ਕੰਗਨਾ ਦੀ ਫੀਸ ਦਾ ਹੋਇਆ ਖੁਲਾਸਾ
Wednesday, May 25, 2016 - 05:52 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਕੰਗਣਾ ਰਣਾਵਤ ਇਨ੍ਹਾਂ ਦਿਨ੍ਹਾਂ ''ਚ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨਾਲ ਚੱਲ ਰਹੀ ਕਾਨੂੰਨੀ ਲੜਾਈ ਨੂੰ ਲੈ ਕੇ ਕਾਫੀ ਚਰਚਾ ''ਚ ਰਹੀ ਹੈ ਪਰ ਹੁਣ ਉਹ ਆਪਣੀ ਕਮਾਈ ਨੂੰ ਲੈ ਕੇ ਇਕ ਵਾਰ ਫਿਰ ਖਬਰਾਂ ''ਚ ਆ ਰਹੀ ਹੈ। ਸੁਣਨ ''ਚ ਆਇਆ ਹੈ ਕਿ ਕੰਗਣਾ ਰਣਾਵਤ ਨੂੰ ਇੱਕ ਫਿਲਮ ਦੇ ਲਈ 11 ਕਰੋੜ ਰੁਪਏ ਮਿਲਦੇ ਸੀ। ਕੰਗਣਾ ਇਸ ਗੱਲ ਨੂੰ ਝੂਠੀ ਅਫਵਾਹ ਕਹਿ ਰਹੀ ਹੈ।
ਜਾਣਕਾਰੀ ਅਨੁਸਾਰ ਫਿਲਮ ''ਰੰਗੂਨ'' ਦੇ ਲਈ ਸਿਰਫ 3 ਕਰੋੜ ਰੁਪਏ ਮਿਲ ਰਹੇ ਹਨ ਨਾਲ ਹੀ ਸ਼ਾਹਿਦ ਕਪੂਰ ਨੂੰ ਨੀ 3 ਕਰੋੜ ਰੁਪਏ ਹੀ ਮਿਲ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਝੂਠੀਆਂ ਅਫਵਾਹਾਂ ਫੈਲਾ ਰਿਹਾ ਹੈ।