ਸੈਫ ਦੇ ਜਲਦੀ ਠੀਕ ਹੋਣ ''ਤੇ ਲੋਕਾਂ ਨੇ ਕੱਸੇ ਤੰਜ ਤਾਂ ਭੜਕੀ ਭੈਣ, ਕਿਹਾ...
Tuesday, Jan 28, 2025 - 01:38 PM (IST)
ਮੁੰਬਈ- 16 ਜਨਵਰੀ ਦੀ ਸਵੇਰ ਸੈਫ ਅਲੀ ਖਾਨ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਉਨ੍ਹਾਂ ਦੇ ਬਾਂਦਰਾ ਸਥਿਤ ਘਰ ‘ਚ ਦਾਖਲ ਹੋਏ ਚੋਰ ਨੇ ਅਦਾਕਾਰ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਅਦਾਕਾਰ ਦੀ ਹਸਪਤਾਲ 'ਚ ਸਰਜਰੀ ਹੋਈ ਅਤੇ 5 ਦਿਨਾਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।ਲੀਲਾਵਤੀ ਤੋਂ ਡਿਸਚਾਰਜ ਹੋਣ ਤੋਂ ਬਾਅਦ ਜਦੋਂ ਸੈਫ ਅਲੀ ਖਾਨ 5 ਦਿਨਾਂ ਦੀ ਸਰਜਰੀ ਤੋਂ ਬਾਅਦ ਆਪਣੇ ਘਰ ਪਹੁੰਚੇ ਤਾਂ ਮੀਡੀਆ ‘ਚ ਉਨ੍ਹਾਂ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ।
ਹੁਣ ਸੈਫ ਅਲੀ ਖਾਨ ਦੀ ਭੈਣ ਸਬਾ ਪਟੌਦੀ ਨੇ ਅਦਾਕਾਰ ‘ਤੇ ਹੋਏ ਹਮਲੇ ਨੂੰ ‘ਫਰਜ਼ੀ’ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪਾਪਰਾਜ਼ੀ ਦ ਫਿਲਮੀ ਆਫੀਸ਼ੀਅਲ ਦੀ ਇੱਕ ਪੋਸਟ ਦੁਬਾਰਾ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਅਦਾਕਾਰ ਦੀ ਸੱਟ ਅਤੇ ਹਮਲੇ ਨੂੰ ਫਰਜ਼ੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ। ‘ਦਿ ਫਿਲਮ ਆਫੀਸ਼ੀਅਲ’ ਨੇ ਇਕ ਡਾਕਟਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੁਝ ਲੋਕ ਸੱਟ ਅਤੇ ਸਰਜਰੀ ਦੇ ਕੁਝ ਦਿਨਾਂ ਵਿਚ ਠੀਕ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਇਸ ਗਾਇਕਾ ਨੂੰ ਮਿਲ ਰਹੀਆਂ ਹਨ ਧਮਕੀਆਂ, ਰੋਂਦੇ ਹੋਏ ਦਾ ਵੀਡੀਓ ਕੀਤਾ ਸਾਂਝਾ
ਸਬਾ ਨੇ ਕੱਸਿਆ ਤੰਜ
ਸਬਾ ਨੇ ਲੋਕਾਂ ਨੂੰ ਪਾਪਰਾਜ਼ੀ ਦੀ ਇਸ ਪੋਸਟ ਨੂੰ ਪੜ੍ਹਨ ਲਈ ਕਿਹਾ। ਫਿਲਮੀ ਆਫੀਸ਼ੀਅਲ ਦੀ ਪੋਸਟ ਦੇ ਕੈਪਸ਼ਨ ‘ਚ ਲਿਖਿਆ ਹੈ, ‘ਪਹਿਲਾਂ ਪੂਰੀ ਗੱਲ ਜਾਣੋ। ਡਾਕਟਰ ਨੇ ਕਾਰਨ ਦੱਸਿਆ, ਜਿਸ ਨੂੰ ਲੋਕਾਂ ਨੇ ਸੈਫ ਅਲੀ ਖਾਨ ਦਾ ਜਲਦੀ ਠੀਕ ਹੋਣਾ ਦੱਸਿਆ ਹੈ।ਕਾਰਡੀਓਲੋਜਿਸਟ ਡਾਕਟਰ ਦੀਪਕ ਕ੍ਰਿਸ਼ਨਮੂਰਤੀ ਨੇ ਸੈਫ ਅਲੀ ਖਾਨ ਦੇ 5 ਦਿਨਾਂ ‘ਚ ਠੀਕ ਹੋਣ ‘ਤੇ ਉੱਠ ਰਹੇ ਸਵਾਲਾਂ ਨੂੰ ਖਾਰਜ ਕਰ ਦਿੱਤਾ ਹੈ। ਉਸ ਨੇ ਆਪਣੀ 78 ਸਾਲਾ ਮਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਉਹ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਤੁਰਦੀ ਦਿਖਾਈ ਦੇ ਰਹੀ ਹੈ। ਡਾਕਟਰ ਦੀਪਕ ਦਾ ਕਹਿਣਾ ਹੈ, ਜਿਨ੍ਹਾਂ ਲੋਕਾਂ ਦਾ ਦਿਲ ਦਾ ਅਪਰੇਸ਼ਨ ਹੋਇਆ ਹੈ, ਉਹ 3-4 ਦਿਨਾਂ ਵਿੱਚ ਪੌੜੀਆਂ ਚੜ੍ਹ ਜਾਂਦੇ ਹਨ। ਪਹਿਲਾਂ ਪੂਰੀ ਜਾਣਕਾਰੀ ਲਵੋ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e