''ਗੀਤਾਂ ਦੀ ਮਸ਼ੀਨ'' ਕਰਨ ਔਜਲਾ ਨੇ ਇੰਝ ਬਣਾਇਆ ਸੰਗੀਤ ਜਗਤ ''ਚ ਵੱਡਾ ਨਾਮ

Tuesday, Jan 19, 2021 - 11:50 AM (IST)

''ਗੀਤਾਂ ਦੀ ਮਸ਼ੀਨ'' ਕਰਨ ਔਜਲਾ ਨੇ ਇੰਝ ਬਣਾਇਆ ਸੰਗੀਤ ਜਗਤ ''ਚ ਵੱਡਾ ਨਾਮ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੂੰ ਸੰਗੀਤ ਜਗਤ 'ਚ ਗੀਤਾਂ ਦੀ ਮਸ਼ੀਨ ਵਜੋ ਜਾਣਿਆ ਜਾਂਦਾ ਹੈ। ਬਹੁਤ ਛੋਟੀ ਉਮਰ 'ਚ ਹੀ ਕਰਨ ਔਜਲਾ ਨੇ ਸੰਗੀਤ ਜਗਤ 'ਚ ਐਂਟਰੀ ਕੀਤੀ ਸੀ। ਬਹੁਤ ਘੱਟ ਸਮੇਂ 'ਚ ਛੋਟੀ ਉਮਰੇ ਕਰਨ ਔਜਲਾ ਨੇ ਆਪਣੀ ਵੱਡੀ ਪਛਾਣ ਕਾਇਮ ਕੀਤੀ।

PunjabKesari

ਕਰਨ ਔਜਲਾ ਨੇ ਬਤੌਰ ਗਾਇਕ ਹੁਣ ਤਕ ਕਈ ਗੀਤ ਕੀਤੇ ਹਨ, ਜੋ ਸਾਰੇ ਹੀ ਸੁਪਰਹਿੱਟ ਹੋਏ ਹਨ ਪਰ ਜੇਕਰ ਕਰਨ ਔਜਲਾ ਦੇ ਮਿਊਜ਼ਿਕ ਕਰੀਅਰ ਦੇ ਸਭ ਤੋਂ ਪਹਿਲੇ ਗੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਹਿਲਾ ਗੀਤ 'ਸੈੱਲਫ਼ੋਨ' ਸੀ, ਜਿਸ ਨੂੰ ਕਰਨ ਔਜਲਾ ਨੇ ਲਿਖਿਆ ਸੀ ਤੇ ਮੈਕ ਬੈਨੀਪਾਲ ਨੇ ਗਾਇਆ ਸੀ। ਕਰਨ ਔਜਲਾ ਪਹਿਲੀ ਵਾਰ ਇਸੇ ਗੀਤ 'ਚ ਫ਼ੀਚਰ ਕੀਤਾ ਸੀ। ਇਹ ਗੀਤ ਸਾਲ 2014 'ਚ ਰਿਲੀਜ਼ ਹੋਇਆ ਸੀ। ਉਸ ਸਮੇਂ ਕਰਨ ਔਜਲਾ ਦੀ ਉਮਰ ਮਹਿਜ਼ 17 ਸਾਲ ਸੀ।

PunjabKesari

ਲਿਰੇਸਿਸਟ ਵਜੋਂ ਕਰਨ ਔਜਲਾ ਦਾ ਗੀਤ 'ਰੇਂਜ' ਸੀ। ਜੱਸੀ ਗਿੱਲ ਦੀ ਐਲਬਮ 'replay' 'ਚ ਕਰਨ ਔਜਲਾ ਦਾ ਲਿਖਿਆ ਗੀਤ 'ਰੇਂਜ' ਸਾਲ 2014 ਦੀ ਸ਼ੁਰੂਆਤ 'ਚ ਆਇਆ ਸੀ। ਇਹ ਗੀਤ ਸਿਰਫ਼ ਆਡੀਓ 'ਚ ਰਿਲੀਜ਼ ਹੋਇਆ ਸੀ। ਉਦੋ ਤੋਂ ਲੈ ਕੇ ਹੁਣ ਤੱਕ ਜੱਸੀ ਗਿੱਲ ਤੇ ਕਰਨ ਔਜਲਾ ਦੀ ਚੰਗੀ ਦੋਸਤੀ ਹੈ। ਤਾਂ ਹੀ ਤਾਂ ਸਟਾਰ ਬਣਨ ਤੋਂ ਬਾਅਦ ਵੀ ਕਰਨ ਔਜਲਾ ਤੇ ਜੱਸੀ ਗਿੱਲ ਇਕੱਠੇ ਹਨ।

