ਗਾਇਕ ਰਣਜੀਤ ਟਪਿਆਲਾ ਦਾ ਨਵਾਂ ਗੀਤ ‘ਛੱਮਕਛੱਲੋ’ ਰਿਲੀਜ਼ (ਵੀਡੀਓ)

Monday, Sep 27, 2021 - 12:23 PM (IST)

ਗਾਇਕ ਰਣਜੀਤ ਟਪਿਆਲਾ ਦਾ ਨਵਾਂ ਗੀਤ ‘ਛੱਮਕਛੱਲੋ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਰਣਜੀਤ ਟਪਿਆਲਾ ਦਾ ਨਵਾਂ ਗੀਤ ‘ਛੱਮਕਛੱਲੋ’ ਰਿਲੀਜ਼ ਹੋ ਗਿਆ ਹੈ। 23 ਸਤੰਬਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਰਣਜੀਤ ਟਪਿਆਲਾ ਨੇ ਇਸ ਗੀਤ ਨੂੰ ਖ਼ੂਬਸੂਰਤੀ ਨਾਲ ਨਿਭਾਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਰਣਜੀਤ ਟਪਿਆਲਾ ਨੇ ਲਿਖੇ ਹਨ।

ਉਥੇ ਗੀਤ ਨੂੰ ਸੰਗੀਤ ਵੀ ਰਣਜੀਤ ਟਪਿਆਲਾ ਵਲੋਂ ਖ਼ੁਦ ਹੀ ਦਿੱਤਾ ਗਿਆ ਹੈ। ਇਸ ਗੀਤ ’ਚ ਮਾਡਲਿੰਗ ਸਿਲਵੀਆ ਅਲਬਾਨੇਸ ਨੇ ਕੀਤੀ ਹੈ।

ਗੀਤ ਦੀ ਵੀਡੀਓ ਰੈਂਬੋ ਸਟਾਰ ਵਲੋਂ ਬਣਾਈ ਗਈ ਹੈ। ਵੀਡੀਓ ’ਚ ਵੀ. ਐੱਫ. ਐਕਸ. ਦੀ ਵਰਤੋਂ ਵੀ ਕੀਤੀ ਗਈ ਹੈ, ਜਿਸ ਨੂੰ ਰਜਨੀ ਸਿੰਘ ਨੇ ਤਿਆਰ ਕੀਤਾ ਹੈ।

ਯੂਟਿਊਬ ’ਤੇ ਇਹ ਗੀਤ ਦੇਸੀਟਿਊਨਸ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News