ਨਾਗਾ ਅਰਜੁਨ ਦੇ ਪੁੱਤਰ ਤੇ ਨੂੰਹ ਨੇ ਤਲਾਕ ਦਾ ਆਫੀਸ਼ੀਅਲ ਕੀਤਾ ਐਲਾਨ, 4 ਸਾਲ ਬਾਅਦ ਹੋਏ ਵੱਖ

Saturday, Oct 02, 2021 - 05:10 PM (IST)

ਨਾਗਾ ਅਰਜੁਨ ਦੇ ਪੁੱਤਰ ਤੇ ਨੂੰਹ ਨੇ ਤਲਾਕ ਦਾ ਆਫੀਸ਼ੀਅਲ ਕੀਤਾ ਐਲਾਨ, 4 ਸਾਲ ਬਾਅਦ ਹੋਏ ਵੱਖ

ਮੁੰਬਈ (ਬਿਊਰੋ) - ਸਾਊਥ ਫ਼ਿਲਮ ਇੰਡਸਟਰੀ ਦੇ ਵੱਡੇ ਸਿਤਾਰਿਆਂ ਵਿਚ ਸਾਮਿਲਾ ਸਮਾਂਥਾ ਅਤੇ ਨਾਗਾ ਚੈਤਨਿਆ ਦੀ ਵਿਆਹੁਤਾ ਜ਼ਿੰਦਗੀ ਵਿਚ ਭੁਚਾਲ ਆ ਗਿਆ ਹੈ। ਕਈ ਵਾਇਰਲ ਖ਼ਬਰਾਂ ਦੌਰਾਨ ਹੁਣ ਦੋਵਾਂ ਨੇ ਆਪਣੇ ਰਿਸ਼ਤੇ ਦਾ ਸੱਚ ਆਫੀਸ਼ੀਅਲ ਕਰ ਦਿੱਤਾ ਹੈ। ਸਮਾਂਥਾ ਤੇ ਨਾਗਾ ਵੱਖ ਹੋ ਰਹੇ ਹਨ। ਨਾਗਾ ਤੇ ਸਮਾਂਥਾ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਵਿਆਹ ਟੁੱਟਣ ਦੀ ਖ਼ਬਰ ਸਾਂਝੀ ਕੀਤੀ ਹੈ। ਸਮਾਂਥਾ ਨੇ ਆਪਣੇ ਬਿਆਨ 'ਚ ਲਿਖਿਆ, ''ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਤੇ ਚੈਤਨਿਆ ਨੇ ਬਤੌਰ ਪਤੀ ਪਤਨੀ ਆਪਣੇ ਰਸਤੇ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ। ਸਾਡੀ ਖ਼ੁਸ਼ਕਿਸਮਤੀ ਹੈ ਕਿ ਸਾਡੀ ਇਕ ਦਹਾਕੇ ਪੁਰਾਣੀ ਦੋਸਤੀ ਹੈ, ਜੋ ਕਿ ਸਾਡੇ ਰਿਸ਼ਤੇ ਦੀ ਨੀਂਹ ਸੀ। ਸਾਨੂੰ ਯਕੀਨ ਹੈ ਕਿ ਇਹ ਦੋਸਤੀ ਸਾਡੇ ਦੋਵਾਂ 'ਚ ਵੱਖਰਾ ਜੋੜ ਬਣਾਈ ਰੱਖੇਗੀ।''

PunjabKesari

ਅੱਗੇ ਲਿਖਿਆ ਹੈ, ''ਅਸੀਂ ਆਪਣੇ ਪ੍ਰਸ਼ੰਸਕਾਂ, ਸ਼ੁੱਭਚਿੰਤਕਾਂ ਤੇ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੁਸ਼ਕਿਲ ਸਮੇਂ ਵਿਚ ਸਾਡਾ ਸਾਥ ਦੇਣ ਅਤੇ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰਾਈਵੇਸੀ ਦੇਵੇ। ਤੁਹਾਡਾ ਸਾਰਿਆਂ ਦਾ ਸਮਰਥਨ ਲਈ ਧੰਨਵਾਦ।''

PunjabKesari

ਦੱਸ ਦਈਏ ਕਿ ਸਾਲ 2017 ਵਿਚ ਸਮਾਂਥਾ ਤੇ ਨਾਗਾ ਚੈਤਨਿਆ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਸੀ। ਨਾਗਾ ਤੇ ਸਮਾਂਥਾ ਦੀ ਸੁਪਰਹਿਟ ਜੋੜੀ ਟੁੱਟਣ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਨਾਰਾਜ਼ ਹਨ। ਉਨ੍ਹਾਂ ਦੀ ਜੋੜੀ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। 


author

sunita

Content Editor

Related News