ਫ਼ਿਲਮ ''ਰੇਂਜ ਰੋਡ 290'' ਦਾ ਟਰੇਲਰ ਰਿਲੀਜ਼, 13 ਜਨਵਰੀ ਨੂੰ ਸਿਨੇਮਾਘਰਾਂ ''ਚ ਦਵੇਗੀ ਦਸਤਕ
Monday, Jan 09, 2023 - 01:55 PM (IST)

ਜਲੰਧਰ (ਬਿਊਰੋ) : ਆਉਣ ਵਾਲੀ ਪੰਜਾਬੀ ਕ੍ਰਾਈਮ-ਡਰਾਮਾ ਫ਼ਿਲਮ 'ਰੇਂਜ ਰੋਡ 290' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਕਿ ਕਾਫ਼ੀ ਰੋਮਾਂਚਕ ਹੈ। ਫ਼ਿਲਮ ਦੀ ਕਹਾਣੀ ਬਾਰੇ ਟਰੇਲਰ ਤੋਂ ਸਮਝਣਾ ਬਹੁਤ ਔਖਾ ਹੈ। ਐਕਸ਼ਨ ਨਾਲ ਭਰਪੂਰ ਕ੍ਰਾਈਮ, ਸਸਪੈਂਸ ਅਤੇ ਡਰਾਮਾ ਹੋਣ ਵਾਲੀ ਹੈ।
ਦੱਸ ਦਈਏ ਕਿ ਇਸ ਫ਼ਿਲਮ ਦੀ ਕਹਾਣੀ ਕੈਲਗਰੀ ਦੇ ਦੋ ਪੰਜਾਬੀ ਡਰੱਗ ਡੀਲਰਾਂ ਦੇ ਆਲੇ ਦੁਆਲੇ ਘੁੰਮਦੀ ਹੈ, ਹਰਸ਼ਰਨ ਸਿੰਘ ਸਮਰ ਦੇ ਰੂਪ 'ਚ ਅਤੇ ਅਮਨਿੰਦਰ ਢਿੱਲੋਂ ਜੀਤਾ ਦੇ ਰੂਪ 'ਚ ਹਨ। ਅਰਸ਼ ਪੁਰਬਾ ਨੂੰ ਕਮਲ, ਸਮਰ ਦੀ ਪਤਨੀ ਵਜੋਂ ਦੇਖਿਆ ਜਾ ਸਕਦਾ ਹੈ। ਸਮਰ ਨੂੰ ਪੁਲਸ ਫੜ੍ਹ ਲੈਂਦੀ ਹੈ ਅਤੇ ਉਸ ਨੂੰ 3 ਸਾਲ ਦੀ ਜ਼ੇਲ੍ਹ ਦੀ ਸਜ਼ਾ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਨੂੰ ਪਰਿਵਾਰ ਅਤੇ ਦੋਸਤੀ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਹੈ ਪਰ ਟਰੇਲਰ 'ਚ ਵਫ਼ਾਦਾਰੀ ਦੀ ਅਸਲੀਅਤ ਵੱਖਰੀ ਦਿਖਾਈ ਦਿੰਦੀ ਹੈ, ਜੋ ਫ਼ਿਲਮ ਨੂੰ ਹੋਰ ਦਿਲਚਸਪ ਬਣਾਉਂਦੀ ਹੈ।
ਇਹ ਫ਼ਿਲਮ ਪਹਿਲਾਂ ਹੀ ਆਈ. ਐੱਫ. ਐੱਫ. ਐੱਸ. ਏ ਟੋਰਾਂਟੋ ਲਈ ਚੁਣੀ ਗਈ ਹੈ। ਕ੍ਰਾਈਮ ਡਰਾਮੇ ਦੀ ਇਸ ਵਿਲੱਖਣ ਕਹਾਣੀ ਨੂੰ 13 ਜਨਵਰੀ 2023 ਨੂੰ ਲੋਕਾਂ ਦੇ ਸਾਹਮਣੇ ਬ੍ਰੀਦਿੰਗ ਫੋਰੈਸਟ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਜਾਵੇਗਾ, ਜੋ ਕਿ ਮੇਹਰ ਢਿੱਲੋਂ ਅਤੇ ਮੈਨੀ ਬਿਲਗਾ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ਸਤਿੰਦਰ ਕੱਸੋਆਣਾ ਦੁਆਰਾ ਲਿਖਿਆ, ਨਿਰਦੇਸ਼ਿਤ ਅਤੇ ਸੰਪਾਦਿਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।