‘ਮੈਂ ਆਪਣੇ ਆਪ ਨੂੰ ਕਿਸੇ ਵੀ ਰੂਪ ’ਚ ਬਦਲ ਸਕਦਾ ਹਾਂ!’

04/11/2022 11:22:24 AM

ਮੁੰਬਈ (ਬਿਊਰੋ)– ਸੁਪਰਸਟਾਰ ਰਣਵੀਰ ਸਿੰਘ ਨੇ ਯਸ਼ਰਾਜ ਫ਼ਿਲਮਜ਼ ਦੀ ਫ਼ਿਲਮ ‘ਜਯੇਸ਼ਭਾਈ ਜ਼ੋਰਦਾਰ’ ’ਚ ਜ਼ਬਰਦਸਤ ਕੰਮ ਕੀਤਾ ਹੈ। ਇਹ ਇਕ ਅਜਿਹਾ ਹਿੰਦੀ ਵੱਡੇ ਪਰਦੇ ਦਾ ਮਨੋਰੰਜਨ ਹੈ, ਜੋ ਇਕ ਬਿਲਕੁਲ ਨਵੀਂ ਬਹਾਦਰੀ ਪੇਸ਼ ਕਰੇਗਾ, ਜੋ ਭਾਰਤੀ ਸਿਨੇਮਾ ’ਚ ਘੱਟ ਹੀ ਦੇਖਣ ਨੂੰ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਰਣਵੀਰ ਨੂੰ ਸਰਬਸੰਮਤੀ ਨਾਲ ਆਪਣੀ ਪੀੜ੍ਹੀ ਦਾ ਸਭ ਤੋਂ ਵਧੀਆ ਅਦਾਕਾਰ ਮੰਨਿਆ ਜਾਂਦਾ ਹੈ, ਜੋ ਆਪਣੀ ਦਿੱਖ ਨੂੰ ਆਸਾਨੀ ਨਾਲ ਬਦਲ ਸਕਦਾ ਹੈ ਤੇ ਹਰ ਫ਼ਿਲਮ ਦੇ ਨਾਲ ਪਰਦੇ ’ਤੇ ਚਰਿੱਤਰ ਨੂੰ ਜੀਵਨ ’ਚ ਲਿਆ ਸਕਦਾ ਹੈ।

ਬਹੁਤ ਉਡੀਕੀ ਜਾ ਰਹੀ ਫ਼ਿਲਮ ‘ਜਯੇਸ਼ਭਾਈ ਜ਼ੋਰਦਾਰ’ ਵੀ ਕੋਈ ਅਪਵਾਦ ਨਹੀਂ ਹੈ। ਰਣਵੀਰ ਨੇ ਕਿਹਾ, ‘‘ਇਕ ਅਦਾਕਾਰ ਹੋਣ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇੰਨੀਆਂ ਜ਼ਿੰਦਗੀਆਂ ਜੀਅ ਸਕਦੇ ਹੋ ਤੇ ਇੰਨਾ ਜ਼ਿਆਦਾ ਅਨੁਭਵ ਹਾਸਲ ਕਰ ਸਕਦੇ ਹੋ ਕਿਉਂਕਿ ਹਰ ਕਿਰਦਾਰ ਮੇਰੇ ਦੂਜੇ ਕਿਰਦਾਰਾਂ ਤੋਂ ਬਿਲਕੁਲ ਵੱਖਰਾ ਹੈ।’’

ਰਣਵੀਰ ਨੇ ਅੱਗੇ ਕਿਹਾ, ‘‘ਮੇਰੀ ਨਿੱਜੀ ਇੱਛਾ ਕਦੇ ਵੀ ਟਾਈਪਕਾਸਟ ਨਾ ਕਰਨ ਦੀ ਹੈ ਤੇ ਇਹ ਇਕ ਔਖਾ ਕੰਮ ਹੈ ਪਰ ਮੈਂ ਆਪਣੀਆਂ ਸਕ੍ਰਿਪਟਾਂ ਨੂੰ ਸਮਝਦਾਰੀ ਨਾਲ ਚੁਣਦਾ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News