ਆਪਸੀ ਲੜਾਈਆਂ ਨੂੰ ਭੁੱਲ ਇਕੱਠੇ ਹੋਏ ਹਨੀ ਸਿੰਘ ਤੇ ਬਾਦਸ਼ਾਹ

Sunday, Jan 24, 2021 - 09:02 AM (IST)

ਆਪਸੀ ਲੜਾਈਆਂ ਨੂੰ ਭੁੱਲ ਇਕੱਠੇ ਹੋਏ ਹਨੀ ਸਿੰਘ ਤੇ ਬਾਦਸ਼ਾਹ

ਚੰਡੀਗੜ੍ਹ (ਬਿਊਰੋ) : ਜਦੋਂ ਵੀ ਪੰਜਾਬੀ ਤੇ ਹਿੰਦੀ ਇੰਡਸਟਰੀ 'ਚ ਰੈਪ ਦੀ ਗੱਲ ਆਉਂਦੀ ਹੈ ਤਾਂ ਬਿਨ੍ਹਾਂ ਕਿਸੇ ਵੀ ਸ਼ੱਕ ਦੇ ਹਨੀ ਸਿੰਘ ਅਤੇ ਬਾਦਸ਼ਾਹ ਦੀ ਗੱਲ ਹੁੰਦੀ ਹੀ ਹੈ। ਦੋਵੇਂ ਇੰਡਸਟਰੀ 'ਚ ਰੈਪ ਨਾਲ ਮਿਊਜ਼ਿਕ ਵਿਚ ਚੇਂਜ਼ ਲਿਆਉਣ ਵਾਲੇ ਮੰਨੇ ਜਾਂਦੇ ਹਨ। ਟੀਮ ਮਾਫੀਆ ਮੰਡੀਰ ਨਾਲ ਤੋਂ ਜੁੜੇ ਇਹਨਾਂ ਦੋਵਾਂ ਕਲਾਕਾਰਾਂ ਦੀ ਕਿਸੇ ਵੇਲੇ ਬਹੁਤ ਚੰਗੀ ਦੋਸਤੀ ਸੀ ਪਰ ਕੁੱਝ ਸਾਲ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਦੋਨੋਂ ਸਾਰੇ ਸ਼ਿੱਕਵੇ ਦੂਰ ਕਰਕੇ ਮੁੜ ਤੋਂ ਇਕੱਠੇ ਹੋਏ ਹਨ।

ਦਰਅਸਲ, ਇੱਕ ਜਨਮਦਿਨ ਦੀ ਪਾਰਟੀ 'ਚ ਦੋਨੋਂ ਕਲਾਕਾਰਾਂ ਨੂੰ ਇਕੱਠੇ ਵੇਖਿਆ ਗਿਆ। ਪਾਰਟੀ 'ਚ ਦੋਵਾਂ ਨੂੰ ਇਕੱਠੇ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਾਲਾਂ ਤੋਂ ਚਲਦਾ ਆ ਰਿਹਾ ਦੋਨਾਂ ਦਾ ਝਗੜਾ ਹੁਣ ਮੁਕ ਚੁੱਕਾ ਹੋਵੇ। ਦੋਨੋਂ ਕਲਾਕਾਰ ਪਾਰਟੀ 'ਚ ਕਾਫੀ ਖੁਸ਼ ਨਜ਼ਰ ਆਏ ਅਤੇ ਦੋਨਾਂ ਨੇ ਮਿਲ ਕੇ ਡਾਂਸ ਵੀ ਕੀਤਾ। ਸੂਤਰਾ ਮੁਤਾਬਿਕ ਦੋਨਾਂ ਕਲਾਕਾਰਾਂ ਦੀ ਸੁਲਾਹ ਕਰਵਾਉਣ ਵਾਲੇ ਮੀਕਾ ਸਿੰਘ ਹਨ। ਦਰਅਸਲ, ਮੀਕਾ ਸਿੰਘ ਅਤੇ ਹਨੀ ਸਿੰਘ ਪੁਰਾਣੇ ਦੋਸਤ ਹਨ ਅਤੇ ਮੀਕਾ ਸਿੰਘ ਦੇ ਕਹਿਣ ਤੇ ਹੀ ਦੋਨਾਂ ਵਿਚਾਲੇ ਮੱਤ ਭੇਦ ਸੁਲਝੇ ਹਨ।

ਦੱਸਣਯੋਗ ਹੈ ਕਿ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਨੀ ਸਿੰਘ ਦੀ ਭੈਣ ਸਨੇਹਾ ਸਿੰਘ ਦੀ ਮੰਗਣੀ ਹੋਈ ਹੈ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਨੀ ਦੀ ਭੈਣ ਸਨੇਹਾ ਸਿੰਘ ਦੀ ਮੰਗਣੀ ਨਿਖਿਲ ਸ਼ਰਮਾ ਨਾਂ ਦੇ ਲੜਕੇ ਨਾਲ ਹੋਈ ਹੈ। ਦੋਵੇਂ ਹੀ ਐਂਟਰਟੇਮੈਂਟ ਦੀ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ।

ਭੈਣ ਦੀ ਮੰਗਣੀ ਦੀਆਂ ਵੀਡੀਓਜ਼ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ। ਹਨੀ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਸਨੇਹਾ ਤੇ ਨਿਖਿਲ ਦੀ ਰਿੰਗ ਸੈਰਾਮਨੀ। ਸਾਡੇ ਲਈ ਬਹੁਤ ਵੱਡਾ ਦਿਨ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਦੋਸਤ ਤੇ ਪ੍ਰਸ਼ੰਸਕ ਇਨ੍ਹਾਂ ਦੋਵਾਂ ਨੂੰ ਦੁਆਵਾਂ ਦੇਣ।’ ਹਨੀ ਸਿੰਘ ਦੀ ਖੁਸ਼ੀ ’ਚ ਵੱਖ-ਵੱਖ ਪੰਜਾਬੀ ਗਾਇਕ ਵੀ ਸ਼ਾਮਲ ਹੋਏ ਹਨ। ਇਸ ਪ੍ਰੋਗਰਾਮ ਦੌਰਾਨ ਗੁਰੂ ਰੰਧਾਵਾ, ਅਲਫਾਜ਼, ਮਿਲਿੰਦ ਗਾਬਾ, ਜੱਗੀ ਡੀ ਤੋਂ ਲੈ ਕੇ ਟੈਕਨੀਕਲ ਗੁਰੂਜੀ ਤਕ ਨੇ ਸ਼ਿਰਕਤ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News