ਰਣਦੀਪ ਹੁੱਡਾ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਆਖ਼ਿਰ ਕਿਉਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਪੂਰਾ ਕਿੱਸਾ

Saturday, May 22, 2021 - 04:32 PM (IST)

ਰਣਦੀਪ ਹੁੱਡਾ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਆਖ਼ਿਰ ਕਿਉਂ ਮੰਗਣੀ ਪਈ ਸੀ ਮੁਆਫ਼ੀ, ਜਾਣੋ ਪੂਰਾ ਕਿੱਸਾ

ਮੁੰਬਈ (ਬਿਊਰੋ) - ਹਰਿਆਣਾ ਦੇ ਰਣਦੀਪ ਹੁੱਡਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਇੰਡਸਟਰੀ 'ਚ ਬਹੁਤ ਜਲਦੀ ਇਕ ਵੱਖਰੀ ਪਛਾਣ ਕਾਇਮ ਕਰ ਲਈ ਸੀ। ਹਰ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੀ ਤਾਰੀਫ਼ ਹੁੰਦੀ ਹੈ। ਪਿਛਲੇ ਸਾਲ ਉਨ੍ਹਾਂ ਨੇ ਹਾਲੀਵੁੱਡ 'ਚ ਵੀ ਆਪਣਾ ਡੈਬਿਊ ਕੀਤਾ ਸੀ। ਫ਼ਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਰਣਦੀਪ ਹੁੱਡਾ ਨੇ ਅੰਮ੍ਰਿਤਸਰ ਜਾ ਕੇ ਸ੍ਰੀ ਦਰਬਾਰ ਸਾਹਿਬ 'ਚ ਮੁਆਫ਼ੀ ਮੰਗੀ ਸੀ।
ਦਰਅਸਲ ਰਣਦੀਪ ਹੁੱਡਾ ਨੂੰ 'ਬੈਟਲ ਆਫ਼ ਸਾਰਾਗੜ੍ਹੀ' ਦੀ ਆਫ਼ਰ ਹੋਈ ਸੀ ਤਾਂ ਉਹ ਆਪਣੇ-ਆਪ ਨੂੰ ਇਸ ਲਈ ਤਿਆਰ ਕਰ ਰਹੇ ਸਨ। ਇਸ ਫ਼ਿਲਮ ਲਈ ਉਨ੍ਹਾਂ ਨੇ ਆਪਣੀ ਦਾੜ੍ਹੀ ਤੇ ਵਾਲ ਵਧਾ ਕੇ ਲੰਬੇ ਕੀਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਹੂੰ ਚੁੱਕ ਲਈ ਸੀ ਕਿ ਉਹ ਵਾਲ ਦੇ ਦਾੜ੍ਹੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਹੀ ਕਟਵਾਉਣਗੇ। ਇੱਕ ਇੰਟਰਵਿਊ 'ਚ ਰਣਦੀਪ ਹੁੱਡਾ ਨੇ ਦੱਸਿਆ ਸੀ ਕਿ 'ਇਸ ਫ਼ਿਲਮ ਲਈ ਉਨ੍ਹਾਂ ਨੇ ਤਕਰੀਬਨ ਕੋਈ ਕੰਮ ਨਹੀਂ ਕੀਤਾ ਅਤੇ ਘਰ 'ਚ ਹੀ ਰਹਿ ਕੇ ਆਪਣੀ ਦਾੜ੍ਹੀ ਦੇ ਵਾਲ ਵਧਾਏ ਸਨ।'

PunjabKesari
ਇਸ ਦੌਰਾਨ ਮੈਨੂੰ ਹੋਰ ਫ਼ਿਲਮਾਂ ਦੇ ਵੀ ਆਫ਼ਰ ਆਉਣ ਲੱਗੇ ਸਨ ਪਰ ਮੈਂ ਹਰ ਇੱਕ ਨੂੰ ਨਾਂਹ ਕਰ ਦਿੱਤੀ ਪਰ ਜਦੋਂ ਮੇਰੀ ਫ਼ਿਲਮ ਨਾਂ ਬਣੀ ਤਾਂ ਮੈਂ ਗੁਰਦੁਆਰਾ ਸਾਹਿਬ ਗਿਆ ਤੇ ਮੁਆਫ਼ੀ ਮੰਗੀ, ਫਿਰ ਵਾਲ ਕਟਵਾਏ ਅਤੇ ਦੁਬਾਰਾ ਫ਼ਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ।'

PunjabKesari
ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਦੀਪ ਲਈ 'ਬੈਟਲ ਆਫ਼ ਸਾਰਾਗੜ੍ਹੀ' 'ਤੇ ਫ਼ਿਲਮ ਰਾਜਕੁਮਾਰ ਸੰਤੋਸ਼ੀ ਬਣਾਉਣ ਜਾ ਰਹੇ ਸਨ। ਰਣਦੀਪ ਹੁੱਡਾ ਦਾ ਪੋਸਟਰ ਤੇ ਟੀਜ਼ਰ ਵੀ ਜਾਰੀ ਹੋਇਆ ਸੀ ਪਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਫ਼ਿਲਮ 'ਕੇਸਰੀ' ਬਣਾ ਚੁੱਕੇ ਸਨ।

PunjabKesari

ਨੋਟ - ਰਣਦੀਪ ਹੁੱਡਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News