ਦਿਲਜੀਤ ਦੋਸਾਂਝ ਦਾ ਕੀ ਹੈ ਅਸਲੀ ਨਾਂ? ਵਿਆਹੇ ਹਨ ਜਾਂ ਕੁਆਰੇ?

Monday, Jan 06, 2025 - 04:25 PM (IST)

ਦਿਲਜੀਤ ਦੋਸਾਂਝ ਦਾ ਕੀ ਹੈ ਅਸਲੀ ਨਾਂ? ਵਿਆਹੇ ਹਨ ਜਾਂ ਕੁਆਰੇ?

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਅਭਿਨੇਤਾ 6 ਜਨਵਰੀ ਨੂੰ ਆਪਣਾ ਜਨਮਦਿਨ ਮਨਾਉਣ ਜਾ ਰਹੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ। ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ (6 ਜਨਵਰੀ) ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ।

ਦਲਜੀਤ ਸਿੰਘ ਦੁਸਾਂਝ ਤੋਂ ਬਣੇ ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਦਾ ਅਸਲੀ ਨਾਂ ਦਿਲਜੀਤ ਨਹੀਂ ਹੈ। ਗਾਇਕ ਨੇ ਸੰਗੀਤ ਉਦਯੋਗ 'ਚ ਆਉਣ ਤੋਂ ਪਹਿਲਾਂ ਆਪਣਾ ਨਾਮ ਬਦਲ ਲਿਆ ਸੀ। ਉਨ੍ਹਾਂ ਦਾ ਅਸਲੀ ਨਾਂ ਦਲਜੀਤ ਸਿੰਘ ਦੁਸਾਂਝ ਹੈ। ਦਿਲਜੀਤ ਪਹਿਲੇ ਸਿੱਖ ਹਸਤੀਆਂ ਹਨ, ਜਿਨ੍ਹਾਂ ਦਾ ਮੈਡਮ ਤੁਸਾਦ 'ਚ ਪੱਗ ਵਾਲਾ ਵੈਕਸ ਦਾ ਬੁੱਤ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ -  ਮਸ਼ਹੂਰ ਪੰਜਾਬੀ ਗਾਇਕ ਦਾ ਦਿਹਾਂਤ, ਮਿਊਜ਼ਿਕ ਇੰਡਸਟਰੀ 'ਚ ਛਾਇਆ ਸੋਗ

ਸਿਰਫ਼ 10ਵੀਂ ਪਾਸ ਨੇ ਦਿਲਜੀਤ ਦੋਸਾਂਝ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬਹੁਤੀ ਪੜ੍ਹਾਈ ਨਹੀਂ ਕੀਤੀ ਹੈ। ਉਨ੍ਹਾਂ ਨੇ 10ਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਗਾਇਕ ਖੁਦ ਕਈ ਵਾਰ ਮੰਨ ਚੁੱਕਾ ਹੈ ਕਿ ਉਸ ਦੀ ਅੰਗਰੇਜ਼ੀ ਕਮਜ਼ੋਰ ਹੈ। ਗਾਇਕ ਇੱਕ ਵੱਡਾ ਸਨੀਕਰਹੈੱਡ ਹੈ, ਉਨ੍ਹਾਂ ਕੋਲ ਐਡੀਦਾਸ ਯੀਜ਼ੀ 750 ਬੂਸਟ ਦੀ ਸਭ ਤੋਂ ਮਹਿੰਗੀ ਜੋੜੀ ਹੈ। ਇਸ ਦੀ ਕੀਮਤ ਕਰੀਬ 5.9 ਲੱਖ ਰੁਪਏ ਹੈ।

ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ

ਸਥਾਨਕ ਗੁਰਦੁਆਰਿਆਂ 'ਚ ਕਰਦੇ ਸਨ ਕੀਰਤਨ
ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਦਿਲਜੀਤ ਸਥਾਨਕ ਗੁਰਦੁਆਰਿਆਂ 'ਚ ਕੀਰਤਨ ਕਰਦੇ ਸਨ। ਲੋਕਾਂ ਦੀਆਂ ਤਾੜੀਆਂ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਵਿਆਹ ਦੇ ਸਮਾਗਮਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਫ਼ਿਲਮ 'ਐਮਰਜੈਂਸੀ' ਦਾ ਟਰੇਲਰ ਰਿਲੀਜ਼, ਕੰਗਨਾ ਕਹਿੰਦੀ- ਸਿਆਸਤ 'ਚ ਕੋਈ ਸਕਾ ਨਹੀਂ...

