ਗਾਇਕਾ ਕੌਰ ਬੀ ਨੇ ਖਰੀਦੀ ਨਵੀਂ ਲੈਂਡ ਕਰੂਜ਼ਰ, ਵੇਖੋ ਤਸਵੀਰਾਂ

Wednesday, Dec 01, 2021 - 10:31 AM (IST)

ਗਾਇਕਾ ਕੌਰ ਬੀ ਨੇ ਖਰੀਦੀ ਨਵੀਂ ਲੈਂਡ ਕਰੂਜ਼ਰ, ਵੇਖੋ ਤਸਵੀਰਾਂ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਨੇ ਹਾਲ ਹੀ 'ਚ ਨਵੀਂ ਲੈਂਡ ਕਰੂਜ਼ਰ (land cruiser) ਗੱਡੀ ਖਰੀਦੀ ਹੈ। ਇਸ ਦੀਆਂ ਕੁਝ ਤਸਵੀਰਾਂ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਲਿਖਿਆ ਹੈ, ''ਏਹਿ ਭਿ ਦਾਤਿ ਤੇਰੀ ਦਾਤਾਰ। ਨਿੱਕੀ ਜਿਹੀ ਕੁੜੀ ਦੀ ਵੱਡੀ ਸਾਰੀ ਗੱਡੀ।

PunjabKesari

ਬਸ ਇੱਕੋ ਹੱਥ ਆ ਮੇਰੇ ਸਿਰ 'ਤੇ ਮੇਰੇ ਸਾਹਿਬ ਦਾ ਤੇ ਮੇਰੇ ਪਰਿਵਾਰ ਦਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਾਥ।'' ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕੌਰ ਬੀ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। 

PunjabKesari

ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੇ ਵੀ ਕੌਰ ਬੀ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਵਧਾਈ ਹੋਵੇ ਜੀ, ਵਾਹਿਗੁਰੁ ਮਿਹਰ ਕਰੇ।'' ਇਸ ਤੋਂ ਇਲਾਵਾ ਅਦਾਕਾਰ ਜੋਬਨਪ੍ਰੀਤ ਸੰਧੂ, ਜੌਰਡਨ ਸੰਧੂ ਅਤੇ ਜੱਸੀ ਗਿੱਲ ਸਣੇ ਹੋਰ ਕਈ ਗਾਇਕਾਂ ਨੇ ਵੀ ਕੁਮੈਂਟਸ ਕਰਕੇ ਕੌਰ ਬੀ ਨੂੰ ਨਵੀਂ 'ਲੈਂਡ ਕਰੂਜ਼ਰ' ਲਈ ਵਧਾਈ ਦਿੱਤੀ ਹੈ।

PunjabKesari

ਕੌਰ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਗੱਡੀ ਖਰੀਦਣ ਤੋਂ ਬਾਅਦ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਵੀ ਪਹੁੰਚੀ।

PunjabKesari

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਕੌਰ ਬੀ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਪੌਪ ਸੌਂਗ ਹੋਣ, ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਗੀਤ। ਕੌਰ ਬੀ ਆਪਣੀ ਬੁਲੰਦ ਆਵਾਜ਼ ਲਈ ਜਾਣੀ ਜਾਂਦੀ ਹੈ।

PunjabKesari

ਕੌਰ ਬੀ ਨੇ ਆਪਣੀ ਗਾਇਕੀ ਦੀ ਬਦੌਲਤ ਪੰਜਾਬੀ ਇੰਡਸਟਰੀ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ।

PunjabKesari

ਇਹੀ ਕਾਰਨ ਹੈ ਕਿ ਉਸ ਨੇ ਕੁਝ ਸਾਲਾਂ 'ਚ ਹੀ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News