‘ਰਾਮ ਸੇਤੂ’ ਦਾ ਟਰੇਲਰ ਰਿਲੀਜ਼, ਜਾਨ ਦੀ ਬਾਜ਼ੀ ਲਗਾ ਕੇ ਸੱਚ ਲੱਭਣ ਨਿਕਲੇ ਅਕਸ਼ੇ ਕੁਮਾਰ

10/11/2022 4:48:32 PM

ਮੁੰਬਈ (ਬਿਊਰੋ)– ਐਕਸ਼ਨ, ਐਡਵੈਂਚਰ ਤੇ ਸਸਪੈਂਸ ਤੋਂ ਹੋ ਕੇ ਲੰਘਦੇ ‘ਰਾਮ ਸੇਤੂ’ ਦੇ ਸਫਰ ਨੂੰ ਦੇਖਣ ਲਈ ਉਤਸ਼ਾਹਿਤ ਦਰਸ਼ਕਾਂ ਲਈ ਚੰਗੀ ਖ਼ਬਰ ਹੈ। ਅਕਸ਼ੇ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਯਕੀਨ ਮੰਨੋ ‘ਰਾਮ ਸੇਤੂ’ ਦੇ ਇਸ ਸ਼ਾਨਦਾਰ ਸਫਰ ਨੂੰ ਦੇਖ ਕੇ ਤੁਹਾਡਾ ਦਿਲ ਖ਼ੁਸ਼ ਹੋ ਜਾਵੇਗਾ। ਸੋਸ਼ਲ ਮੀਡੀਆ ਯੂਜ਼ਰਸ ਨੂੰ ਵੀ ‘ਰਾਮ ਸੇਤੂ’ ਦਾ ਟਰੇਲਰ ਪਸੰਦ ਆ ਰਿਹਾ ਹੈ। ਫ਼ਿਲਮ ਦੇ ਟਰੇਲਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਸਰਕਾਰ ਨੇ ਸੁਪਰੀਮ ਕੋਰਟ ਤੋਂ ‘ਰਾਮ ਸੇਤੂ’ ਨੂੰ ਤੋੜਨ ਦੀ ਇਜਾਜ਼ਤ ਮੰਗੀ ਹੈ। ਇਸ ਚੁਣੌਤੀ ਨੂੰ ਚੈਲੰਜ ਦੇ ਰਹੇ ਹਨ ਅਕਸ਼ੇ ਕੁਮਾਰ, ਜੋ ਪੁਰਾਤਤਵ ਵਿਗਿਆਨੀ ਹਨ, ਉਹ ‘ਰਾਮ ਸੇਤੂ’ ਨੂੰ ਬਚਾਉਣ ਨਿਕਲੇ ਹਨ। ਉਹ 7000 ਸਾਲ ਪੁਰਾਣੇ ਸੱਚ ਦੀ ਖੋਜ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਚੁੱਕੇ ਹਨ।

ਅਕਸ਼ੇ ਇਤਿਹਾਸ ਦੀ ਪਰਤ ਖੋਲ੍ਹ ਕੇ ਸੱਚ ਦਾ ਪਤਾ ਲਗਾਉਣਗੇ। ਟਰੇਲਰ ਥ੍ਰਿਲਿੰਗ ਹੈ, ਬੈਕਗਰਾਊਂਡ ਸਕੋਰ ਸਬਜੈਕਟ ਦੇ ਹਿਸਾਬ ਨਾਲ ਠੀਕ ਹੈ। ਸੋਸ਼ਲ ਮੀਡੀਆ ਯੂਜ਼ਰਸ ਟਰੇਲਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਕਿਸੇ ਨੇ ਇਸ ਨੂੰ ਸ਼ਾਨਦਾਰ ਦੱਸਿਆ ਤਾਂ ਕੋਈ ਬਲਾਕਬਸਟਰ ਦੱਸ ਰਿਹਾ ਹੈ।

25 ਅਕਤੂਬਰ ਨੂੰ ਸਿਨੇਮਾਘਰਾਂ ’ਚ ‘ਰਾਮ ਸੇਤੂ’ ਨੂੰ ਰਿਲੀਜ਼ ਕੀਤਾ ਜਾਵੇਗਾ। ਦੀਵਾਲੀ ਦੇ ਸ਼ੁਭ ਮੌਕੇ ’ਤੇ ਰਿਲੀਜ਼ ਹੋ ਰਹੀ ‘ਰਾਮ ਸੇਤੂ’ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫ਼ਾ ਹੈ। ਫ਼ਿਲਮ ਦਾ ਟਰੇਲਰ ਦਮਦਾਰ ਤੇ ਥ੍ਰਿਲਿੰਗ ਹੈ। ਇਸ ਨੇ ਲੋਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਪ੍ਰਸ਼ੰਸਕ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News