67 ਸਾਲਾਂ ਦੇ ਫ਼ਿਲਮੀ ਸਫਰ ’ਚ ਰਿਸ਼ੀ ਕਪੂਰ ਨੇ ਦਿੱਤੀਆਂ ਇਕ ਤੋਂ ਇਕ ਹੱਟ ਕੇ ਫ਼ਿਲਮਾਂ, ਜਾਣੋ ਜ਼ਿੰਦਗੀ ਦਾ ਸਫਰ

04/30/2021 11:53:11 AM

ਮੁੰਬਈ (ਬਿਊਰੋ)– ਰਿਸ਼ੀ ਕਪੂਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇਕ ਸਾਲ ਹੋ ਗਿਆ ਹੈ। ਰਿਸ਼ੀ ਦਾ ਦਿਹਾਂਤ ਪਿਛਲੇ ਸਾਲ ਮੁੰਬਈ ਦੇ ਸਰ ਐੱਚ. ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ’ਚ ਹੋਇਆ ਸੀ। ਰਿਸ਼ੀ ਕਪੂਰ ਬਾਲੀਵੁੱਡ ਦੇ ਅਜਿਹੇ ਸਿਤਾਰੇ ਸਨ, ਜਿਨ੍ਹਾਂ ਨੂੰ ਬਹੁਤ ਘੱਟ ਉਮਰ ’ਚ ਹੀ ਉਹ ਮੁਕਾਮ ਹਾਸਲ ਹੋ ਗਿਆ ਸੀ, ਜੋ ਕਈ ਸਿਤਾਰਿਆਂ ਨੂੰ ਜ਼ਿੰਦਗੀ ਬਰ ਨਹੀਂ ਮਿਲਦਾ। ਆਓ ਉਨ੍ਹਾਂ ਦੇ ਸੁਹਾਨੇ ਸਫਰ ’ਤੇ ਮਾਰਦੇ ਹਾਂ ਇਕ ਨਜ਼ਰ–

PunjabKesari

ਰਿਸ਼ੀ ਕਪੂਰ ਦਾ ਜਨਮ 4 ਦਸੰਬਰ, 1952 ਨੂੰ ਮੁੰਬਈ ਦੇ ਚੇਂਬੂਰ ’ਚ ਹੋਇਆ। ਰਿਸ਼ੀ ਕਪੂਰ ਬਾਲੀਵੁੱਡ ਦੇ ਸ਼ੋਅਮੈਨ ਯਾਨੀ ਰਾਜ ਕਪੂਰ ਦੇ ਵਿਚਕਾਰਲੇ ਬੇਟੇ ਸਨ। ਰਿਸ਼ੀ ਕਪੂਰ ਦਾ ਨਿਕ ਨੇਮ ਚਿੰਟੂ ਸੀ।

PunjabKesari

ਰਿਸ਼ੀ ਕਪੂਰ ਦੇ ਦੋ ਭਰਾ ਹਨ। ਵੱਡੇ ਭਰਾ ਰਣਧੀਰ ਕਪੂਰ ਤੇ ਛੋਟੇ ਭਰਾ ਰਾਜੀਵ ਕਪੂਰ ਤੇ ਦੋਵੇਂ ਹੀ ਬਾਲੀਵੁੱਡ ਅਦਾਕਾਰ ਹਨ।

PunjabKesari

ਫ਼ਿਲਮ ਪਰਿਵਾਰ ਤੋਂ ਹੋਣ ਕਾਰਨ ਰਿਸ਼ੀ ਕਪੂਰ ਹਮੇਸ਼ਾ ਤੋਂ ਹੀ ਫ਼ਿਲਮਾਂ ’ਚ ਅਭਿਨੈ ਦੀ ਰੁਚੀ ਰੱਖਦੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਕੀਤੀ ਸੀ। ਰਿਸ਼ੀ ਕਪੂਰ ਨੇ ਬਾਲੀਵੁੱਡ ’ਚ 1970 ’ਚ ਆਪਣੇ ਪਿਤਾ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਨਾਲ ਡੈਬਿਊ ਕੀਤਾ ਸੀ। ਇਸ ਫ਼ਿਲਮ ’ਚ ਰਿਸ਼ੀ ਨੇ ਆਪਣੇ ਪਿਤਾ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

PunjabKesari

ਰਿਸ਼ੀ ਕਪੂਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਆਪਣੇ ਭਰਾਵਾਂ ਨਾਲ ਕੈਂਪੀਅਨ ਸਕੂਲ, ਮੁੰਬਈ ਤੇ ਉਸ ਤੋਂ ਬਾਅਦ ਅੱਗੇ ਦੀ ਪੜ੍ਹਾਈ ਮੇਯੋ ਕਾਲਜ ਅਜਮੇਰ ਤੋਂ ਪੂਰੀ ਕੀਤੀ ਸੀ।

