ਜ਼ੀ ਸਟੂਡੀਓਜ਼ ਦੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ ਦੀ ਸ਼ੂਟਿੰਗ ਹੋਈ ਸ਼ੁਰੂ

12/4/2020 11:23:57 AM

ਚੰਡੀਗੜ੍ਹ (ਬਿਊਰੋ) - ਜ਼ੀ ਸਟੂਡੀਓਜ਼ ਨੇ ਬਵੇਜਾ ਮੂਵੀਜ਼ ਨਾਲ ਮਿਲ ਕੇ ਆਪਣੀ ਆਉਣ ਵਾਲੀ ਪੰਜਾਬੀ ਕਾਮੇਡੀ ਫ਼ਿਲਮ 'ਜਿੰਨੇ ਜੰਮੇ ਸਾਰੇ ਨਿਕੰਮੇ' ਦੀ ਘੋਸ਼ਣਾ ਕੀਤੀ। ਕੈਨੀ ਛਾਬੜਾ ਦੀ ਨਿਰਦੇਸ਼ਿਤ ਇਸ ਫ਼ਿਲਮ ਵਿਚ ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਪੁਖਰਾਜ ਭੱਲਾ ਅਤੇ ਸੀਮਾ ਕੌਸ਼ਲ ਮੁੱਖ ਕਿਰਦਾਰਾਂ ਵਿਚ ਹਨ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ। 'ਜਿੰਨੇ ਜੰਮੇ ਸਾਰੇ ਨਿਕੰਮੇ' ਇਕ ਪਰਿਵਾਰਕ ਕਾਮੇਡੀ ਫ਼ਿਲਮ ਹੈ, ਜਿਸ ਵਿਚ ਇਕ ਬਹੁਤ ਹੀ ਵਧੀਆ ਸਮਾਜਿਕ ਸੰਦੇਸ਼ ਦਿੱਤਾ ਗਿਆ ਹੈ, ਜੋ ਯਕੀਨਨ ਦਰਸ਼ਕਾਂ ਨੂੰ ਭਾਵੁਕ ਕਰੇਗਾ। ਇਸ ਫ਼ਿਲਮ ਦੀ ਸ਼ੂਟਿੰਗ 27 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। 

PunjabKesari

ਫ਼ਿਲਮ ਬਾਰੇ ਗੱਲ ਕਰਦਿਆਂ ਜ਼ੀ ਸਟੂਡੀਓਜ਼ ਦੇ ਸੀ. ਈ. ਓ. ਸ਼ਰੀਕ ਪਟੇਲ ਨੇ ਕਿਹਾ, “ਪੰਜਾਬੀ ਫ਼ਿਲਮ ਇੰਡਸਟਰੀ ਦਿਨੋਂ ਦਿਨ ਵਧ ਫੁੱਲ ਰਹੀ ਹੈ ਅਤੇ ਬਵੇਜਾ ਮੂਵੀਜ਼ ਨਾਲ ਇਸ ਐਸੋਸੀਏਸ਼ਨ ਨੂੰ ਲੈ ਕੇ ਅਸੀਂ ਬਹੁਤ ਖੁਸ਼ ਹਾਂ। 'ਜਿੰਨੇ ਜੰਮੇ ਸਾਰੇ ਨਿਕੰਮੇ' ਇਕ ਬਹੁਤ ਹੀ ਦਿਲ ਛੂਹਣ ਵਾਲੀ ਕਹਾਣੀ ਹੈ, ਜਿਸ ਵਿਚ ਇਕ ਬਹੁਤ ਹੀ ਖ਼ੂਬਸੂਰਤ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਮੈਂਨੂੰ ਪੂਰਾ ਯਕੀਨ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ ਨੂੰ ਜ਼ਰੂਰ ਛੂਹੇਗੀ।

