ਵਿੱਦਿਆ ਬਾਲਨ ਦੀ ‘ਡਰਟੀ ਪਿਕਚਰ’ ਦੀ ਯਾਦ ਦਿਵਾਉਂਦੈ ਰਿਚਾ ਚੱਢਾ ਦੀ ਫ਼ਿਲਮ ‘ਸ਼ਕੀਲਾ’ ਦਾ ਟਰੇਲਰ (ਵੀਡੀਓ)

12/18/2020 10:49:05 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਆਪਣੀ ਆਉਣ ਵਾਲੀ ਫ਼ਿਲਮ 'ਸ਼ਕੀਲਾ' ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ 'ਚ ਰਹੀ ਹੈ। ਹੁਣ ਉਨ੍ਹਾਂ ਦੀ ਫ਼ਿਲਮ ਦਾ ਟਰੇਲਰ ਜਾਰੀ ਹੋ ਗਿਆ ਹੈ। ਟਰੇਲਰ 'ਚ ਰਿਚਾ ਐਡਲਟ ਸਟਾਰ 'ਸ਼ਕੀਲਾ' ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਇੰਦਰਜੀਤ ਲੰਕੇਸ਼ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਐਡਲਟ ਸਟਾਰ 'ਸ਼ਕੀਲਾ' ਦੀ ਜ਼ਿੰਦਗੀ 'ਤੇ ਅਧਾਰਤ ਹੈ, ਜਿਸ ਨੇ 90 ਦੇ ਦਹਾਕੇ 'ਚ ਦੱਖਣੀ ਭਾਰਤੀ ਸਿਨੇਮਾ 'ਚ ਵੱਡਾ ਨਾਂ ਹਾਸਲ ਕੀਤਾ। ਇਸ ਫ਼ਿਲਮ 'ਚ ਰਿਚਾ ਚੱਢਾ ਨਾਲ ਪੰਕਜ ਤ੍ਰਿਪਾਠੀ ਦਾ ਅਹਿਮ ਕਿਰਦਾਰ ਹੈ। ਟ੍ਰੇਲਰ 'ਚ ਪੰਕਜ ਤ੍ਰਿਪਾਠੀ ਦਾ ਵੱਖਰੇ ਅੰਦਾਜ਼ ਨਜ਼ਰ ਆ ਰਿਹਾ ਹੈ। ਅੱਜ ਦੇ ਸਮੇਂ 'ਚ ਇਹ ਅਦਾਕਾਰ ਜ਼ਿਆਦਾਤਰ ਫ਼ਿਲਮਾਂ 'ਚ ਨਜ਼ਰ ਆਉਂਦਾ ਹੈ। ਪੰਕਜ ਤ੍ਰਿਪਾਠੀ ਹਰ ਵਾਰ ਦਰਸ਼ਕਾਂ ਦੀ ਉਮੀਦਾਂ 'ਤੇ ਖਰਾ ਉਤਰੇ ਹਨ।

ਫ਼ਿਲਮ 'ਸ਼ਕੀਲਾ' ਦਾ ਟਰੇਲਰ ਵਿੱਦਿਆ ਬਾਲਨ ਦੀਫ਼ਿਲਮ 'ਡਰਟੀ ਪਿਕਚਰ' ਦੀ ਯਾਦ ਦਿਵਾਉਂਦਾ ਹੈ, ਜਿਸ 'ਚ ਉਸ ਨੇ ਸਿਲਕ ਸਮਿਤਾ ਦੀ ਭੂਮਿਕਾ ਨਿਭਾਈ ਸੀ। 'ਸ਼ਕੀਲਾ' ਦੇ ਟਰੇਲਰ ਦੀ ਸ਼ੁਰੂਆਤ 'ਚ ਸਿਲਕ ਸਮਿਤਾ ਦੀ ਖ਼ੁਦਕੁਸ਼ੀ ਦੀ ਖਬਰ ਦਿਖਾਈ ਗਈ ਹੈ, ਜਿਸ ਤੋਂ ਬਾਅਦ 'ਸ਼ਕੀਲਾ' ਦਾ ਸਫ਼ਰ ਦਿਖਾਇਆ ਗਿਆ ਹੈ।

 

ਨੋਟ - ‘ਸ਼ਕੀਲਾ’ ਦੇ ਟਰੇਲਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


sunita

Content Editor

Related News