ਮੁੜ ਟਲਿਆ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ, ਇਹ ਬਣੀ ਮਜ਼ਬੂਰੀ

Thursday, Nov 11, 2021 - 03:40 PM (IST)

ਮੁੜ ਟਲਿਆ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ, ਇਹ ਬਣੀ ਮਜ਼ਬੂਰੀ

ਚੰਡੀਗੜ੍ਹ (ਬਿਊਰੋ) : ਬਾਲੀਵੁੱਡ ਦੇ ਸਭ ਤੋਂ ਚਰਚਿਤ ਜੋੜੇ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਇੱਕ ਵਾਰ ਫਿਰ ਟਲ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਜੋੜਾ ਹੁਣ ਅਗਲੇ ਸਾਲ ਵਿਆਹ ਕਰਵਾਏਗਾ। ਪਹਿਲਾਂ ਇਹ ਅਫਵਾਹ ਸੀ ਕਿ ਕੈਟਰੀਨਾ-ਵਿੱਕੀ ਕੌਸ਼ਲ ਦੇ ਨਾਲ-ਨਾਲ ਰਣਬੀਰ-ਆਲੀਆ ਵੀ ਦਸੰਬਰ 'ਚ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਖ਼ਬਰ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਦਾ ਇੰਤਜ਼ਾਰ ਵਧ ਗਿਆ ਹੈ। ਇਹ ਵਿਆਹ ਹੁਣ ਦਸੰਬਰ ਦੀ ਬਜਾਏ ਅਗਲੇ ਸਾਲ ਅਪ੍ਰੈਲ ਮਹੀਨੇ 'ਚ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਨਿਊ ਚੰਡੀਗੜ੍ਹ ਦੇ ਇਸ ਸ਼ਾਹੀ ਰਿਜ਼ੋਰਟ 'ਚ ਹੋਵੇਗਾ ਰਾਜ ਕੁਮਾਰ ਰਾਓ ਤੇ ਪਤਰਲੇਖਾ ਦਾ ਵਿਆਹ

ਰਣਬੀਰ ਕਪੂਰ ਤੇ ਆਲੀਆ ਭੱਟ ਦੀਵਾਲੀ ਦੇ ਮੌਕੇ 'ਤੇ ਕਾਲੀ ਪੂਜਾ ਪੰਡਾਲ 'ਚ ਨਜ਼ਰ ਆਏ ਸਨ। ਇਸ ਦੌਰਾਨ ਦੋਹਾਂ ਨੇ ਪੈਪਰਾਜ਼ੀ ਨੂੰ ਇਕੱਠੇ ਕਈ ਪੋਜ਼ ਵੀ ਦਿੱਤੇ। ਰਣਬੀਰ ਤੇ ਆਲੀਆ ਪਿਛਲੇ ਕੁਝ ਸਮੇਂ ਤੋਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਤੋਂ ਪਹਿਲਾਂ ਖਬਰ ਸੀ ਕਿ ਦੋਵੇਂ ਦਸੰਬਰ ਮਹੀਨੇ 'ਚ ਵਿਆਹ ਕਰ ਸਕਦੇ ਹਨ ਪਰ ਰਿਪੋਰਟਾਂ ਮੁਤਾਬਕ, ਇਹ ਵਿਆਹ ਅਗਲੇ ਸਾਲ ਅਪ੍ਰੈਲ ਤੱਕ ਟਾਲ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਸ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਛੇੜਿਆ ਨਵਾਂ ਵਿਵਾਦ, ਕਿਹਾ-1947 'ਚ ਭੀਖ ਮਿਲੀ, ਅਸਲੀ ਆਜ਼ਾਦੀ ਤਾਂ 2014 'ਚ ਮਿਲੀ

ਰਣਬੀਰ ਕਪੂਰ ਆਪਣੇ ਵਿਆਹ ਨੂੰ ਲੈ ਕੇ ਕਾਫ਼ੀ ਬੋਲਦੇ ਰਹੇ ਹਨ, ਪਿਛਲੇ ਸਾਲ ਇੱਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤਾਲਾਬੰਦੀ ਨਾ ਹੁੰਦੀ ਤਾਂ ਉਹ ਆਲੀਆ ਨਾਲ ਵਿਆਹ ਕਰਵਾ ਲੈਂਦੇ। ਦੋਹਾਂ ਨੇ ਵਰਕ ਕੋਮਿਟਮੈਂਟਸ ਕਾਰਨ ਆਪਣੇ ਵਿਆਹ ਦੀ ਤਰੀਕ ਨੂੰ ਟਾਲਣ ਦਾ ਫ਼ੈਸਲਾ ਕੀਤਾ ਹੈ। ਰਣਬੀਰ ਤੇ ਆਲੀਆ ਅਗਲੇ ਕੁਝ ਮਹੀਨਿਆਂ ਤੱਕ ਕੰਮ 'ਚ ਰੁੱਝੇ ਰਹਿਣ ਵਾਲੇ ਹਨ। ਆਲੀਆ ਭੱਟ ਸਟਾਰਰ 'ਗੰਗੂਬਾਈ ਕਾਠੀਆਵਾੜੀ', 'ਆਰਆਰਆਰ', 'ਡਾਰਲਿੰਗਸ' ਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼ ਹੋਣ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਫਿਰ ਹੋਇਆ ਜਜ਼ਬਾਤੀ, ਕਿਹਾ- ‘ਹੁਣ ਨਾ ਲੱਭਿਆ ਕਰ 2010 ਵਾਲੇ ਯਾਰ’

'ਬ੍ਰਹਮਾਸਤਰ' ਤੋਂ ਇਲਾਵਾ ਰਣਬੀਰ ਕਪੂਰ 'ਸ਼ਮਸ਼ੇਰਾ', ਜਾਨਵਰ ਤੇ ਲਵ ਰੰਜਨ ਦੀ ਅਨਟਾਈਟਲ ਫ਼ਿਲਮ ਵੀ ਕਰ ਰਹੇ ਹਨ, ਜਿਸ ਦੀ ਕੁਝ ਸ਼ੂਟਿੰਗ ਬਾਕੀ ਹੈ। ਦੋਵੇਂ ਚਾਹੁੰਦੇ ਹਨ ਕਿ ਉਹ ਪਹਿਲਾਂ ਆਪਣਾ ਕੰਮ ਖਤਮ ਕਰ ਲੈਣ ਤਾਂ ਜੋ ਉਹ ਆਰਾਮ ਨਾਲ ਵਿਆਹ ਕਰਵਾ ਸਕਣ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News