ਕਰਨ ਔਜਲਾ ''ਤੇ ਹੋਏ ਹਮਲੇ ਦੀ ਗੁਰਦਾਸ ਮਾਨ ਨੇ ਕੀਤੀ ਨਿੰਦਿਆ, ਕਿਹਾ- ''ਆਪਣੇ ਕਲਾਕਾਰਾਂ ਦੀ ਇੱਜ਼ਤ ਕਰਨੀ ਸਿੱਖੋ''

Wednesday, Sep 18, 2024 - 04:28 PM (IST)

ਕਰਨ ਔਜਲਾ ''ਤੇ ਹੋਏ ਹਮਲੇ ਦੀ ਗੁਰਦਾਸ ਮਾਨ ਨੇ ਕੀਤੀ ਨਿੰਦਿਆ, ਕਿਹਾ- ''ਆਪਣੇ ਕਲਾਕਾਰਾਂ ਦੀ ਇੱਜ਼ਤ ਕਰਨੀ ਸਿੱਖੋ''

ਐਂਟਰਟੇਨਮੈਂਟ ਡੈਸਕ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ੍ਹ ਮੰਨੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ ਦੌਰਾਨ ਕਰਨ ਔਜਲਾ ਨਾਲ ਵਾਪਰੀ ਘਟਨਾ ਦਾ ਵਿਰੋਧ ਕਰਦੇ ਨਜ਼ਰ ਆਏ। ਦਰਅਸਲ, ਹਾਲ ਹੀ 'ਚ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਰਨ ਔਜਲਾ 'ਤੇ ਹੋਏ ਹਮਲੇ ਦੀ ਨਿੰਦਿਆ ਕਰਦੇ ਹੋਏ ਤੇ ਫੈਨਜ਼ ਨੂੰ ਖਾਸ ਅਪੀਲ ਕਰਦੇ ਹੋਏ ਨਜ਼ਰ ਆਏ। ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਨ ਸਾਬ੍ਹ ਆਖਦੇ ਹਨ ਕਿ ਤੁਸੀਂ ਆਪਣੇ ਚਹੇਤੇ ਕਲਾਕਾਰਾਂ ਦੇ ਸ਼ੋਅ 'ਚ ਪਹੁੰਚਦੇ ਹੋ, ਕਲਾਕਾਰ ਦੂਰੋ-ਦੂਰੋ ਚੱਲ ਕੇ ਤੁਹਾਡਾ ਮਨੋਰੰਜਨ ਕਰਨ ਆਉਂਦੇ ਹਨ। ਤੁਸੀਂ ਕਲਾਕਾਰ ਦਾ ਇੰਤਜ਼ਾਰ ਕੀਤਾ ਤੇ ਕਲਾਕਾਰ ਨੇ ਤੁਹਾਡਾ। ਗੁਰਦਾਸ ਮਾਨ ਅੱਗੇ ਕਹਿੰਦੇ ਹਨ ਕਿ ਮੈਨੂੰ ਪਤਾ ਲੱਗਾ ਕਰਨ ਔਜਲਾ ਨਾਲ ਵਿਦੇਸ਼ 'ਚ ਜੋ ਘਟਨਾ ਵਾਪਰੀ, ਉਸ ਦੇ ਸ਼ੋਅ 'ਚ ਲੱਖਾਂ ਲੋਕ ਮੌਜੂਦ ਸਨ, ਕੁੜੀਆਂ ਵੀ ਸਨ। ਮਾਨ ਸਾਬ੍ਹ ਨੇ ਕਿਹਾ ਕਿਨ੍ਹਾਂ ਪਿਆਰ, ਸਤਿਕਾਰ ਮਿਲਿਆ ਹੋਵੇਗਾ ਉਸ ਨੂੰ। ਗੁਰਦਾਸ ਮਾਨ ਨੇ ਕਿਹਾ ਕਿ ਆਪਣੇ ਕਲਾਕਾਰਾਂ ਦੀ, ਸਾਧੂ ਸੰਤਾਂ ਦੀ ਅਤੇ ਧੀਆਂ ਭੈਣਾਂ ਦੀ ਇੱਜਤ ਕਰਨਾ ਸਿੱਖੋ, ਕਿਉਂਕਿ ਇਹ ਸਭ ਦੇ ਸਾਂਝੇ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਇੱਜਤ, ਸਤਿਕਾਰ ਦੇਵੋਗੇ ਤਾਂ ਹੀ ਤੁਹਾਨੂੰ ਵੀ ਦੁੱਗਣਾ ਮਾਣ ਸਤਿਕਾਰ ਮਿਲੇਗਾ। ਜਿਵੇਂ ਕਰਨ ਔਜਲਾ ਨਾਲ ਵਤੀਰਾ ਹੋਇਆ ਉਹ ਚੰਗਾ ਨਹੀਂ ਹੋਇਆ। 

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ’ਤੇ ਹਮਲੇ ਦੇ ਮੁੱਖ ਮੁਲਜ਼ਮ ਨੂੰ ਜ਼ਮਾਨਤ

ਦੱਸ ਦਈਏ ਕਿ ਗੁਰਦਾਸ ਮਾਨ ਗਾਇਕੀ ਦੇ ਨਾਲ-ਨਾਲ ਆਪਣੇ ਵਿਚਾਰਾਂ ਨੂੰ ਵੀ ਅਕਸਰ ਫੈਨਜ਼ ਨਾਲ ਸਾਂਝਾ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਬੇਬਾਕੀ ਨਾਲ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਗੁਰਦਾਸ ਮਾਨ ਨਾਲ ਊਸ਼ਾ ਉਥਪ ਨੇ ਗਾਇਆ ਗੀਤ ‘ਥੋੜ੍ਹਾ ਥੋੜਾ ਹੱਸਣਾ ਜ਼ਰੂਰ ਚਾਹੀਦੈ’

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਦੱਸਣਯੋਗ ਹੈ ਕਿ ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ ‘ਮੈਂ ਹੀ ਝੂਠੀ’ ਦੇ ਨਾਲ ਹਾਜ਼ਰ ਹੋਏ ਹਨ। ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਗੀਤਾਂ ਦੇ ਨਾਲ-ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਦਿਲ ਵਿਲ ਪਿਆਰ ਵਿਆਰ, ਸੁਖਮਣੀ, ਵਾਰਿਸ ਸ਼ਾਹ ਇਸ਼ਕ ਦਾ ਵਾਰਿਸ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ।    

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News