ਦੀਪ ਸਿੱਧੂ ਦੇ ਜਨਮਦਿਨ ਮੌਕੇ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਪੁੱਜੀ ਰੀਨਾ ਰਾਏ
Sunday, Apr 02, 2023 - 01:20 PM (IST)
ਅੰਮ੍ਰਿਤਸਰ (ਬਿਊਰੋ)– ਅੱਜ ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ ’ਤੇ ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ।
ਰੀਨਾ ਰਾਏ ਵਲੋਂ ਇਸ ਗੱਲ ਦਾ ਐਲਾਨ ਬੀਤੇ ਦਿਨੀਂ ਇੰਸਟਾਗ੍ਰਾਮ ’ਤੇ ਕੀਤਾ ਗਿਆ ਸੀ। ਰੀਨਾ ਰਾਏ ਨੇ ਇਸ ਦੌਰਾਨ 11 ਵਜੇ ਦਰਸ਼ਨ ਕਰਨ ਮਗਰੋਂ 1 ਵਜੇ ਨੌਜਵਾਨਾਂ ਨੂੰ ਕੋਈ ਤੋਹਫ਼ਾ ਦੇਣ ਦੀ ਗੱਲ ਆਖੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਲਦ ਹੋਵੇਗੀ ਫ਼ਿਲਮ ਸਿਟੀ ਦੀ ਸਥਾਪਨਾ : CM ਭਗਵੰਤ ਮਾਨ
ਹਾਲਾਂਕਿ ਇਹ ਤੋਹਫ਼ਾ ਕੀ ਹੈ, ਇਸ ਬਾਰੇ ਰੀਨਾ ਰਾਏ ਦਰਸ਼ਨ ਕਰਨ ਮਗਰੋਂ ਖ਼ੁਲਾਸਾ ਕਰੇਗੀ। ਨਾਲ ਹੀ ਇਹ ਵੀ ਲਿਖਿਆ ਹੈ ਕਿ ਨੌਜਵਾਨਾਂ ਨੂੰ ਇਕ ਬੈਕਪੈਕ ਕਿੱਟ ਵੀ ਦਿੱਤੀ ਜਾਵੇਗੀ।
ਤਸਵੀਰ ਨਾਲ ਲਿਖਿਆ ਹੈ ਕਿ ਸਿੱਖਿਆ ਸਭ ਤੋਂ ਪਾਵਰਫੁੱਲ ਹਥਿਆਰ ਹੈ, ਜਿਸ ਦੀ ਵਰਤੋਂ ਨਾਲ ਦੁਨੀਆ ਬਦਲੀ ਜਾ ਸਕਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।