ਗਾਇਕ ਰੇਸ਼ਮ ਅਨਮੋਲ ਨੇ ਚਿੱਕੜ ਨਾਲ ਲਿੱਬੜੀ ਕੁੜੀ ਦੀ ਤਸਵੀਰ ਸਾਂਝੀ ਕਰ ਦਿੱਤਾ ਖ਼ੂਬਸੂਰਤ ਸੁਨੇਹਾ

07/25/2022 11:15:47 AM

ਬਾਲੀਵੁੱਡ ਡੈਸਕ: ਮਸ਼ਹੂਰ ਗਾਇਕ ਰੇਸ਼ਮ ਅਨਮੋਲ ਨੇ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਚ ਵੱਖਰੀ ਥਾਂ ਬਣਾਈ ਹੋਈ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਇੱਕ ਹਿੱਟ ਗੀਤ ਦਿੱਤੇ ਹਨ। ਰੇਸ਼ਮ ਅਨਮੋਲ ਆਏ ਦਿਨ ਸੋਸ਼ਲ ਮੀਡੀਆ ’ਤੇ ਕੁਝ ਨਾ ਕੁਝ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਰਹਿੰਦੇ ਹਨ। ਹਾਲ ਹੀ ’ਚ ਗਾਇਕ ਨੇ ਆਪਣੇ  ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕਰ ਖ਼ੂਬਸੂਰਤ ਸੁਨੇਹਾ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ : ਅਕਸ਼ੈ ਨੂੰ ਇਨਕਮ ਟੈਕਸ ਵਿਭਾਗ ਤੋਂ ਮਿਲਿਆ ਸਨਮਾਨ ਪੱਤਰ, ਜਾਣੋ ਕੀ ਰਹੀ ਵਜ੍ਹਾ

ਰੇਸ਼ਮ ਅਨਮੋਲ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਇਕ ਛੋਟੀ ਕੁੜੀ ਦੀ ਹੈ ਜੋ ਚਿੱਕੜ ਨਾਲ ਪੂਰੀ ਤਰ੍ਹਾਂ ਲਿੱਬੜੀ ਹੋਈ ਹੈ। ਤਸਵੀਰ ਸਾਂਝੀ ਕਰਦੇ ਹੋਏ ਰੇਸ਼ਮ ਨੇ ਇਕ ਖ਼ੂਬਸੂਰਤ ਕੈਪਸ਼ਨ ਵੀ ਲਿਖੀ ਹੈ। ਜਿਸ ’ਚ ਗਾਇਕ ਨੇ ਲਿਖਿਆ ਕਿ ‘ਗੱਡੀਆਂ ਵਾਲਿਓ ਪੈਦਲ ਚੱਲਣ ਵਾਲੇ ਵੀ ਇਨਸਾਨ ਹੁੰਦੇ ਨੇ, ਉਨ੍ਹਾਂ ਦਾ ਵੀ ਧਿਆਨ ਰੱਖਿਆ ਕਰੋ।’ ਇਸ ਦੇ ਨਾਲ ਗਾਇਕ ਨੇ ਈਮੋਜੀ ਵੀ ਲਗਾਏ ਹਨ।

PunjabKesari

ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕੁੜੀ ਨੇ ਸਕੂਲ ਦੀ ਵਰਦੀ ਪਾਈ ਹੈ । ਕੁੜੀ ਨੇ ਬਸਤਾ ਵੀ ਚੁੱਕਿਆ ਹੋਇਆ ਹੈ ਅਤੇ ਪੂਰੀ ਤਰ੍ਹਾਂ ਚਿੱਕੜ ਨਾਲ ਲਿੱਬੜੀ ਹੋਈ ਹੈ। ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਬਾਕਸ ਆਫ਼ਿਸ ’ਤੇ ਨਹੀਂ ਚੱਲਿਆ ਜਾਦੂ, ਦੂਜੇ ਦਿਨ ਵੀ ਕਮਾਏ ਇੰਨੇ ਕਰੋੜ

ਸਾਂਝੀ ਕੀਤੀ ਤਸਵੀਰ ’ਤੇ ਹਰ ਕੋਈ ਆਪੋ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਿਹਾ ਹੈ। ਪ੍ਰਸ਼ੰਸਕ ਰੇਸ਼ਮ ਵੱਲੋਂ ਤਸਵੀਰ ਸਾਂਝੀ ਕਰਨ 'ਤੇ ਉਸਦੀ ਪ੍ਰਸੰਸਾ ਵੀ ਕਰ ਰਹੇ ਹਨ।

 

 


Shivani Bassan

Content Editor

Related News