ਰਾਜਕੁਮਾਰ ਹਿਰਾਨੀ ਦੀ "ਮੁੰਨਾਭਾਈ MBBS" ਦੇ ਫੈਨ ਹਨ SS ਰਾਜਾਮੌਲੀ

Wednesday, Aug 12, 2026 - 01:25 PM (IST)

ਰਾਜਕੁਮਾਰ ਹਿਰਾਨੀ ਦੀ "ਮੁੰਨਾਭਾਈ MBBS" ਦੇ ਫੈਨ ਹਨ SS ਰਾਜਾਮੌਲੀ

ਮੁੰਬਈ (ਏਜੰਸੀ)- ਮਸ਼ਹੂਰ ਬਾਲੀਵੁੱਡ ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਦੀ ਫਿਲਮ "ਮੁੰਨਾਭਾਈ ਐੱਮ.ਬੀ.ਬੀ.ਐੱਸ." ਦੱਖਣੀ ਭਾਰਤੀ ਫਿਲਮ ਨਿਰਮਾਤਾ ਐੱਸ.ਐੱਸ. ਰਾਜਾਮੌਲੀ ਦੀ ਆਲ ਟਾਈਮ ਪਸੰਦੀਦਾ ਫਿਲਮ ਹੈ। ਰਾਜਾਮੌਲੀ ਨੇ ਇਸਨੂੰ 21ਵੀਂ ਸਦੀ ਦੀ ਆਪਣੀ ਪਸੰਦੀਦਾ ਫਿਲਮ ਦੱਸਿਆ ਹੈ। ਰਾਜਕੁਮਾਰ ਹਿਰਾਨੀ ਦੇ ਵਿਲੱਖਣ ਕੰਸੈਪਟ ਅਤੇ ਕਹਾਣੀ ਸੁਣਾਉਣ ਦੇ ਅੰਦਾਜ਼ ਦੀ ਪ੍ਰਸ਼ੰਸਾ ਕਰਦੇ ਹੋਏ ਰਾਜਾਮੌਲੀ ਨੇ ਕਿਹਾ ਕਿ "ਮੁੰਨਾਭਾਈ ਐੱਮ.ਬੀ.ਬੀ.ਐੱਸ." ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ। ਰਾਜਾਮੌਲੀ ਵੱਲੋਂ ਹਿਰਾਨੀ ਦੀ ਫਿਲਮ ਲਈ ਕੀਤੀ ਗਈ ਇਹ ਪ੍ਰਸ਼ੰਸਾ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।

ਸਾਲ 2003 ਵਿੱਚ ਰਿਲੀਜ਼ ਹੋਈ "ਮੁੰਨਾਭਾਈ ਐੱਮ.ਬੀ.ਬੀ.ਐੱਸ." ਰਾਜਕੁਮਾਰ ਹਿਰਾਨੀ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਸੀ। ਸੰਜੇ ਦੱਤ, ਗ੍ਰੇਸੀ ਸਿੰਘ, ਅਰਸ਼ਦ ਵਾਰਸੀ, ਬੋਮਨ ਈਰਾਨੀ, ਜਿੰਮੀ ਸ਼ੇਰਗਿੱਲ ਅਤੇ ਰੋਹਿਣੀ ਹਟੰਗੜੀ ਸਟਾਰਰ ਇਸ ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਸੀ। ਇਸਨੇ 2004 ਵਿੱਚ ਸੰਪੂਰਨ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਭ ਤੋਂ ਵਧੀਆ ਪ੍ਰਸਿੱਧ ਫਿਲਮ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤਿਆ ਸੀ। ਰਾਜਕੁਮਾਰ ਹਿਰਾਨੀ ਨੇ ਹਾਲ ਹੀ ਵਿੱਚ "ਪ੍ਰੀਤਮ ਐਂਡ ਪੇਡਰੋ" ਨਾਲ ਡਿਜੀਟਲ ਸਪੇਸ ਵਿੱਚ ਕਦਮ ਰੱਖਿਆ ਹੈ। ਇਸ ਸ਼ੋਅ ਵਿੱਚ ਉਨ੍ਹਾਂ ਦੇ ਪੁੱਤਰ ਵੀਰ ਹਿਰਾਨੀ ਦੇ ਨਾਲ ਅਰਸ਼ਦ ਵਾਰਸੀ ਨਜ਼ਰ ਆਏ। ਸਾਈਬਰ ਕ੍ਰਾਈਮ, ਕਾਮੇਡੀ ਅਤੇ ਥ੍ਰਿਲਰ ਦੇ ਮਿਸ਼ਰਣ ਵਾਲੇ ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ ਅਤੇ ਇਙ ਵਰਤਮਾਨ ਵਿੱਚ ਜੀਓਹੌਟਸਟਾਰ 'ਤੇ ਸਟ੍ਰੀਮ ਹੋ ਰਹੀ ਹੈ।


author

cherry

Content Editor

Related News