ਰਿਸ਼ੀ ਕਪੂਰ ਨੇ ਬਾਲੀਵੁੱਡ ’ਚ ਬਤੌਰ ਐਕਟਰ 1973 ’ਚ ਫ਼ਿਲਮ ‘ਬੌਬੀ’ ਨਾਲ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ’ਚ ਉਨ੍ਹਾਂ ਦੇ ਆਪੋਜ਼ਿਟ ਡਿੰਪਲ ਕਪਾੜੀਆ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਬੈਸਟ ਐਕਟਰ ਦਾ ਫ਼ਿਲਮਫੇਅਰ ਐਵਾਰਡ ਵੀ ਮਿਲਿਆ ਸੀ।

PunjabKesari

ਰਿਸ਼ੀ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹਮੇਸ਼ਾ ਹੀ ਰੋਮਾਂਟਿਕ ਕਿਰਦਾਰ ਨਿਭਾਏ ਸਨ ਪਰ ਫ਼ਿਲਮ ‘ਅਗਨੀਪੱਥ’ ’ਚ ਉਨ੍ਹਾਂ ਦੇ ਵਿਲੇਨ ਦੇ ਕਿਰਦਾਰ ਨੂੰ ਦੇਖ ਸਾਰੇ ਹੈਰਾਨ ਰਹਿ ਗਏ। ਰਿਸ਼ੀ ਨੂੰ ਫ਼ਿਲਮ ‘ਅਗਨੀਪੱਥ’ ਲਈ ਆਈਫਾ ਬੈਸਟ ਨੈਗੇਟਿਵ ਰੋਲ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ।

PunjabKesari

2018 ਤੋਂ ਰਿਸ਼ੀ ਕਪੂਰ ‘ਬੋਨ ਮੇਰੋ ਕੈਂਸਰ’ ਨਾਲ ਪੀੜਤ ਸਨ, ਜਿਸ ਤੋਂ ਬਾਅਦ ਉਹ ਇਲਾਜ ਲਈ ਨਿਊਯਾਰਕ ਗਏ। ਲਗਭਗ 1 ਸਾਲ ਤਕ ਚੱਲੇ ਇਲਾਜ ਤੋਂ ਬਾਅਦ 26 ਦਸੰਬਰ, 2019 ਨੂੰ ਉਹ ਭਾਰਤ ਵਾਪਸ ਆਏ। ਇਸ ਤੋਂ ਬਾਅਦ ਫ਼ਿਲਮਾਂ ਦੀ ਸ਼ੂਟਿੰਗ ਵੀ ਕੀਤੀ। ਰਿਸ਼ੀ ਕਪੂਰ ਦੀ ਆਖਰੀ ਰਿਲੀਜ਼ ਫ਼ਿਲਮ ‘ਦਿ ਬਾਡੀ’ ਸੀ।

PunjabKesari

ਰਿਸ਼ੀ ਕਪੂਰ ਦਾ ਵਿਆਹ ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਨਾਲ ਹੋਇਆ ਹੈ। ਦੱਸਣਯੋਗ ਹੈ ਕਿ ਰਿਸ਼ੀ ਕਪੂਰ ਤੇ ਨੀਤੂ ਨੇ ਵਿਆਹ ਤੋਂ ਪਹਿਲਾਂ ਇਕ-ਦੂਜੇ ਨੂੰ 5 ਸਾਲਾਂ ਤਕ ਡੇਟ ਕੀਤਾ, ਉਸ ਤੋਂ ਬਾਅਦ ਉਹ ਵਿਆਹ ਦੇ ਬੰਧਨ ’ਚ ਬੱਝ ਗਏ। ਰਿਸ਼ੀ ਕਪੂਰ ਦੇ ਦੋ ਬੱਚੇ ਹਨ। ਰਣਬੀਰ ਕਪੂਰ ਤੇ ਰਿਧਿਮਾ ਕਪੂਰ।

PunjabKesari

ਰਿਸ਼ੀ ਕਪੂਰ ਨੂੰ ਕਈ ਵੱਡੇ ਐਵਾਰਡਸ ਨਾਲ ਨਿਵਾਜਿਆ ਜਾ ਚੁੱਕਾ ਹੈ। ਸਿਨੇਮਾ ’ਚ ਯੋਗਦਾਨ ਲਈ ਸਾਲ 2008 ’ਚ ਰਿਸ਼ੀ ਕਪੂਰ ਨੂੰ ਫ਼ਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਨਿਵਾਜਿਆ ਗਿਆ ਸੀ। ਹੁਣ ਰਿਸ਼ੀ ਸਾਡੇ ਵਿਚਾਲੇ ਨਹੀਂ ਹਨ, ਜਿਸ ਕਾਰਨ ਹਰ ਕਿਸੇ ਨੂੰ ਉਨ੍ਹਾਂ ਦੀ ਘਾਟ ਮਹਿਸੂਸ ਹੁੰਦੀ ਹੈ।

