ਰਾਸ਼ਿਦ ਖ਼ਾਨ ਦਾ ਗੀਤ ‘ਬੈਦਵਾਣ’ ਲੋਕਾਂ ਨੂੰ ਆ ਰਿਹੈ ਪਸੰਦ (ਵੀਡੀਓ)

03/16/2022 1:25:50 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਾਸ਼ਿਦ ਖ਼ਾਨ ਦਾ ਗੀਤ ‘ਬੈਦਵਾਣ’ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ 22 ਜਨਵਰੀ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ।

ਗੀਤ ਨੂੰ ਹੁਣ ਤਕ ਯੂਟਿਊਬ ’ਤੇ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਯੂਟਿਊਬ ’ਤੇ ਕਲੱਬ ਬੀਟਸ ਦੇ ਚੈਨਲ ’ਤੇ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪਹੁੰਚੇ ਗੁਰਦਾਸ ਮਾਨ ਨੇ ‘ਆਪ’ ਤੋਂ ਕੀਤੀ ਇਹ ਉਮੀਦ (ਵੀਡੀਓ)

ਰਾਸ਼ਿਦ ਖ਼ਾਨ ਵਲੋਂ ਗਾਏ ਇਸ ਗੀਤ ਨੂੰ ਹਰਜੀਤ ਜੌਲਾ ਤੇ ਲਾਲੀ ਡੱਡੂਮਾਜਰਾ ਨੇ ਲਿਖਿਆ ਹੈ। ਗੀਤ ਨੂੰ ਸੰਗੀਤ ਜੀ. ਸੋਨੂੰ ਮਿਊਜ਼ਿਕ ਨੇ ਦਿੱਤਾ ਹੈ।

ਗੀਤ ’ਚ ਮਾਡਲ ਪ੍ਰਿਆ ਦਿਓਲ ਰਾਸ਼ਿਦ ਖ਼ਾਨ ਨਾਲ ਫੀਚਰ ਕਰ ਰਹੀ ਹੈ। ਇਸ ਦੀ ਵੀਡੀਓ ਬੰਟੀ ਅਰੋੜਾ ਨੇ ਬਣਾਈ ਹੈ।

ਦੱਸ ਦੇਈਏ ਕਿ ਰਾਸ਼ਿਦ ਖ਼ਾਨ ਇਸ ਤੋਂ ਪਹਿਲਾਂ ‘ਗੱਦਾਰ’, ‘ਸਾਡਾ ਬਾਬਾ’, ‘ਫੀਲਿੰਗ’, ‘ਤੇਰੇ ਬਿਨ’, ‘ਨਾਲ ਜੱਟ ਦੇ’ ਤੋਂ ਇਲਾਵਾ ਹੋਰ ਵੀ ਗੀਤ ਗਾ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News