ਰੀਮ ਸ਼ੇਖ ਹੋਈ ਇਸ ਬੀਮਾਰੀ ਦਾ ਸ਼ਿਕਾਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

Sunday, Aug 25, 2024 - 11:07 AM (IST)

ਰੀਮ ਸ਼ੇਖ ਹੋਈ ਇਸ ਬੀਮਾਰੀ ਦਾ ਸ਼ਿਕਾਰ, ਪੋਸਟ ਰਾਹੀਂ ਦਿੱਤੀ ਜਾਣਕਾਰੀ

ਮੁੰਬਈ- 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' 'ਚ 'ਚਿਕੀ' ਦੇ ਕਿਰਦਾਰ 'ਚ ਨਜ਼ਰ ਆਈ ਟੀ.ਵੀ. ਅਦਾਕਾਰਾ ਰੀਮ ਸ਼ੇਖ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਪੋਸਟ ਸਾਂਝੀ ਕੀਤੀ ਕਿ ਉਹ ਇੱਕ ਵਾਇਰਲ ਇਨਫੈਕਸ਼ਨ ਨਾਲ ਜੂਝ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰੀਮ ਸ਼ੇਖ ਸ਼ੋਅ 'ਲਾਫਟਰ ਸ਼ੈੱਫ' 'ਚ ਨਜ਼ਰ ਆ ਰਹੀ ਹੈ। ਸ਼ੋਅ 'ਚ ਰੀਮ ਅਤੇ ਜੰਨਤ ਦੀ ਜੋੜੀ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਪਰ ਹਾਲ ਹੀ 'ਚ ਅਦਾਕਾਰਾ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਜੀ ਹਾਂ, ਅਦਾਕਾਰਾ ਦੀ ਹਾਲਤ ਇਨ੍ਹੀਂ ਦਿਨੀਂ ਬਹੁਤ ਖਰਾਬ ਹੈ। ਰੀਮ ਸ਼ੇਖ ਨੇ ਆਪਣੀ ਸਿਹਤ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ। ਰੀਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, 'ਮੈਂ ਮੌਸਮ ਕਾਰਨ ਬੀਮਾਰ ਹੋ ਗਈ ਹਾਂ। ਇਹ ਵਾਇਰਲ ਇਨਫੈਕਸ਼ਨ ਠੀਕ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਂ ਕਿਸੇ ਵੀ ਤਰ੍ਹਾਂ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹਾਂ।

PunjabKesari

ਸਿਹਤ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ, ਅਦਾਕਾਰਾ ਨੇ ਲਿਖਿਆ - 'ਅਗਲੇ ਇੱਕ ਹਫ਼ਤੇ ਤੱਕ, ਮੇਰਾ ਸੋਸ਼ਲ ਮੀਡੀਆ ਮੇਰੀ ਟੀਮ ਦੁਆਰਾ ਹੈਂਡਲ ਕੀਤਾ ਜਾਵੇਗਾ। ਤੁਸੀਂ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋਗੇ, ਮੈਂ ਜਲਦੀ ਹੀ ਠੀਕ ਹੋ ਕੇ ਵਾਪਸੀ ਕਰਾਂਗੀ ਅਤੇ ਤੁਹਾਨੂੰ ਖੁਸ਼ਖਬਰੀ ਦੇਵਾਂਗੀ।

PunjabKesari

ਤੁਹਾਨੂੰ ਦੱਸ ਦੇਈਏ ਕਿ ਰੀਮ ਸ਼ੇਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ 6 ਸਾਲ ਦੀ ਉਮਰ 'ਚ ਕੀਤੀ ਸੀ।

PunjabKesari

ਅਦਾਕਾਰਾ ਕਈ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਜਿਸ 'ਚ 'ਦੀਆ ਔਰ ਬਾਤੀ ਹਮ', 'ਫਨਾ: ਇਸ਼ਕ ਮੇ ਮਰਜਾਵਾਂ' ਅਤੇ 'ਤੁਝਸੇ ਹੈ ਰਾਬਤਾ' ਸ਼ਾਮਲ ਹਨ। ਲਾਫਟਰ ਸ਼ੈੱਫਸ ਦਾ ਹਿੱਸਾ ਬਣਨ ਤੋਂ ਪਹਿਲਾਂ, ਰੀਮ ਨੂੰ ਕਰਨ ਵਾਹੀ ਅਤੇ ਜੈਨੀਫਰ ਵਿੰਗੇਟ ਦੇ ਨਾਲ ਰਾਏਸਿੰਘਾਨੀ ਬਨਾਮ ਰਾਏਸਿੰਘਾਨੀ 'ਚ ਦੇਖਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News