ਸਿਆਟਲ ''ਚ ''ਪੁਸ਼ਪਾ ਮਾਂ'' ਕੋਲ ਪਹੁੰਚੀ ਅਦਾਕਾਰਾ ਕਿਮੀ ਵਰਮਾ, ਸਾਂਝੀ ਕੀਤੀ ਪਿਆਰੀ ਝਲਕ

Friday, Aug 02, 2024 - 10:55 AM (IST)

ਸਿਆਟਲ ''ਚ ''ਪੁਸ਼ਪਾ ਮਾਂ'' ਕੋਲ ਪਹੁੰਚੀ ਅਦਾਕਾਰਾ ਕਿਮੀ ਵਰਮਾ, ਸਾਂਝੀ ਕੀਤੀ ਪਿਆਰੀ ਝਲਕ

ਜਲੰਧਰ (ਬਿਊਰੋ) - ਪੁਸ਼ਪਾ ਮਾਤਾ ਜੋ ਸਮਾਜ ਦੀ ਸੇਵਾ ਲਈ ਜਾਣੇ ਜਾਂਦੇ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਕਿਮੀ ਵਰਮਾ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਪੁਸ਼ਪਾ ਮਾਂ ਦੇ ਘਰ 'ਚ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਪਹੁੰਚੀ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ 'ਪੁਸ਼ਪਾ ਮਾਂ' ਨੇ ਕਿਮੀ ਵਰਮਾ ਲਈ ਕਈ ਕਰੇਲਿਆਂ ਦੀ ਸਬਜ਼ੀ ਤੇ ਅੰਬਾਂ ਦੀ ਚਟਨੀ ਬਣਾਈ ਹੈ। ਇਸ ਵੀਡੀਓ 'ਤੇ ਫੈਨਸ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਕਿਮੀ ਵਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ 'ਚ ਪੰਜਾਬੀ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਵੇਲੇ ਉਨ੍ਹਾਂ ਨੇ ਨਸੀਬੋ ਫ਼ਿਲਮ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਦਸਵੀਂ ਦੇ ਪੇਪਰ ਦਿੱਤੇ ਸਨ। 

PunjabKesari

ਦਰਅਸਲ ਕਿਮੀ ਵਰਮਾ ਦੇ ਪਿਤਾ ਜੀ ਦੀ ਫੋਟੋਗ੍ਰਾਫੀ ਦੀ ਦੁਕਾਨ ਸੀ। ਜਿਸ 'ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਦੀ ਨਜ਼ਰ ਕਿਮੀ ਵਰਮਾ 'ਤੇ ਪਈ ਅਤੇ ਉਨ੍ਹਾਂ ਨੇ ਕਿਮੀ ਨੂੰ ਆਪਣੀ ਫ਼ਿਲਮ ਦੇ ਲਈ ਚੁਣ ਲਿਆ। ਇਸ ਤਰ੍ਹਾਂ ਅਦਾਕਾਰਾ ਦੀ ਪੰਜਾਬੀ ਇੰਡਸਟਰੀ 'ਚ ਐਂਟਰੀ ਹੋਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News