ਪਰਿਵਾਰ ਬਾਰੇ ਕਦੇ ਖੁੱਲ੍ਹ ਕੇ ਨਹੀਂ ਬੋਲ 
ਦਿਲਜੀਤ ਦੋਸਾਂਝ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਦੇ ਹਨ। ਉਸ ਨੇ ਕਦੇ ਵੀ ਕੋਈ ਖੁਲਾਸਾ ਨਹੀਂ ਕੀਤਾ ਕਿ ਉਸ ਦੇ ਘਰ 'ਚ ਕੌਣ-ਕੌਣ ਹਨ, ਉਹ ਵਿਆਹਿਆ ਹੋਇਆ ਹੈ ਜਾਂ ਨਹੀਂ। ਹਾਲਾਂਕਿ, 2024 'ਚ ਯੂਕੇ ਕੰਸਰਟ ਦੌਰਾਨ, ਦਿਲਜੀਤ ਨੇ ਪ੍ਰਸ਼ੰਸਕਾਂ ਨੂੰ ਆਪਣੀ ਅਤੇ ਆਪਣੀ ਭੈਣ ਦੀ ਜਾਣ-ਪਛਾਣ ਕਰਵਾਈ। ਇਹ ਪਹਿਲੀ ਵਾਰ ਸੀ ਜਦੋਂ ਗਾਇਕ ਨੇ ਆਪਣੇ ਪਰਿਵਾਰ ਬਾਰੇ ਜਨਤਕ ਤੌਰ 'ਤੇ ਗੱਲ ਕੀਤੀ ਸੀ। 

ਇਹ ਵੀ ਪੜ੍ਹੋ- ਇਨ੍ਹਾਂ ਅਭਿਨੇਤਰੀਆਂ ਦੇ MMS ਨੇ ਇੰਟਰਨੈੱਟ 'ਤੇ ਮਚਾਈ ਹਲਚਲ! ਬਾਥਰੂਮ 'ਚ ਨਹਾਉਂਦੇ ਸਮੇਂ...

ਦਿਲਜੀਤ ਦਾ ਨਾਂ ਭਾਰਤ ਦੇ ਸਭ ਤੋਂ ਅਮੀਰ ਗਾਇਕਾਂ 'ਚ ਸ਼ਾਮਲ 
ਦਿਲਜੀਤ ਦੋਸਾਂਝ ਨੇ 2013 'ਚ ਆਪਣੇ ਜਨਮ ਦਿਨ 'ਤੇ 'ਸਾਂਝ ਫਾਊਂਡੇਸ਼ਨ' ਦੀ ਸ਼ੁਰੂਆਤ ਕੀਤੀ ਸੀ। ਇਹ ਇੱਕ ਐੱਨ. ਜੀ. ਓ. ਹੈ, ਜੋ ਪਛੜੇ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨਾਲ ਕੰਮ ਕਰਦੀ ਹੈ। ਇਸ ਦਾ ਉਦੇਸ਼ ਆਤਮ ਵਿਸ਼ਵਾਸ ਪੈਦਾ ਕਰਨਾ ਅਤੇ ਕਰੀਅਰ ਦਾ ਵਿਕਾਸ ਕਰਨਾ ਹੈ। ਦਿਲਜੀਤ ਦੋਸਾਂਝ ਦਾ ਨਾਂ ਭਾਰਤ ਦੇ ਸਭ ਤੋਂ ਅਮੀਰ ਗਾਇਕਾਂ 'ਚ ਸ਼ਾਮਲ ਹੈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ 172 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News