ਗਾਇਕ ਰਣਜੀਤ ਬਾਠ ਦਾ ਨਵਾਂ ਸਿੰਗਲ ਟਰੈਕ ‘ਮਿਸਿੰਗ ਯੂ’ ਰਿਲੀਜ਼ (ਵੀਡੀਓ)

Sunday, Jun 13, 2021 - 04:54 PM (IST)

ਗਾਇਕ ਰਣਜੀਤ ਬਾਠ ਦਾ ਨਵਾਂ ਸਿੰਗਲ ਟਰੈਕ ‘ਮਿਸਿੰਗ ਯੂ’ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ)– ਸੁਪਰਹਿੱਟ ਸਿੰਗਲ ਟਰੈਕ ‘ਗਜਰੇ ਬੋਲਦੇ’, ‘ਸਾਡੀ ਵਾਰੀ ਆਈ ਪਤੀਲਾ ਖੜਕੇ’, ‘ਮਿੱਤਰਾਂ ਦਾ ਨਾਂ ਪੁੱਛਲੀ’ ਤੋਂ ਇਲਾਵਾ ਹੋਰ ਕਈ ਗੀਤਾਂ ਨਾਲ ਚਰਚਾ ’ਚ ਆਏ ਗਾਇਕ ਰਣਜੀਤ ਬਾਠ ਦਾ ਨਵਾਂ ਸਿੰਗਲ ਟਰੈਕ ‘ਮਿਸਿੰਗ ਯੂ’ ਰਿਲੀਜ਼ ਹੋ ਗਿਆ ਹੈ।

ਇਹ ਇਕ ਸੈਡ ਸੌਂਗ ਹੈ, ਜਿਸ ਨੂੰ ਸੁੱਖ ਸੰਘੇੜਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਦਲਵੀਰ ਸਰੋਬਾਦ ਨੇ ਲਿਖੇ ਹਨ ਤੇ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ।

ਗੀਤ ਦੀ ਵੀਡੀਓ 10+1 ਕ੍ਰਿਏਸ਼ਨਜ਼ ਲਿਮਟਿਡ ਵਲੋਂ ਬਣਾਈ ਗਈ ਹੈ। ਇਸ ਨੂੰ ਡਾਇਰੈਕਟ ਸੁੱਖ ਸੰਘੇੜਾ ਵਲੋਂ ਕੀਤਾ ਗਿਆ ਹੈ। ਮੇਲ ਲੀਡ ’ਚ ਸੰਨੀ ਸੰਧੂ ਨਜ਼ਰ ਆਇਆ ਹੈ, ਉਥੇ ਫੀਮੇਲ ਲੀਡ ’ਚ ਇਰਿਸ਼ ਨਾਂ ਦੀ ਮਾਡਲ ਹੈ।

ਗੀਤ ਨੂੰ ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਗੀਤ ਨੂੰ ਕੈਨੇਡਾ ਦੀਆਂ ਖ਼ੂਬਸੂਰਤ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ।

ਨੋਟ– ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News