ਰੀਟਾ ਔਰਾ ਨੇ ਕਰਵਾਇਆ ਸਟਾਈਲਿਸ਼ photoshoot (pics)
Thursday, Feb 11, 2016 - 12:29 PM (IST)

ਮੁੰਬਈ : ਹਾਲੀਵੁੱਡ ''ਚ ਆਪਣੇ ਬੋਲਡ ਫੈਸ਼ਨ ਸੈਂਸ ਲਈ ਮਸ਼ਹੂਰ ਗਾਇਕਾ ਰੀਟਾ ਔਰਾ ਨੇ ਹੁਣੇ ਜਿਹੇ L’Officiel RU” ਮੈਗਜ਼ੀਨ ਲਈ ਫਰਵਰੀ ਐਡੀਸ਼ਨ ਲਈ ਫੋਟੋਸ਼ੂਟ ਕਰਵਾਇਆ ਹੈ। ਰੀਟਾ ਨੇ ਇਸ ਫੋਟੋਸ਼ੂਟ ''ਚ ਖੁਦ ਨੂੰ ਕਾਫੀ ਸਟਾਈਲਿਸ਼ ਦਿਖਾਇਆ ਹੈ। 25 ਸਾਲਾ ਰੀਟਾ ਦਾ ਇਹ ਲੁੱਕ ਕਾਫੀ ਆਕਰਸ਼ਿਤ ਲੱਗ ਰਿਹਾ ਹੈ। ਜਾਣਕਾਰੀ ਅਨੁਸਾਰ ਰੀਟਾ ਨੇ ਇਕ ਫ੍ਰੈਂਚ ਮੈਗਜ਼ੀਨ ਦੇ ਕਵਰ ਪੇਜ਼ ਲਈ ਟੌਪਲੈੱਸ ਫੋਟੋਸ਼ੂਟ ਕਰਵਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਕਾਫੀ ਆਕਰਸ਼ਿਤ ਕਰ ਚੁੱਕੀ ਹੈ। ਇਸ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ ''ਤੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅ ਕੀਤੀਆਂ ਹਨ।