ਗਾਇਕਾ ਕੌਰ ਬੀ ਗੁਰਦੁਆਰਾ ਸਾਹਿਬ ''ਚ ਹੋਈ ਨਤਮਸਤਕ

Wednesday, Sep 18, 2024 - 02:27 PM (IST)

ਗਾਇਕਾ ਕੌਰ ਬੀ ਗੁਰਦੁਆਰਾ ਸਾਹਿਬ ''ਚ ਹੋਈ ਨਤਮਸਤਕ

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਕੌਰ ਬੀ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਈ। ਹਾਲ ਹੀ 'ਚ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਕੌਰ ਬੀ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਫੈਨਜ਼ ਨਾਲ ਸ਼ੇਅਰ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਦੱਸ ਦਈਏ ਕਿ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ, ''ਹਰ ਦਿਨ, ਹਰ ਪਲ, ਹਰ ਸੁਖ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਇਹ ਤੇਰੀ ਦੁਨੀਆਂ-ਦਾਰੀ ਬੜੀ ਕਮਾਲ ਮਾਲਕ। ਹਰ ਦਿਨ ਕਦੀਂ ਦਿਲ। ਟੁੱਟਦੇ ਕਦੀਂ ਜੁੜਦੇ, ਫੇਰ ਵੀ ਬਚਾ ਕੇ ਬੜਾ ਰੱਖਿਆ ਤੁਸੀਂ ਆ ਨਿਮਾਣੀ ਜਈ ਜਿੰਦ ਨੂੰ।

PunjabKesari

ਸਕੂਨ ਬੜਾ ਰਹਿੰਦਾ ਏਸੇ ਗੱਲ ਦਾ ਕੇ ਤੁਸੀਂ ਆ ਦਿਲ ਦਿੱਤਾ ਜਿਹੜਾ ਸਭ ਨੂੰ ਆਪਣਾ ਬਣਾ ਲੈਂਦਾ। ਤੁਸੀਂ ਕਦੇ ਕਿਸੇ ਦਾ ਵੀ ਮਾੜਾ ਨਾਂ ਹੋਣ ਦਿੱਤਾ ਨਾਂ ਹੋਣ ਦਿਓ ਇਸ ਦਿਲ ਤੋਂ ਸੱਚੇ ਪਾਤਸ਼ਾਹ। ਹਿੰਮਤਾਂ 'ਚ ਅਤੇ ਚੜਦੀਕਲਾ 'ਚ ਰੱਖਿਆ। ਤੁਸੀਂ ਸਦਾ ਐਵੇ ਈ ਰੱਖਿਓ ਸਾਹਿਬਾ।'' ਕੌਰ ਬੀ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਜ਼ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਰੈਪਰ ਗ੍ਰਿਫ਼ਤਾਰ, ਸੈਕਸ ਤਸਕਰੀ ਸਣੇ ਲੱਗੇ ਗੰਭੀਰ ਦੋਸ਼

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

PunjabKesari

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ। ਇਸ ‘ਚ ਮਿੱਤਰਾਂ ਦੇ ਬੂਟ, ਪੀਜ਼ਾ ਹੱਟ, ਫੁਲਕਾਰੀ, ਜਸਟ ਦੇਸੀ, ਬਜਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਸੂਚੀ ‘ਚ ਸ਼ਾਮਲ ਹਨ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News