PunjabKesari

ਅਭਿਨੈ ਦੀ ਦੁਨੀਆ ’ਚ ਤਹਿਲਕਾ ਮਚਾਉਣ ਤੋਂ ਬਾਅਦ ਰਿਸ਼ੀ ਨੇ ਨਿਰਦੇਸ਼ਨ ’ਚ ਵੀ ਹੱਥ ਅਜ਼ਮਾਇਆ। ਉਨ੍ਹਾਂ ਨੇ 1998 ’ਚ ਅਕਸ਼ੇ ਖੰਨਾ ਤੇ ਐਸ਼ਵਰਿਆ ਰਾਏ ਬੱਚਨ ਦੀ ਫ਼ਿਲਮ ‘ਆ ਅਬ ਲੌਟ ਚਲੇ’ ਡਾਇਰੈਕਟ ਕੀਤੀ ਸੀ।

PunjabKesari

ਰਿਸ਼ੀ ਕਪੂਰ ਨੇ ਆਪਣੇ ਕਰੀਅਰ ’ਚ 1973 ਤੋਂ 2000 ਤਕ 92 ਫ਼ਿਲਮਾਂ ’ਚ ਰੋਮਾਂਟਿਕ ਹੀਰੋ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੇ ਬਤੌਰ ਸੋਲੋ ਲੀਡ ਰੋਲ 51 ਫ਼ਿਲਮਾਂ ’ਚ ਅਭਿਨੈ ਕੀਤਾ। ਰਿਸ਼ੀ ਕਪੂਰ ਨੂੰ ਪਹਿਲਾਂ ਚਾਕਲੇਟੀ ਹੀਰੋ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਰੋਮਾਂਟਿਕ ਹਿੱਟ ਫ਼ਿਲਮਾਂ ਦਿੱਤੀਆਂ। ਰਿਸ਼ੀ ਨੇ ਆਪਣੀ ਪਤਨੀ ਨਾਲ 12 ਫ਼ਿਲਮਾਂ ’ਚ ਕੰਮ ਕੀਤਾ।

PunjabKesari

ਰਣਬੀਰ ਕਪੂਰ ਆਪਣੇ ਪਿਤਾ ਰਿਸ਼ੀ ਕਪੂਰ ਵਾਂਗ ਹੀ ਚਾਕਲੇਟੀ ਹੀਰੋ ਹਨ। ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਦਾ ਵਿਆਹ ਬਿਜ਼ਨੈੱਸਮੈਨ ਭਾਰਤ ਸਾਹਨੀ ਨਾਲ ਹੋਇਆ ਹੈ। ਬਾਲੀਵੁੱਡ ਦੀ ਲੀਡਿੰਗ ਐਕਟ੍ਰੈੱਸ ਕਰੀਨਾ ਕਪੂਰ ਤੇ ਕਰਿਸ਼ਮਾ ਕਪੂਰ ਰਿਸ਼ੀ ਕਪੂਰ ਦੀਆਂ ਭਤੀਜੀਆਂ ਹਨ।

PunjabKesari

ਰਿਸ਼ੀ ਕਪੂਰ ਇਕ ਭਾਰਤੀ ਫ਼ਿਲਮ ਅਦਾਕਾਰ-ਨਿਰਮਾਤਾ ਸਨ। ਰਿਸ਼ੀ ਕਪੂਰ ਆਪਣੇ ਜ਼ਮਾਨੇ ਦੇ ਚਾਕਲੇਟੀ ਹੀਰੋ ਦੇ ਰੂਪ ’ਚ ਜਾਣੇ ਜਾਂਦੇ ਸਨ। ਰਿਸ਼ੀ ਕਪੂਰ ਉਸ ਖਾਨਦਾਨ ਨਾਲ ਸਬੰਧ ਰੱਖਦੇ ਸਨ, ਜਿਸ ਦੇ ਫ਼ਿਲਮ ਇੰਡਸਟਰੀ ’ਚ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ। ਆਪਣੇ ਫ਼ਿਲਮੀ ਕਰੀਅਰ ’ਚ ਰਿਸ਼ੀ ਕਪੂਰ ਨੇ ਸੈਂਕੜੇ ਫ਼ਿਲਮਾਂ ’ਚ ਕੰਮ ਕੀਤਾ ਤੇ ਇਕ ਤੋਂ ਇਕ ਸੁਪਰਹਿੱਟ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਨੋਟ– ਰਿਸ਼ੀ ਕਪੂਰ ਨਾਲ ਜੁੜੀ ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News