ਦਿਲਜੀਤ ਦੀ ''ਪੰਜਾਬ 95'' ਮੁੜ ਮੁਸ਼ਕਿਲਾਂ ''ਚ, ਜ਼ਾਰੀ ਹੋਇਆ ਨਵਾਂ ਫਰਮਾਨ
Thursday, Sep 26, 2024 - 12:20 PM (IST)
ਐਂਟਰਟੇਨਮੈਂਟ ਡੈਸਕ : 'ਦਿਲ-ਲੁਮਿਨਾਟੀ' ਟੂਰ ਅਧੀਨ ਇੰਨੀ ਦਿਨੀਂ ਇੰਗਲੈਂਡ 'ਚ ਧੁੰਮਾਂ ਪਾ ਰਹੇ ਦੇਸੀ ਰੌਕਸਟਾਰ ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫ਼ਿਲਮ 'ਪੰਜਾਬ 95' ਮੁੜ ਮੁਸ਼ਿਕਲਾਂ 'ਚ ਘਿਰ ਦੀ ਨਜ਼ਰ ਆ ਰਹੀ ਹੈ, ਜਿਸ 'ਚ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਜਾਣ ਦੀ ਹਿਦਾਇਤ ਕੀਤੀ ਗਈ ਹੈ। ਦੁਨੀਆ-ਭਰ 'ਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਟੂਰ ਅਧੀਨ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਅੱਜ ਵੀ ਵਿਸ਼ਾਲ ਕੰਸਰਟ ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਨੂੰ ਸ਼ਾਨਦਾਰ ਹੁੰਗਾਰਾਂ ਮਿਲ ਰਿਹਾ ਹੈ, ਜਿਸ ਦਾ ਇਜ਼ਹਾਰ ਉਕਤ ਸ਼ੋਅ ਦਾ ਮਹਿੰਗੇ ਭਾਅ ਵਿਕ ਰਹੀਆ ਟਿਕਟਾਂ ਵੀ ਕਰਵਾ ਰਹੀਆ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਸੈਂਸਰ ਬੋਰਡ ਵਲੋਂ ਪਹਿਲਾਂ ਵੀ ਕੱਟ ਲਗਾਉਣ ਦੇ ਦਿੱਤੇ ਸੀ ਹੁਕਮ
'ਆਰ. ਐੱਸ. ਵੀ. ਪੀ ਫ਼ਿਲਮਜ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਮਸ਼ਹੂਰ ਬਾਲੀਵੁੱਡ ਨਿਰਮਾਤਾ ਰੋਨੀ ਸਕਰੂਵਾਲਾ, ਜਦਕਿ ਨਿਰਦੇਸ਼ਨ ਹਨੀ ਤ੍ਰੇਹਨ ਵੱਲੋ ਕੀਤਾ ਗਿਆ ਹੈ, ਜਿਨਾਂ ਦੁਆਰਾ ਬਿੱਗ ਸੈਟਅੱਪ ਅਧੀਨ ਬਣਾਈ ਗਈ ਇਹ ਫ਼ਿਲਮ ਪਿਛਲੇ ਲੰਮੇਂ ਸਮੇਂ ਤੋਂ ਵਿਵਾਦਾਂ 'ਚ ਘਿਰ ਰਹੀ ਹੈ, ਜਿਸ ਦੀ ਦ੍ਰਿਸ਼ਾਂਵਲੀ 'ਚ ਸ਼ਾਮਲ ਕਈ ਸੀਨਜ਼ 'ਤੇ ਇਤਰਾਜ਼ ਪ੍ਰਗਟਾਉਂਦਿਆਂ 85 ਕੱਟ ਲਗਾਏ ਜਾਣ ਦੀ ਹਿਦਾਇਤ ਪਹਿਲਾਂ ਵੀ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਹੁਣ ਨਵੀਂ ਅਪਡੇਟ ਕਰਦਿਆਂ 120 ਕੱਟਾ 'ਚ ਤਬਦੀਲ ਕਰ ਦਿੱਤਾ ਗਿਆ ਹੈ।
