ਰਾਜੂ ਸ਼੍ਰੀਵਾਸਤਵ ਹੁਣ ਖ਼ਤਰੇ ਤੋਂ ਬਾਹਰ! ਸ਼ੇਖਰ ਸੁਮਨ ਨੇ ਦਿੱਤੀ ਹੈਲਥ ਅਪਡੇਟ

Saturday, Aug 20, 2022 - 02:43 PM (IST)

ਰਾਜੂ ਸ਼੍ਰੀਵਾਸਤਵ ਹੁਣ ਖ਼ਤਰੇ ਤੋਂ ਬਾਹਰ! ਸ਼ੇਖਰ ਸੁਮਨ ਨੇ ਦਿੱਤੀ ਹੈਲਥ ਅਪਡੇਟ

ਬਾਲੀਵੁੱਡ ਡੈਸਕ- ਕਾਮੇਡੀਅਨ ਰਾਜੂ ਸ਼੍ਰੀਵਾਸਤਵ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਹਸਪਤਾਲ ’ਚ ਦਾਖ਼ਲ ਹਨ। ਪਿਛਲੇ 10 ਦਿਨਾਂ ਤੋਂ ਪ੍ਰਸ਼ੰਸਕ ਅਤੇ ਕਰੀਬੀ ਦੋਸਤ ਰਾਜੂ ਦੀ ਹਾਲਤ ਨੂੰ ਲੈ ਕੇ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਹਨ। ਦਿੱਲੀ ਏਮਜ਼ ’ਚ ਦਾਖ਼ਲ ਰਾਜੂ ਸ਼੍ਰੀਵਾਸਤਵ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਅਤੇ ਉਹ ਹੁਣ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਹਾਲ ਹੀ ’ਚ ਕਾਮੇਡੀਅਨ ਦੇ ਕਰੀਬੀ ਅਦਾਕਾਰ ਸ਼ੇਖਰ ਸੁਮਨ ਅਤੇ ਛੋਟੇ ਭਰਾ ਦੀਪੂ ਸ਼੍ਰੀਵਾਸਤਵ ਨੇ ਉਸ ਦੀ ਹੈਲਥ ਅਪਡੇਟ ਦਿੱਤੀ ਹੈ ।

PunjabKesari

ਇਹ ਵੀ ਪੜ੍ਹੋ : ਗਰਭਵਤੀ ਆਲੀਆ ਭੱਟ ਨੇ ਸ਼ਾਰਟ ਡਰੈੱਸ ’ਚ ਲੁਕਾਇਆ ਬੇਬੀ ਬੰਪ, ਚਿਹਰੇ ’ਤੇ ਦਿਖਾਈ ਦਿੱਤਾ ਗਲੋਅ

ਸ਼ੇਖ਼ਰ ਸੁਮਨ ਨੇ ਟਵੀਟ ਕਰਕੇ ਰਾਜੂ ਸ਼੍ਰੀਵਾਸਤਵ ਦੀ ਸਿਹਤ ਸਬੰਧੀ ਅੱਪਡੇਟ ਦਿੱਤੀ ਹੈ। ਜਿਸ ’ਚ ਸ਼ੇਖ਼ਰ ਸੁਮਨ ਨੇ ਲਿਖਿਆ ਹੈ ਕਿ ‘ਰਾਜੂ ਪਿਛਲੇ ਕਈ ਦਿਨਾਂ ਤੋਂ ਨਾਜ਼ੁਕ ਹਾਲਤ ’ਚ ਸੀ ਉਹ ਹੁਣ ਬਾਹਰ ਆ ਗਿਆ ਹੈ।ਵਧੀਆ ਡਾਕਟਰ ਅਤੇ ਨਿਊਰੋਸਰਜਨ ਉਸ ਦਾ ਇਲਾਜ ਕਰ ਰਹੇ ਹਨ ਅਤੇ ਹਾਲਤ ਠੀਕ ਹੋ ਰਹੀ ਹੈ । ਮੈਨੂੰ ਲੱਗਦਾ ਹੈ ਕਿ ਰਾਜੂ ਦੀ ਆਪਣੀ ਲੜਾਈ ਹੈ, ਇੱਛਾ ਅਤੇ ਸਾਡੀਆਂ ਸਮੂਹਿਕ ਪ੍ਰਾਰਥਨਾਵਾਂ ਪਰਮਾਤਮਾ ਦੁਆਰਾ ਸੁਣੀਆਂ ਜਾ ਰਹੀਆਂ ਹਨ। ਹਰ ਹਰ ਮਹਾਦੇਵ।’

ਇਸ ਦੇ ਨਾਲ ਹੀ ਰਾਜੂ ਦੇ ਭਰਾ ਦੀਪੂ ਨੇ ਵੀ ਕਿਹਾ ਕਿ ‘ਮੈਂ ਸਿਰਫ਼ ਇੰਨਾ ਹੀ ਕਹਾਂਗਾ ਕਿ ਗਜੋਧਰ ਭਈਆ ਉਰਫ਼ ਰਾਜੂ ਭਾਈ, ਸਾਡਾ ਪਸੰਦੀਦਾ, ਏਮਜ਼ ਹਸਪਤਾਲ ’ਚ ਆਈ.ਸੀ.ਯੂ ’ਚ ਹੈ। ਇਹ ਸਾਰੀ ਦੁਨੀਆ ਜਾਣਦੀ ਹੈ ਕਿ ਤੁਹਾਡੇ ਸਾਰਿਆਂ ਦੀ ਦੁਆਵਾਂ ਕੰਮ ਕਰ ਰਹੀਆਂ ਹਨ, ਏਮਜ਼ ਚੰਗਾ ਹਸਪਤਾਲ ਹੈ ਅਤੇ ਡਾਕਟਰ ਚੰਗਾ ਇਲਾਜ ਕਰ ਰਹੇ ਹਨ। ਇਸ ਲਈ ਝੂਠੀਆਂ ਅਫ਼ਵਾਹਾਂ ’ਤੇ ਧਿਆਨ ਨਾ ਦਿਓ। ਸਾਡਾ ਰਾਜੂ ਭਾਈ ਇਕ ਫ਼ਾਈਟਰ ਹੈ ਅਤੇ ਉਹ ਬਹੁਤ ਜਲਦੀ ਜੰਗ ਜਿੱਤੇਗਾ ਅਤੇ ਬਹੁਤ ਜਲਦੀ ਤੁਹਾਡੇ ਸਾਰਿਆਂ ’ਚ ਆ ਜਾਵੇਗਾ।’

ਇਹ ਵੀ ਪੜ੍ਹੋ : ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ ’ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।


author

Shivani Bassan

Content Editor

Related News