PunjabKesari

ਬਵੇਜਾ ਮੂਵੀਜ਼ ਪ੍ਰਾਈਵੇਟ ਲਿਮਟਿਡ ਤੋਂ ਪ੍ਰੋਡਿਊਸਰ ਪੰਮੀ ਬਵੇਜਾ ਨੇ ਕਿਹਾ, "ਫਿਲਮ ਚਾਰ ਸਾਹਿਬਜ਼ਾਦੇ ਨਾਲ ਫ਼ਿਲਮੀ ਸਰੋਤਿਆਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਅਸੀਂ 'ਜਿੰਨੇ ਜੰਮੇ ਸਾਰੇ ਨਿਕੰਮੇ' ਨਾਲ ਆਪਣੀ ਨਵੀਂ ਸ਼ੁਰੂਆਤ ਕਰ ਰਹੇ ਹਾਂ, ਜਿਸ ਵਿਚ ਸਾਡਾ ਪੂਰਾ ਧਿਆਨ ਉਨ੍ਹਾਂ ਫ਼ਿਲਮਾਂ ਨੂੰ ਬਣਾਉਣ ਵਿਚ ਹੋਵੇਗਾ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਅਤੇ ਹਮੇਸ਼ਾ ਲਈ ਉਨ੍ਹਾਂ ਦੇ ਦਿਲਾਂ ਚ ਜ਼ਿੰਦਾ ਰਹਿਣ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਾਸਟ ਅਤੇ ਕਰੂ ਨਾਲ ਇਹ ਜ਼ਰੂਰ ਹੋਵੇਗਾ।"

PunjabKesari
ਅਦਾਕਾਰ ਬੀਨੂੰ ਢਿੱਲੋਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, "ਇਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਜਿਸ ਵੀ ਪ੍ਰੋਜੈਕਟ ਨਾਲ ਜੁੜਦੇ ਹਾਂ, ਆਪਣੀ ਪੂਰੀ ਜੀਅ ਜਾਨ ਲਗਾ ਦਿੰਦੇ ਹਾਂ ਪਰ ਕੁਝ ਪ੍ਰੋਜੈਕਟ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਤੁਹਾਡਾ ਇੱਕ ਹਿੱਸਾ ਬਣ ਜਾਂਦੇ ਹਨ ਅਤੇ ਸਿਰਫ ਸਕਰਿਪਟ ਪੜ੍ਹ ਕੇ ਹੀ ਮੈਂ ਇਹ ਕਹਿ ਸਕਦਾ ਹਾਂ ਕਿ 'ਜਿੰਨੇ ਜੰਮੇ ਸਾਰੇ ਨਿਕੰਮੇ' ਅਜਿਹੀ ਹੀ ਇੱਕ ਫ਼ਿਲਮ ਹੈ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ਇਸ ਕਹਾਣੀ ਨਾਲ ਜੁੜਨਗੇ ਅਤੇ ਸਾਨੂੰ ਆਪਣਾ ਆਸ਼ੀਰਵਾਦ ਦੇਣਗੇ। " 

PunjabKesari

ਅਦਾਕਾਰ ਜਸਵਿੰਦਰ ਭੱਲਾ ਨੇ ਕਿਹਾ, "ਇਸ ਫਿਲਮ ਨੂੰ ਅਸੀਂ ਪੂਰੇ ਦਿਲ ਨਾਲ ਬਣਾਉਣਾ ਚਾਹੁੰਦੇ ਹਾਂ ਜੋ ਹਰ ਇੱਕ ਨੂੰ ਆਪਣੇ ਕਰੀਬ ਲੱਗੇ। ਇਹ ਫ਼ਿਲਮ ਜ਼ਿੰਦਗੀ ਵਿੱਚ ਪਿਆਰ ਕਰਨ ਵਾਲਿਆਂ ਅਤੇ ਪਰਿਵਾਰ ਦੀ ਮਹੱਤਤਾ ਦਾ ਜਸ਼ਨ ਮਨਾਉਂਦੀ ਹੈ। ਅਸੀਂ ਇਸ ਫ਼ਿਲਮ ਨੂੰ ਪੂਰੇ ਪਿਆਰ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਵੀ ਇਸਨੂੰ ਦੇਖਣ ਵਿੱਚ ਬਹੁਤ ਆਨੰਦ ਆਵੇਗਾ।"


sunita

Content Editor sunita