ਸੈਫ ਨੇ ਪੂਰੀ ਕੀਤੀ ''ਆਦਿਪੁਰਸ਼'' ਦੀ ਸ਼ੂਟਿੰਗ, ਕੇਕ ਕੱਟ ਕੇ ਮਨਾਇਆ ਜਸ਼ਨ

Sunday, Oct 10, 2021 - 03:12 PM (IST)

ਸੈਫ ਨੇ ਪੂਰੀ ਕੀਤੀ ''ਆਦਿਪੁਰਸ਼'' ਦੀ ਸ਼ੂਟਿੰਗ, ਕੇਕ ਕੱਟ ਕੇ ਮਨਾਇਆ ਜਸ਼ਨ

ਮੁੰਬਈ- ਅਦਾਕਾਰ ਸੈਫ ਅਲੀ ਖਾਨ ਫਿਲਮ 'ਆਦਿਪੁਰਸ਼' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਹ ਫਿਲਮ 'ਰਾਮਾਇਣ' 'ਤੇ ਆਧਾਰਿਤ ਹੈ। ਇਸ ਫਿਲਮ 'ਚ ਸੈਫ ਦੇ ਨਾਲ ਪ੍ਰਭਾਸ ਵੀ ਨਜ਼ਰ ਆਉਣਗੇ। ਸੈਫ ਇਸ 'ਚ ਲੰਕੇਸ਼ ਦੀ ਭੂਮਿਕਾ 'ਚ ਹਨ ਅਤੇ ਪ੍ਰਭਾਸ ਰਾਮ ਦਾ ਰੋਲ ਪਲੇਅ ਕਰਨਗੇ। ਸੈਫ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਅਤੇ ਕੇਕ ਕੱਟ ਕੇ ਜਸ਼ਨ ਮਨਾਇਆ ਹੈ ਜਿਸ ਦੀਆਂ ਤਸਵੀਰਾਂ ਡਾਇਰੈਕਟਰ ਓਮ ਰਾਊਤ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਹਨ।

Bollywood Tadka
ਓਮ ਰਾਊਤ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਸੈਫ ਅਲੀ ਖਾਨ ਨੇ ਆਪਣੇ ਹੱਥ ਉਪਰ ਚੁੱਕੇ ਹਨ ਅਤੇ ਓਮ ਰਾਊਤ ਤਾੜੀ ਵਜਾ ਰਹੇ ਹਨ। ਦੂਜੀ ਤਸਵੀਰ 'ਚ ਸੈਫ ਕੇਕ ਕੱਟ ਰਹੇ ਹਨ। ਓਮ ਰਾਊਤ ਨੇ ਤਸਵੀਰਾਂ ਸ਼ੇਅਰ ਕਰਕੇ ਲਿਖਿਆ-'ਲੰਕੇਸ਼ ਨੇ ਫਿਲਮ ਦਾ ਕੰਮ ਪੂਰਾ ਕਰ ਲਿਆ ਹੈ। ਤੁਹਾਡੇ ਨਾਲ ਸ਼ੂਟਿੰਗ ਕਰਨ 'ਚ ਕਾਫੀ ਮਜ਼ਾ ਆਇਆ ਸੈਫ ਅਲੀ ਖਾਨ'। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

Bollywood Tadka
ਦੱਸ ਦੇਈਏ ਕਿ ਫਿਲਮ 'ਆਦਿਪੁਰਸ਼' ਨੂੰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਨੂੰ 'ਬੁਰਾਈ 'ਤੇ ਅੱਛਾਈ ਦੀ ਜਿੱਤ ਦੇ ਉਤਸਵ' ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ। ਇਹ ਫਿਲਮ 11 ਅਗਸਤ 2022 ਨੂੰ ਰਿਲੀਜ਼ ਹੋਵੇਗੀ। ਸੈਫ ਓਮ ਰਾਊਤ ਦੀ ਫਿਲਮ 'ਤਾਨਹਾਜੀ: ਦਿ ਅਨਸੰਗ ਵਾਰੀਅਰ' 'ਚ ਵੀ ਕੰਮ ਕਰ ਚੁੱਕੇ ਹਨ। 'ਆਦਿਪੁਰਸ਼' ਤੋਂ ਇਲਾਵਾ ਸੈਫ 'ਹੰਟਰ' ਅਤੇ 'ਬੰਟੀ ਔਰ ਬਬਲੀ 2' 'ਚ ਕੰਮ ਕਰਦੇ ਦਿਖਾਈ ਦੇਣਗੇ। 

Bollywood Tadka


author

Aarti dhillon

Content Editor

Related News