਵਿੱਕੀ ਨੂੰ ਗੁੱਸਾ ਆ ਗਿਆ। ਉਹ ਅੰਕਿਤਾ ਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਉਹ ਕਿਸੇ ਵੀ ਲੜਕੇ ਨਾਲ ਗੱਲ ਕਰਦੀ ਹੈ ਤਾਂ ਉਹ ਹਮੇਸ਼ਾ ਉਸ ਦਾ ਸਮਰਥਨ ਕਰਦਾ ਹੈ ਪਰ ਅੰਕਿਤਾ ਉਸ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੀ। ਦੋਵਾਂ ਵਿਚਾਲੇ ਮਸਲਾ ਇੰਨਾ ਵੱਧ ਗਿਆ ਕਿ ਵਿੱਕੀ ਦਾ ਕਹਿਣਾ ਹੈ ਕਿ ਹੁਣ ਉਹ ਅੰਕਿਤਾ ਨਾਲ ਕਦੇ ਗੱਲ ਨਹੀਂ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News