ਮਨੁੱਖੀ ਅਧਿਕਾਰ ਕਾਰਕੁਨ ਅਤੇ ਮਹਾਨ ਸਿੱਖ ਸ਼ਖਸੀਅਤ ਵਜੋਂ ਸ਼ੁਮਾਰ ਕਰਵਾਉੰਦੇ ਸਵ. ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਅਣਮਨੁੱਖੀ ਮੌਤ ਦੀ ਦਾਸਤਾਂ ਬਿਆਂ ਕਰਦੀ ਉਕਤ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂ ਬਦਲਣ ਦੀ ਵੀ ਮੰਗ ਸੈਂਸਰ ਬੋਰਡ ਦੁਆਰਾ ਕੀਤੀ ਜਾ ਚੁੱਕੀ ਹੈ, ਜਿਸ ਨੂੰ ਲੈ ਕੇ ਨਿਰਮਾਤਾਵਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਕੀ ਗਾਇਕਾ ਅਫਸਾਨਾ ਖ਼ਾਨ ਹੈ ਗਰਭਵਤੀ? ਪੋਸਟ ਸਾਂਝੀ ਕਰ ਕਿਹਾ- 'ਤੁਹਾਡਾ ਸਾਰਿਆਂ ਦਾ ਧੰਨਵਾਦ...'
ਫ਼ਿਲਮ ਦਾ 'ਪੰਜਾਬ 95' ਨਾਂ ਰੱਖਣ 'ਤੇ ਵੀ ਇਤਰਾਜ਼
ਪੰਜਾਬ ਦੇ ਕਾਲੇ ਦੌਰ ਦੌਰਾਨ ਸਾਲ 1995 'ਚ ਲਾਪਤਾ ਹੋਏ ਸਵ. ਖਾਲੜਾ ਦੀ ਗੁੰਮਸ਼ੁਦਗੀ ਦੇ 10 ਸਾਲ ਬਾਅਦ ਮਾਣਯੋਗ ਉਚ ਅਦਾਲਤ ਦੇ ਨਿਰਦੇਸ਼ਾਂ ਅਧੀਨ ਪੰਜਾਬ ਪੁਲਸ ਦੇ 6 ਅਧਿਕਾਰੀਆਂ ਨੂੰ ਉਸ ਦੇ ਕਤਲ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਸਬੰਧਤ ਘਟਿਤ ਤ੍ਰਾਸਦੀਆਂ ਨੂੰ ਦਰਸਾਉਂਦੀ ਇਸ ਫ਼ਿਲਮ 'ਚ ਲੀਡ ਭੂਮਿਕਾ ਦਿਲਜੀਤ ਦੋਸਾਂਝ ਵੱਲੋ ਅਦਾ ਕੀਤੀ ਗਈ ਹੈ, ਜਿਨ੍ਹਾਂ ਦੀ ਬੇਹਤਰੀਨ ਅਦਾਕਾਰੀ ਦਾ ਅਹਿਸਾਸ ਕਰਵਾਉੰਦੀ ਇਸ ਫ਼ਿਲਮ ਦਾ ਟਾਈਟਲ ਵੀ ਬਦਲੇ ਜਾਣ ਦਾ ਸੁਝਾਅ ਸੈਂਸਰ ਬੋਰਡ ਦੁਆਰਾ ਦਿੱਤਾ ਜਾ ਚੁੱਕਾ ਹੈ। ਇਸ ਸਬੰਧੀ ਬੋਰਡ ਪੈਨਲ ਦਾ ਇਹ ਕਹਿਣਾ ਸੀ ਕਿ 'ਪੰਜਾਬ 95' ਨਾਂ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹ ਸਵ. ਖਾਲੜਾ ਦੀ ਮੌਤ ਦੇ ਸਾਲ ਨੂੰ ਦਰਸਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।