PunjabKesari

ਕਰਨ ਔਜਲਾ ਦੇ ਮਾਤਾ-ਪਿਤਾ ਉਨ੍ਹਾਂ ਨੂੰ ਛੋਟੀ ਉਮਰ 'ਚ ਹੀ ਛੱਡ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਸ ਤੋਂ ਬਾਅਦ ਕਰਨ ਔਜਲਾ ਆਪਣੀਆਂ ਭੈਣਾਂ ਕੋਲ ਕੈਨੇਡਾ ਚਲੇ ਗਏ ਸੀ। ਕਰਨ ਔਜਲਾ ਨੇ ਆਪਣੀ 9ਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਕੈਨੇਡਾ 'ਚ ਹੀ ਕੀਤੀ। ਪੜ੍ਹਾਈ ਤੋਂ ਬਾਅਦ ਕਰਨ ਔਜਲਾ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇਕ ਪੋਰਟ 'ਤੇ ਵਾਸ਼ਰਮੈਨ ਦੀ ਨੌਕਰੀ ਵੀ ਕਾਫ਼ੀ ਦੇਰ ਤੱਕ ਕੀਤੀ।

PunjabKesari

ਅੱਜ ਸਾਰੇ ਕਰਨ ਔਜਲਾ ਨੂੰ ਗੀਤਾਂ ਦੀ ਮਸ਼ੀਨ ਦੇ ਨਾਮ ਨਾਲ ਜਾਣਦੇ ਹਨ ਪਰ ਕੀ ਤਹਾਨੂੰ ਪਤਾ ਹੈ ਇਹ ਟੈਗ ਕਰਨ ਔਜਲਾ ਨੂੰ ਕਿਸ ਨੇ ਦਿੱਤਾ ਸੀ? ਇਹ ਉਹ ਹੀ ਸ਼ਖਸ ਹੈ, ਜੋ ਆਪਣੇ ਹਰ ਗੀਤ ਤੋਂ ਪਹਿਲਾਂ ਯੂਜ਼ ਕਰਦਾ ਹੈ 'ਆ ਗਿਆ ਨੀ ਓਹੀ ਬਿੱਲੋ ਟਾਈਮ'। ਜੀ ਹਾਂ ਕਰਨ ਨੂੰ ਇਹ ਟੈਗ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਨੇ ਦਿੱਤਾ ਸੀ।

PunjabKesari

ਭਾਵੇਂ ਕਿਸੇ ਆਪਸੀ ਮਤਭੇਦ ਕਾਰਨ ਇਹ ਦੋਵੇਂ ਹੁਣ ਇਕੱਠੇ ਕੰਮ ਨਹੀਂ ਕਰ ਰਹੇ ਪਰ ਦੀਪ ਜੰਡੂ ਵਲੋਂ ਦਿੱਤਾ ਇਹ ਟੈਗ ਹੁਣ ਤਕ ਕਰਨ ਔਜਲਾ ਦੇ ਨਾਲ ਹੈ। ਕਰਨ ਔਜਲਾ ਨੇ ਪਿਛਲੇ ਸਾਲ ਆਪਣੀ ਪ੍ਰੇਮਿਕਾ (ਮੰਗੇਤਰ) ਪਲਕ, ਜੋ ਕਿ ਕੈਨੇਡੀਅਨ ਬੋਰਨ ਹੈ ਉਸ ਨਾਲ ਮੰਗਣੀ ਕਰ ਲਈ ਸੀ। ਇਸ ਖ਼ਬਰ ਨੇ ਕਰਨ ਔਜਲਾ ਦੀ ਫੀਮੇਲ ਫੋਲੋਵਿੰਗ 'ਚ ਕਾਫ਼ੀ ਹਲਚਲ ਮਚਾਈ ਸੀ।

PunjabKesari


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News