ਰਣਜੀਤ ਬਾਵਾ ਦਾ ਗੀਤ ''ਪੰਜਾਬ ਵਰਗੀ'' ਰਿਲੀਜ਼, ਨੀਰੂ ਬਾਜਵਾ ਦੀ ਦਿੱਖ ਨੇ ਆਕਰਸ਼ਿਤ ਕੀਤੇ ਲੋਕ (ਵੀਡੀਓ)
Friday, Aug 04, 2023 - 11:26 AM (IST)

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਅਦਾਕਾਰਾ ਨੀਰੂ ਬਾਜਵਾ ਨਾਲ ਆਪਣੇ ਗੀਤ 'ਪੰਜਾਬ ਵਰਗੀ' ਦਾ ਟੀਜ਼ਰ ਪਿਛਲੇ ਦਿਨੀਂ ਟੀਜ਼ਰ ਰਿਲੀਜ਼ ਕੀਤਾ ਸੀ। ਹੁਣ ਰਣਜੀਤ ਬਾਵਾ ਤੇ ਨੀਰੂ ਬਾਜਵਾ ਦਾ ਗੀਤ 'ਪੰਜਾਬ ਵਰਗੀ' ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੀ ਇਕ ਝਲਕ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਰਣਜੀਤ ਬਾਵਾ ਦੇ ਗੀਤ 'ਪੰਜਾਬ ਵਰਗੀ' 'ਚ ਨੀਰੂ ਬਾਜਵਾ ਪੰਜਾਬੀ ਲੁੱਕ 'ਚ ਨਜ਼ਰ ਆ ਰਹੀ ਹੈ। ਉਸ ਦਾ ਇਹ ਪੰਜਾਬੀ ਅੰਦਾਜ਼ ਫੈਨਜ਼ ਵਲੋਂ ਕਾਫ਼ੀ ਸਰਾਇਆ ਜਾ ਰਿਹਾ ਹੈ।
ਇਥੇ ਵੇਖੋ ਗੀਤ 'ਪੰਜਾਬ ਵਰਗੀ' ਦੀ ਪੂਰੀ ਵੀਡੀਓ
ਦੱਸ ਦੇਈਏ ਕਿ ਰਣਜੀਤ ਬਾਵਾ ਨੇ ਬੀਤੇ 2 ਦਿਨ ਪਹਿਲਾ ਗੀਤ ਦਾ ਪੋਸਟ ਸ਼ੇਅਰ ਕਰ ਲਿਖਿਆ, 'ਪੰਜਾਬ ਵਰਗੀ - ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਭੇਜਿਆ ਮੈਂ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ਼ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਜਾ ਸਕਦੀ। ਮੈਨੂੰ ਨਹੀ ਲੱਗਦਾ ਅੱਜ ਤੱਕ ਇਸ ਤੋਂ ਸੋਹਣੀ ਤਾਰੀਫ਼ ਇੱਕ ਖਿਆਲ ਦੇ ਰੂਪ 'ਚ ਗੀਤ ਬਣਾ ਕੇ ਕੀਤੀ ਗਈ ਹੋਵੇ 🙏🏻ਇੱਕ ਕੁੜੀ ਦੇ ਦਿਲ ਦੀ ਗੱਲ , ਉਸ ਦੀ ਨਿਮਰਤਾ , ਉਦਾਸੀ , ਹਾਸਾ , ਹੁਸਨ, ਅਕਲ , ਦਲੇਰੀ , ਇੱਜਤ , ਲਿਆਕਤ, ਹੋਰ ਵੀ ਕਿੰਨਾ ਈ ਕੁਝ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।